ਮਲਬਾ ਸੁੱਟਣ ਤੋਂ ਰੋਕਣ ''ਤੇ ਹੋਈ ਕੁੱਟਮਾਰ ''ਚ ਔਰਤ ਜ਼ਖਮੀ

09/13/2017 6:28:17 AM

ਕਪੂਰਥਲਾ, (ਮਲਹੋਤਰਾ)- ਗਲੀ 'ਚ ਮਲਬਾ ਸੁੱਟਣ ਤੋਂ ਰੋਕਣ ਨੂੰ ਲੈ ਕੇ ਹੋਈ ਕੁੱਟਮਾਰ 'ਚ ਇਕ ਔਰਤ ਦੇ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ 'ਚ ਭਰਤੀ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਸਿਵਲ ਹਸਪਤਾਲ 'ਚ ਇਲਾਜ ਅਧੀਨ ਰਣਜੀਤ ਕੌਰ ਪਤਨੀ ਕਰਨੈਲ ਸਿੰਘ ਨਿਵਾਸੀ ਪਿੰਡ ਭੀਲਾ ਕਪੂਰਥਲਾ ਦੇ ਦਿਓਰ ਬਲਵੀਰ ਸਿੰਘ ਪੁੱਤਰ ਸੁਰਜਨ ਸਿੰਘ ਨੇ ਦੱਸਿਆ ਕਿ ਸਾਡੇ ਗੁਆਂਢੀ ਰਾਜ ਪਤਨੀ ਬਬਲੂ ਨੇ ਗਲੀ ਦੇ ਬਾਹਰ ਘਰ ਦਾ ਮਲਬਾ ਸੁੱਟਣਾ ਸ਼ੁਰੂ ਕਰ ਦਿੱਤਾ। ਜਦੋਂ ਮੇਰੀ ਭਾਬੀ ਰਣਜੀਤ ਕੌਰ ਨੇ ਉਸਨੂੰ ਅਜਿਹਾ ਕਰਨ ਤੋਂ ਮਨ੍ਹਾ ਕੀਤਾ ਤਾਂ ਗੁੱਸੇ 'ਚ ਆਈ ਰਾਜ ਨੇ ਆਪਣੇ ਪਤੀ ਦੇ ਨਾਲ ਮਿਲ ਕੇ ਗਾਲੀ-ਗਲੋਚ ਕਰਦੇ ਹੋਏ ਕੁੱਟਮਾਰ ਸ਼ੁਰੂ ਕਰ ਦਿੱਤੀ, ਜਿਸ ਨਾਲ ਮੇਰੀ ਭਾਬੀ ਜ਼ਖਮੀ ਹੋ ਗਈ।