ਵਿਆਹੁਤਾ ਦੀ ਕੁੱਟਮਾਰ ਕਰ ਬਣਾਈ ਵੀਡੀਓ, ਫੇਸਬੁੱਕ ''ਤੇ ਪੋਸਟ ਕਰ ਦਿੱਤੀਆਂ ਇਹ ਧਮਕੀਆਂ

12/13/2020 2:38:34 PM

ਰੂਪਨਗਰ (ਵਿਜੇ ਸ਼ਰਮਾ)— ਰੂਪਨਗਰ ਸ਼ਹਿਰ ਦੀ ਇਕ ਵਿਆਹੁਤਾ ਨੇ ਕੁਵਿਅਕਤੀਆਂ 'ਤੇ ਕੁੱਟ-ਮਾਰ ਕਰਨ ਅਤੇ ਉਸਦਾ ਵੀਡੀਓ ਫੇਸਬੁੱਕ 'ਤੇ ਪਾ ਕੇ ਉਸ ਦੀ ਬਦਨਾਮੀ ਕਰਨ ਸਬੰਧੀ ਐੱਸ. ਐੱਸ. ਪੀ. ਰੂਪਨਗਰ ਨੂੰ ਸ਼ਿਕਾਇਤ ਕੀਤੀ ਹੈ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਜਲੰਧਰ-ਕਪੂਰਥਲਾ ਰੇਲਵੇ ਟਰੈਕ 'ਤੇ ਪ੍ਰੇਮੀ ਜੋੜੇ ਨੇ ਕੀਤੀ ਖ਼ੁਦਕੁਸ਼ੀ, ਧੜ ਨਾਲੋਂ ਵੱਖ ਹੋਈਆਂ ਲੱਤਾਂ

ਰੂਪਨਗਰ ਸ਼ਹਿਰ ਦੀ ਵਸਨੀਕ ਮੋਨਿਕਾ ਨੇ ਪਿੰਡ ਬੈਰਮਪੁਰ ਲਾਡਲ ਦੇ ਕੁਝ ਵਿਅਕਤੀਆਂ 'ਤੇ ਗੰਭੀਰ ਦੋਸ਼ ਲਗਾਏ ਹਨ ਕਿ ਉਨ੍ਹਾਂ ਨੇ ਰਲ ਕੇ ਉਸਦੀ ਕੁੱਟ-ਮਾਰ ਕੀਤੀ, ਵੀਡੀਓ ਬਣਾਈ ਅਤੇ ਫਿਰ ਉਸ ਵੀਡੀਓ ਨੂੰ ਫੇਸਬੁੱਕ 'ਤੇ ਪਾ ਕੇ ਬਦਨਾਮ ਕੀਤਾ ਜਾ ਰਿਹਾ ਹੈ ਅਤੇ ਹੁਣ ਦੋਸ਼ੀ ਉਸ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ।

ਇਹ ਵੀ ਪੜ੍ਹੋ: ਫ਼ੌਜੀ ਦੀ ਕਰਤੂਤ: ਵਿਆਹ ਦਾ ਲਾਰਾ ਲਾ ਔਰਤ ਨੂੰ ਰੱਖਿਆ ਘਰ, ਫਿਰ ਕੀਤਾ ਉਹ ਜੋ ਸੋਚਿਆ ਵੀ ਨਾ ਸੀ

ਉਨ੍ਹਾਂ ਦੋਸ਼ ਲਗਾਇਆ ਕਿ ਸਥਾਨਕ ਪੁਲਸ ਹੁਣ ਉਸ 'ਤੇ ਦੋਸ਼ੀ ਧਿਰ ਨਾਲ ਫੈਸਲਾ ਕਰਨ ਲਈ ਦਬਾਅ ਪਾ ਰਹੀ ਹੈ ਅਤੇ ਉਸਨੂੰ ਆਪਣੀ ਜਾਨ ਦਾ ਖਤਰਾ ਹੈ। ਇਸ ਔਰਤ ਨੇ ਐੱਸ.ਐੱਸ.ਪੀ. ਰੂਪਨਗਰ ਨੂੰ ਦੋਸ਼ੀਆਂ ਵਿਰੁੱਧ ਤੁਰੰਤ ਕਾਰਵਾਈ ਕਰਨ ਅਤੇ ਵੀਡੀਓ ਨੂੰ ਫੇਸਬੁੱਕ ਤੋਂ ਤੁਰੰਤ ਹਟਾਉਣ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ: ਨਾਨੀ ਦੇ ਘਰ ਰਹਿੰਦੇ ਨੌਜਵਾਨ ਨੇ ਚੁੱਕਿਆ ਅਜਿਹਾ ਖ਼ੌਫ਼ਨਾਕ ਕਦਮ ਵੇਖ ਪਰਿਵਾਰ ਵੀ ਹੋਇਆ ਹੈਰਾਨ

shivani attri

This news is Content Editor shivani attri