ਮਾਨਸਿਕ ਤੌਰ ''ਤੇ ਬੀਮਾਰ ਔਰਤ ਨੇ ਕੀਤੀ ਗੁਟਕਾ ਸਾਹਿਬ ਦੀ ਬੇਅਦਬੀ

03/05/2017 3:30:02 PM

ਧੂਰੀ (ਸੰਜੀਵ ਜੈਨ)— ਪਿੰਡ ਜਹਾਂਗੀਰ ਵਿਖੇ ਇਕ ਮਾਨਸਿਕ ਤੌਰ ''ਤੇ ਬੀਮਾਰ ਬਜ਼ੁਰਗ ਔਰਤ ਵਲੋਂ ਗੁਟਕਾ ਸਾਹਿਬ ਦੀ ਬੇਅਦਬੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਮਿਲੀ ਜਾਣਕਾਰੀ ਮੁਤਾਬਕ ਐਤਵਾਰ ਸਵੇਰੇ ਕਰੀਬ 5 ਵਜੇ ਪਿੰਡ ਦੀ ਇਕ ਮਾਨਸਿਕ ਤੌਰ ''ਤੇ ਬੀਮਾਰ ਬਜ਼ੁਰਗ ਔਰਤ ਨੇ ਉਕਤ ਧਾਰਮਕ ਗ੍ਰੰਥਾਂ ਨੂੰ ਪਿੰਡ ਦੇ ਸਾਬਕਾ ਸਰਪੰਚ ਗੁਰਚਰਨ ਸਿੰਘ ਦੇ ਘਰ ਸੁੱਟ ਦਿੱਤਾ। ਜਿਸ ''ਤੇ ਪਿੰਡ ਦੀ ਸਰਪੰਚ ਨਵਕਿਰਨ ਕੌਰ ਅਤੇ ਪਿੰਡ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਦਿਆਲ ਸਿੰਘ ਸਮੇਤ ਹੋਰਨਾਂ ਨੇ ਉਕਤ ਬਜ਼ੁਰਗ ਔਰਤ ਦੀ ਮਾਨਸਿਕ ਹਾਲਤ ਦੇ ਮੱਦੇਨਜ਼ਰ ਕਿਸੇ ਵੀ ਤਰ੍ਹਾਂ ਦੀ ਕੋਈ ਪੁਲਸ ਕਾਰਵਾਈ ਕਰਨ ਤੋਂ ਇਨਕਾਰ ਕਰਦੇ ਹੋਏ ਮਾਮਲੇ ਨੂੰ ਮਿਲ ਬੈਠ ਕੇ ਆਪਸੀ ਸੁਝਬੂਝ ਨਾਲ ਸੁਲਝਾਓੁਣ ਨੂੰ ਹੀ ਤਰਜ਼ੀਹ ਦਿੱਤੀ।
ਇਸ ਮਾਮਲੇ ਵਿਚ ਪਤਵੰਤਿਆਂ ਵੱਲੋਂ ਉਕਤ ਬਜ਼ੁਰਗ ਔਰਤ ਦੇ ਪਰਿਵਾਰ ਨੂੰ ਲਗਾਈ ਗਈ ਧਾਰਮਿਕ ਸਜ਼ਾ ਨੂੰ ਉਸ ਪਰਿਵਾਰ ਵੱਲੋਂ ਸਵੀਕਾਰ ਕਰਨ ਦੇ ਨਾਲ ਹੀ ਇਹ ਮਾਮਲਾ ਹੱਲ ਹੋ ਗਿਆ।


Gurminder Singh

Content Editor

Related News