ਨਜਾਇਜ਼ ਸ਼ਰਾਬ ਸਮੇਤ ਔਰਤ ਕਾਬੂ

11/14/2017 6:23:50 PM

ਗੁਰਦਾਸਪੁਰ (ਦੀਪਕ)— ਸੀ. ਆਈ. ਏ ਸਟਾਫ ਵੱਲੋਂ ਨਾਜਾਇਜ਼ ਸ਼ਰਾਬ ਸਮੇਤ ਇਕ ਔਰਤ ਨੂੰ ਕਾਬੂ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀ. ਆਈ. ਏ. ਸਟਾਫ ਦੇ ਇੰਸਪੈਕਟਰ ਬਲਦੇਵ ਰਾਜ ਨੇ ਦੱਸਿਆ ਕਿ ਇਕ ਮੁਖਬਰ ਨੇ ਇਤਲਾਹ ਦਿੱਤੀ ਸੀ ਕਿ ਗਾਂਧੀਆਂ ਕਾਲੋਨੀ ਦੀਨਾਨਗਰ ਵਿਖੇ ਇਕ ਔਰਤ ਸ਼ਰਾਬ ਵੇਚਣ ਦਾ ਧੰਦਾ ਕਰਦੀ ਹੈ, ਜੇਕਰ ਰੇਡ ਕੀਤੀ ਜਾਵੇ ਤਾਂ ਭਾਰੀ ਮਾਤਰਾ ਵਿਚ ਸ਼ਰਾਬ ਬਰਾਮਦ ਕੀਤੀ ਜਾ ਸਕਦੀ ਹੈ ਤਾਂ ਅਸੀਂ ਲੇਡੀ ਪੁਲਸ ਕਰਮਚਾਰੀਆਂ ਨਾਲ ਗਾਂਧੀਆਂ ਕਾਲੋਨੀ ਵਿਖੇ ਰੇਡ ਕੀਤੀ ਤਾਂ ਉਥੇ ਔਰਤ ਗੋਸੀ ਪਤਨੀ ਜਨਕ ਰਾਜ ਵਾਸੀ ਗਾਂਧੀਆਂ ਕਲੋਨੀ ਪੁਲਸ ਨੂੰ ਦੇਖ ਕੇ ਮੌਕੇ 'ਤੋਂ ਖਿਸਕਣ ਵਿਚ ਕਾਮਯਾਬ ਹੋ ਗਈ ਅਤੇ ਬਾਅਦ 'ਚ ਉਸ ਨੂੰ ਕਾਬੂ ਕਰਕੇ ਥਾਣੇ ਲਿਆਂਦਾ ਗਿਆ। ਘਰ ਦੀ ਤਲਾਸ਼ੀ ਲੈਣ 'ਤੇ ਘਰ ਵਿਚੋਂ 40-40 ਲੀਟਰ ਦੇ ਸ਼ਰਾਬ ਦੇ ਦੋ ਕੈਨ ਬਰਾਮਦ ਹੋਏ। ਔਰਤ ਦੇ ਖਿਲਾਫ ਆਬਕਾਰੀ ਐਕਟ ਤਹਿਤ ਮੁਕੱਦਮਾ ਦੀਨਾਨਗਰ ਵਿਖੇ ਦਰਜ ਕਰਕੇ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ।