ਪਰਾਏ ਮਰਦ ਨਾਲ ਪਿਆਰ ਦੀਆਂ ਪੀਂਘਾਂ ਪਾਉਣੀਆਂ ਪਈਆਂ ਭਾਰੀ, ਸ਼ਰੇਆਮ ਚੜ੍ਹਿਆ ਕੁਟਾਪਾ

01/22/2020 11:25:16 AM

ਭੋਗਪੁਰ (ਰਾਜੇਸ਼ ਸੂਰੀ)— ਥਾਣਾ ਭੋਗਪੁਰ ਦੀ ਪੁਲਸ ਚੌਂਕੀ ਪਚਰੰਗਾ ਹੇਠ ਪੈਂਦੇ ਇਕ ਪਿੰਡ 'ਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਔਰਤ ਦੀ ਪਿੰਡ ਦੀਆਂ ਔਰਤਾਂ ਵੱਲੋਂ ਕੁੱਟਮਾਰ ਕਰਕੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ ਗਈ। ਮਿਲੀ ਜਾਣਕਾਰੀ ਮੁਤਾਬਕ ਇਸ ਪਿੰਡ ਦੀ ਇਕ ਔਰਤ ਨੇਹਾ (ਕਾਲਪਨਿਕ ਨਾਮ) ਨੇ ਕੁਝ ਦਿਨ ਪਹਿਲਾਂ ਅਪਣੇ ਪਤੀ ਤੋਂ ਪੰਚਾਇਤੀ ਤੌਰ 'ਤੇ ਤਲਾਕ ਲਿਆ ਸੀ। ਜਿਸ ਆਦਮੀ ਨਾਲ ਨੇਹਾ ਵਿਆਹ ਕਰਵਾਉਣਾ ਚਾਹੁੰਦੀ ਸੀ, ਉਹ ਕਿਸੇ ਹੋਰ ਔਰਤ ਨਾਲ ਲਿਵ-ਇਨ ਵਿਚ ਰਹਿ ਰਿਹਾ ਸੀ। ਨੇਹਾ ਦਾ ਤਲਾਕ ਹੋਣ ਤੋਂ ਕੁਝ ਮਿੰਟ ਬਾਅਦ ਜਦੋਂ ਉਹ ਅਪਣੇ ਘਰ ਨੇੜੇ ਪੁੱਜੀ ਤਾਂ ਪਿੰਡ ਦੀਆਂ ਕੁਝ ਔਰਤਾ ਅਤੇ ਲੜਕੀਆਂ ਨੇ ਇਕ ਗੋਹੇ ਦੇ ਢੇਰ ਨੇੜੇ ਨੇਹਾ ਨੂੰ ਜ਼ਮੀਨ ਉੱਤੇ ਸੁੱਟ ਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਵੀਡੀਓ ਬਣਾ ਰਹੇ ਨੌਜਵਾਨ ਕੁੱਟਮਾਰ ਕਰ ਰਹੀਆਂ ਔਰਤਾਂ ਨੂੰ ਹੱਲਾਸ਼ੇਰੀ ਦਿੰਦੇ ਦਿਖਾਈ ਦੇ ਰਹੇ ਹਨ ਅਤੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਪਾ ਕੇ ਵਾਇਰਲ ਕਰਨ ਦੀ ਗੱਲ ਕਰਦੇ ਨਜ਼ਰ ਆ ਰਹੇ ਹਨ। ਸਾਢੇ ਸੱਤ ਮਿੰਟ ਲੰਬੀ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਕੁਝ ਲੋਕ ਇਸ ਦੇ ਵਿਰੋਧ 'ਚ ਆ ਰਹੇ ਹਨ।

PunjabKesari
ਕੀ ਹੈ ਪੂਰਾ ਮਾਮਲਾ
ਇਸ ਪਿੰਡ ਦਾ ਇਕ ਨੌਜਵਾਨ ਜਿਸ ਨੇ ਕਿ ਖੁਦ ਕੈਮਰੇ ਅੱਗੇ ਆ ਕੇ ਦੱਸਿਆ ਹੈ ਕਿ ਉਹ ਪਿੰਡ 'ਚ ਇਕ ਔਰਤ ਨਾਲ ਲਿਵ-ਇਨ ਵਿਚ ਰਹਿ ਰਿਹਾ ਸੀ। ਕਿਸੇ ਕਾਰਨ ਇਸ ਨੌਜਵਾਨ ਦਾ ਉਕਤ ਔਰਤ ਨਾਲ ਝਗੜਾ ਹੋ ਗਿਆ ਅਤੇ ਉਸ ਨੇ ਔਰਤ ਨਾਲ ਸਾਂਝਾ ਸਾਰਾ ਸਾਮਾਨ ਆਪਸ 'ਚ ਵੰਡ ਲਿਆ। ਇਸ ਨੌਜਵਾਨ ਨੇ ਪਿੰਡ ਦੀ ਇਕ ਹੋਰ ਔਰਤ ਨੇਹਾ (ਕਾਲਪਨਿਕ ਨਾਮ) ਨਾਲ ਗੱਲਬਾਤ ਸ਼ੁਰੂ ਕਰ ਲਈ। ਦੋ ਦਿਨ ਪਹਿਲਾਂ ਨੇਹਾ ਨੇ ਅਪਣੇ ਪਤੀ ਨੂੰ ਪੰਚਾਇਤੀ ਤੌਰ 'ਤੇ ਤਲਾਕ ਦੇ ਦਿੱਤਾ। ਨੌਜਵਾਨ ਅਤੇ ਨੇਹਾ ਆਪਸ 'ਚ ਵਿਆਹ ਕਰਵਾਉਣਾ ਚਾਹੁੰਦੇ ਸਨ। ਇਸ ਗੱਲ ਦਾ ਪਤਾ ਜਦੋਂ ਪਿੰਡ ਦੀ ਇਕ ਔਰਤ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਲੱਗਾ ਤਾਂ ਉਨ੍ਹਾਂ ਨੇ ਨੇਹਾ ਦਾ ਤਲਾਕ ਹੋਣ ਤੋਂ ਕੁਝ ਮਿੰਟ ਬਾਅਦ ਹੀ ਨੇਹਾ 'ਤੇ ਹਮਲਾ ਕਰਕੇ ਉਸ ਦੀ ਕੁੱਟਮਾਰ ਸ਼ੁਰੂ ਕਰਕੇ ਵੀਡੀਓ ਬਣਾ ਲਈ। ਇਸ ਘਟਨਾ ਤੋਂ ਦੋ ਦਿਨ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ ਗਈ।

ਦੋਸ਼ੀਆਂ ਖਿਲਾਫ ਹੋਵੇਗੀ ਸਖਤ ਕਾਰਵਾਈ
ਇਸ ਮਾਮਲੇ ਦੇ ਸਬੰਧ 'ਚ ਜਦੋਂ ਥਾਣਾ ਮੁੱਖੀ ਭੋਗਪੁਰ ਜਰਨੈਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੀੜਤਾ ਵੱਲੋਂ ਪੁਲਸ ਨੂੰ ਬਿਆਨ ਦੇਣ ਤੋਂ ਬਾਅਦ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰੇਗੀ। ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀ ਜਾਵੇਗਾ।


shivani attri

Content Editor

Related News