ਫ਼ੌਜੀ ਦੀ ਪਤਨੀ ਨੇ ਅਣਪਛਾਤੇ ਕਾਰਨਾਂ ਕਰਕੇ ਕੀਤੀ ਖ਼ੁਦਕੁਸ਼ੀ

03/30/2023 4:13:58 PM

ਅਬੋਹਰ (ਸੁਨੀਲ) : ਸਥਾਨਕ ਫਾਜ਼ਿਲਕਾ ਰੋਡ ਸਥਿਤ ਆਰਮੀ ਛਾਉਣੀ ਦੇ ਇਕ ਜਵਾਨ ਦੀ ਪਤਨੀ ਨੇ ਬੀਤੀ ਸ਼ਾਮ ਖ਼ੁਦਕੁਸ਼ੀ ਕਰ ਲਈ। ਮ੍ਰਿਤਕਾ ਦੀ ਲਾਸ਼ ਨੂੰ ਪੁਲਸ ਨੇ ਪੋਸਟਮਾਰਟਮ ਲਈ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਹੈ। ਪੁਲਸ ਮ੍ਰਿਤਕਾ ਦੇ ਗੁਜਰਾਤ ਵਿੱਚ ਰਹਿਣ ਵਾਲੇ ਪਰਿਵਾਰ ਵਾਲਿਆਂ ਦੇ ਆਉਣ ਦੀ ਉਡੀਕ ਕਰ ਰਹੀ ਹੈ, ਜਿਨ੍ਹਾਂ ਦੇ ਬਿਆਨਾਂ 'ਤੇ ਕਾਰਵਾਈ ਕੀਤੀ ਜਾਣੀ ਹੈ। ਜਾਣਕਾਰੀ ਅਨੁਸਾਰ ਕਰੀਬ 40 ਸਾਲਾ ਹੀਰੇਨ ਕੁਮਾਰ ਫ਼ੌਜ ਵਿੱਚ ਹੌਲਦਾਰ ਦੇ ਅਹੁਦੇ 'ਤੇ ਤਾਇਨਾਤ ਹੈ।

ਉਸਦੀ ਪਤਨੀ ਨੇ ਅਣਪਛਾਤੇ ਕਾਰਨਾਂ ਦੇ ਚੱਲਦੇ ਬੀਤੀ ਸ਼ਾਮ ਫ਼ਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਘਟਨਾ ਦੀ ਸੂਚਨਾ ਮਿਲਣ 'ਤੇ ਫ਼ੌਜ ਦੇ ਅਧਿਕਾਰੀਆਂ ਨੇ ਇਸਦੀ ਜਾਣਕਾਰੀ ਥਾਣਾ ਨੰਬਰ-1 ਪੁਲਸ ਨੂੰ ਦਿੱਤੀ। ਇਸ 'ਤੇ ਸਹਾਇਕ ਸਬ ਇੰਸਪੈਕਟਰ ਬਹਾਦਰ ਸਿੰਘ ਪੁਲਸ ਟੀਮ ਸਮੇਤ ਮੌਕੇ 'ਤੇ ਪਹੁੰਚੇ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਈ। ਪੁਲਸ ਨੇ ਮ੍ਰਿਤਕਾ ਦੇ ਗੁਜਰਾਤ ਵਿੱਚ ਰਹਿਣ ਵਾਲੇ ਪਰਿਵਾਰ ਵਾਲਿਆਂ ਨੂੰ ਸੂਚਿਤ ਕਰ ਦਿੱਤਾ ਹੈ।
 

Babita

This news is Content Editor Babita