ਧੀ ਦੀ ਝੋਲੀ ਭਰਨ ਲਈ ਹੈਵਾਨ ਬਣੇ ਸਹੁਰੇ ਅਤੇ ਪਤੀ, ਉਜਾੜੀਆਂ ਨੂੰਹ ਦੀਆਂ ਖੁਸ਼ੀਆਂ।

07/23/2017 5:44:11 PM

ਮੋਗਾ (ਅਜ਼ਾਦ)— ਆਪਣੀ ਧੀ ਦੀ ਝੋਲੀ ਨੂੰ ਖੁਸ਼ੀਆਂ ਨਾਲ ਭਰਨ ਲਈ ਨੂੰਹ ਦੀਆਂ ਖੁਸ਼ੀਆਂ ਉਜਾੜਨ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਔਰਤ ਨੂੰ ਉਸ ਦੇ ਸਹੁਰਾ ਪਰਿਵਾਰ ਅਤੇ ਪਤੀ ਨੇ ਸਿਰਫ ਇਸ ਲਈ ਕੁੱਟਿਆ ਕਿਉਂਕਿ ਉਹ ਆਪਣਾ ਬੇਟਾ ਨਨਾਣ ਨੂੰ ਗੋਦ ਨਹੀਂ ਦੇਣਾ ਚਾਹੁੰਦੀ ਸੀ। ਸੁਖਪ੍ਰੀਤ ਕੌਰ ਨਿਵਾਸੀ ਪਿੰਡ ਭਾਗਪੁਰਾ ਗਗੜਾ ਨੂੰ ਮਾਰਕੁੱਟ ਕਰਕੇ ਗੰਭੀਰ ਜ਼ਖਮੀ ਕੀਤਾ ਗਿਆ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਆਰੰਭ ਕਰ ਦਿੱਤੀ ਹੈ।
ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਪੀੜਤਾ ਸੁਖਪ੍ਰੀਤ ਕੌਰ ਪਤਨੀ ਰੂਪ ਸਿੰਘ ਨੇ ਕਿਹਾ ਕਿ ਉਸ ਦਾ ਵਿਆਹ ਕਰੀਬ 6-7 ਸਾਲ ਪਹਿਲਾਂ ਭਾਗਪੁਰ ਗਗੜਾ ਨਿਵਾਸੀ ਰੂਪ ਸਿੰਘ ਨਾਲ ਹੋਇਆ ਸੀ। ਉਹ ਮਿਹਨਤ ਮਜਦੂਰੀ ਦਾ ਕੰਮ ਕਰਦੇ ਹਨ, ਉਨ੍ਹਾਂ ਦੇ ਦੋ ਬੇਟੇ ਹਨ। ਉਸ ਦਾ ਪਤੀ ਅਤੇ ਸਹੁਰਾ ਪਰਿਵਾਰ ਦੇ ਹੋਰ ਮੈਂਬਰ ਉਸਦੇ ਛੋਟੇ ਬੇਟੇ ਨੂੰ ਉਸ ਦੀ ਨਨਾਣ ਮਿੰਦੋ ਪਤਨੀ ਭਾਨਾ ਸਿੰਘ ਨਿਵਾਸੀ ਪਿੰਡ ਸੱਦਾ ਸਿੰਘ ਵਾਲਾ ਨੂੰ ਗੋਦ ਦੇਣਾ ਚਾਹੁੰਦੇ ਸਨ। ਪਰ ਸੁਖਪ੍ਰੀਤ ਅਜਿਹਾ ਨਹੀਂ ਕਰਨਾ ਚਾਹੁੰਦੀ। ਉਸ ਨੇ ਪਤੀ ਅਤੇ ਸਹੁਰਿਆਂ ਦੇ ਇਸ ਫੈਸਲੇ ਦਾ ਵਿਰੋਧ ਕੀਤਾ ਅਤੇ ਪਤੀ ਅਤੇ ਸਹੁਰੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਸਮਝਾਉਣ ਦਾ ਵੀ ਯਤਨ ਕੀਤਾ। ਇਸ ਰੰਜਿਸ਼ ਦੇ ਕਾਰਨ ਉਸ ਦੇ ਪਤੀ ਅਤੇ ਸਹੁਰਾ ਪਰਿਵਾਰ ਦੇ ਦੂਸਰੇ ਮੈਂਬਰਾਂ ਨੇ ਨੂੰ ਉਸ ਨੂੰ ਘੇਰ ਕੇ ਬੁਰੀ ਤਰ੍ਹਾਂ ਨਾਲ ਮਾਰਕੁੱਟ ਕਰ ਦਿੱਤੀ। ਜਿਸ ਤੇ ਮੈਨੂੰ ਸਿਵਲ ਹਸਪਤਾਲ ਕੋਟ ਈਸੇ ਖਾਂ ਦਾਖਲ ਕਰਵਾਇਆ ਗਿਆ।

ਕੀ ਹੋਈ ਪੁਲਸ ਕਾਰਵਾਈ.........
ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਕੋਟ ਈਸੇ ਖਾਂ ਦੇ ਸਹਾਇਕ ਥਾਣੇਦਾਰ ਕੁਲਦੀਪ ਸਿੰਘ ਸੰਧੂ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਣ ਤੇ ਉਹ ਪੁਲਸ ਪਾਰਟੀ ਸਮੇਤ ਉਥੇ ਪੁੱਜੇ ਅਤੇ ਆਸਪਾਸ ਦੇ ਲੋਕਾਂ ਤੋਂ ਪੁੱਛਗਿੱਛ ਕਰਨ ਦੇ ਇਲਾਵਾ ਸੁਖਪ੍ਰੀਤ ਕੌਰ ਦੇ ਬਿਆਨ ਦਰਜ ਕੀਤੇ ਗਏ, ਜਿਸ 'ਤੇ ਪਤੀ ਰੂਪ ਸਿੰਘ, ਸੱਸ ਗੁਰਮੇਲ ਕੌਰ, ਜੇਠ ਸੁਖਦੇਵ ਸਿੰਘ, ਜੈਠਾਣੀ ਚਰਨਜੀਤ ਕੌਰ ਨਿਵਾਸੀ ਪਿੰਡ ਭਾਗਪੁਰ ਗਗੜਾ ਦੇ ਖਿਲਾਫ ਘੇਰ ਕੇ ਮਾਰਕੁੱਟ ਕਰਨ ਦੇ ਦੋਸ਼ਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ।