ਪ੍ਰੇਮੀ ਨਾਲ ਵਿਆਹ ਰਚਾ ਕੇ ਅਦਾਲਤ ਪੁੱਜੀ ਮਹਿਲਾ, ਪਤੀ ਦੀ ਬਜਾਏ ਪ੍ਰੇਮੀ ਦੇ ਹੱਕ ''ਚ ਦਿੱਤਾ ਹੈਰਾਨ ਕਰਦਾ ਬਿਆਨ

06/11/2017 7:05:33 PM

ਬਰਨਾਲਾ— ਇਥੋਂ 4 ਸਾਲ ਬੱਚੇ ਦੀ ਮਾਂ ਦਾ ਇਕ ਅਜਿਹਾ ਕਾਰਨਾਮਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਤੁਸੀਂ ਵੀ ਹੈਰਾਨ ਰਹਿ ਜਾਓਗੇ। ਦੱਸਣਯੋਗ ਹੈ ਕਿ ਮਨਜੀਤ ਕੌਰ ਨਾਂ ਦੀ ਮਹਿਲਾ ਨੇ ਅਦਾਲਤ 'ਚ ਪਹੁੰਚ ਕੇ ਪਤੀ ਦੀ ਬਜਾਏ ਪ੍ਰੇਮੀ ਦੇ ਹੱਕ 'ਚ ਬਿਆਨ ਹੈਰਾਨ ਕਰ ਦੇਣ ਵਾਲਾ ਬਿਆਨ ਦਿੱਤਾ। ਕੇਸ ਦੀ ਜਾਂਚ ਕਰ ਰਹੇ ਅਧਿਕਾਰੀ ਥਾਣੇਦਾਰ ਮੱਘਰ ਸਿੰਘ ਨੇ ਦੱਸਿਆ ਕਿ 13 ਮਈ ਨੂੰ ਮਨਜੀਤ ਕੌਰ ਬਰਨਾਲਾ ਦੇ ਰਹਿਣ ਵਾਲੇ ਅਜੇ ਕੁਮਾਰ ਦੇ ਨਾਲ ਫਰਾਰ ਹੋ ਗਈ ਸੀ। 15 ਮਈ ਨੂੰ ਥਾਣਾ ਸਿਟੀ ਦੀ ਪੁਲਸ ਨੇ ਮਨਜੀਤ ਕੌਰ ਦੇ ਲਾਪਤਾ ਹੋਣ ਅਤੇ ਦੋਸ਼ੀ ਅਜੇ ਕੁਮਾਰ ਦੇ ਖਿਲਾਫ ਡੀ. ਡੀ. ਆਰ. ਦਰਜ ਕਰਕੇ ਦੋਹਾਂ ਦੀ ਭਾਲ ਸ਼ੁਰੂ ਕੀਤੀ। 17 ਮਈ ਨੂੰ ਅਜੇ ਅਤੇ ਮਨਜੀਤ ਕੌਰ ਨੇ ਚੰਡੀਗੜ੍ਹ ਦੇ ਇਕ ਮੰਦਰ 'ਚ ਵਿਆਹ ਕਰ ਲਿਆ ਸੀ ਅਤੇ ਉਥੇ ਹੀ ਰਹਿਣ ਲੱਗੇ ਸਨ। 
10 ਜੂਨ ਨੂੰ ਮਨਜੀਤ ਕੌਰ ਥਾਣਾ ਸਿਟੀ 'ਚ ਖੁਦ ਹੀ ਪੇਸ਼ ਹੋ ਗਈ ਅਤੇ ਪੁਲਸ ਨੇ ਮਨਜੀਤ ਕੌਰ ਨੂੰ ਬਰਨਾਲਾ ਦੇ ਡਿਊਟੀ ਮੈਜਿਸਟ੍ਰੇਟ ਰਾਜੀਵਪਾਲ ਸਿੰਘ ਦੀ ਅਦਾਲਤ 'ਚ ਪੇਸ਼ ਕੀਤਾ। ਇਥੇ ਮਨਜੀਤ ਨੇ ਪਤੀ ਦੀ ਕੁੱਟਮਾਰ ਤੋਂ ਤੰਗ ਹੋ ਕੇ ਪ੍ਰੇਮੀ ਦੇ ਨਾਲ ਰਹਿਣ ਦਾ ਬਿਆਨ ਦਿੱਤਾ। ਉਸ ਨੇ ਕਿਹਾ, ''ਜਜ ਸਾਹਿਬ ਮੈਂ ਤਾਂ ਅਜੇ ਦੇ ਨਾਲ ਹੀ ਜਾਣਾ ਹੈ, ਓਹ ਮੈਨੂੰ ਭਜਾ ਕੇ ਨਹੀਂ ਲੈ ਗਿਆ ਸੀ, ਮੈਂ ਤਾਂ ਆਪਣੀ ਮਰਜ਼ੀ ਨਾਲ ਹੀ ਉਸ ਨਾਲ ਗਈ ਸੀ।'' ਉਸ ਦਾ ਅਜਿਹਾ ਬਿਆਨ ਸੁਣ ਉਥੇ ਮੌਜੂਦ ਪਰਿਵਾਰ ਸਣੇ ਬਾਕੀ ਦੇ ਲੋਕ ਵੀ ਦੰਗ ਰਹਿ ਗਏ। ਮਨਜੀਤ ਕੌਰ ਨੇ ਦੱਸਿਆ ਕਿ ਉਸ ਦਾ ਵਿਆਹ 9 ਸਾਲ ਪਹਿਲਾਂ ਪਿੰਡ ਚੌਕੇ 'ਚ ਹੋਇਆ ਸੀ। ਉਸ ਦਾ ਚਾਰ ਸਾਲ ਦਾ ਬੇਟਾ ਹੈ ਜੋ ਆਪਣੇ ਪਿਤਾ ਦੇ ਨਾਲ ਰਹਿੰਦਾ ਹੈ। ਮਨਜੀਤ ਨੇ ਦੱਸਿਆ ਕਿ ਉਸ ਦਾ ਪਤੀ ਉਸ ਨਾਲ ਅਕਸਰ ਕੁੱਟਮਾਰ ਕਰਦਾ ਹੈ, ਜਿਸ ਕਾਰਨ ਉਹ ਪਿਛਲੇ 9 ਮਹੀਨਿਆਂ ਤੋਂ ਆਪਣੇ ਮਾਤਾ-ਪਿਤਾ ਦੇ ਨਾਲ ਰਹਿ ਰਹੀ ਸੀ। ਇਸ ਦੇ ਨਾਲ ਹੀ ਉਸ ਨੇ ਕਿਹਾ ਕਿ ਉਹ ਆਪਣੇ ਪ੍ਰੇਮੀ ਅਜੇ ਦੇ ਨਾਲ ਹੀ ਰਹਿਣਾ ਚਾਹੁੰਦੀ ਹੈ। ਅਦਾਲਤ ਨੇ ਮਨਜੀਤ ਕੌਰ ਨੂੰ ਬਾਲਗ ਹੋਣ ਕਰਕੇ ਰਿਹਾਅ ਕਰ ਦਿੱਤਾ। ਇਸ ਤੋਂ ਬਾਅਦ ਪੁਲਸ ਨੇ ਮਨਜੀਤ ਕੌਰ ਨੂੰ ਅਜੇ ਕੁਮਾਰ ਦੀ ਭੈਣ ਦੇ ਨਾਲ ਉਸ ਦੇ ਘਰ ਭੇਜ ਦਿੱਤਾ।