ਚਾਵਾਂ ਨਾਲ ਭਰਾ ਨੂੰ ਰੱਖੜੀ ਬੰਨ੍ਹਣ ਜਾ ਰਹੀ ਔਰਤ ਭਿਆਨਕ ਹਾਦਸੇ ਦਾ ਸ਼ਿਕਾਰ, ਸੜਕ 'ਤੇ ਪਈ ਤੜਫ਼ਦੀ ਰਹੀ

08/31/2023 10:24:05 AM

ਲੁਧਿਆਣਾ (ਰਾਮ) : ਰੱਖੜੀ ਮੌਕੇ ਭਰਾ ਦੇ ਘਰ ਤਿਉਹਾਰ ਮਨਾਉਣ ਜਾ ਰਹੀ ਔਰਤ ਲਿੰਕ ਰੋਡ ’ਤੇ ਹਾਦਸੇ ਦਾ ਸ਼ਿਕਾਰ ਹੋ ਗਈ। ਉਸ ਨੂੰ ਟਰੱਕ ਡਰਾਈਵਰ ਨੇ ਕੁਚਲ ਦਿੱਤਾ। ਔਰਤ ਦੀ ਲੱਤ ਦੇ ਉੱਪਰੋਂ ਟਰੱਕ ਦਾ ਟਾਇਰ ਲੰਘ ਗਿਆ। ਕਰੀਬ 30 ਮਿੰਟ ਖੂਨ ਨਾਲ ਲਥਪਥ ਔਰਤ ਲਿੰਕ ਰੋਡ ’ਤੇ ਤੜਫਦੀ ਅਤੇ ਚੀਕਦੀ ਰਹੀ। ਆਖ਼ਰ ਕਿਸੇ ਰਾਹਗੀਰ ਨੇ ਮੁਲਜ਼ਮ ਟਰੱਕ ਡਰਾਈਵਰ ਦੀ ਮਦਦ ਲਾਲ ਉਸ ਨੂੰ ਈ-ਰਿਕਸ਼ਾ ’ਚ ਬਿਠਾ ਦੇ ਸਿਵਲ ਹਸਪਤਾਲ ਪਹੁੰਚਾਇਆ। ਜ਼ਖ਼ਮੀ ਔਰਤ ਦੀ ਪਛਾਣ ਵੀਨਾ ਨਿਵਾਸੀ ਸਮਰਾਲਾ ਚੌਂਕ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਵੀਨਾ ਦੇ 2 ਬੱਚੇ ਹਨ, ਜੋ ਵਿਦੇਸ਼ ਵਿਚ ਰਹਿੰਦੇ ਹਨ।

ਇਹ ਵੀ ਪੜ੍ਹੋ : ਰੱਖੜੀ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ, ਭਿਆਨਕ ਹਾਦਸੇ ਦੌਰਾਨ ਪਤਨੀ ਦੀ ਮੌਤ, ਪਤੀ PGI ਰੈਫ਼ਰ

ਬੀਤੀ ਰਾਤ ਉਹ ਆਪਣੇ ਭਰਾ ਕਮਲਜੀਤ ਦੇ ਘਰ ਦੁੱਗਰੀ ਜਾ ਰਹੀ ਸੀ। ਵੀਨਾ ਨੇ ਚੀਮਾ ਚੌਂਕ ਨੇੜਿਓਂ ਆਟੋ ਲੈਣਾ ਸੀ ਪਰ ਇਸ ਤੋਂ ਪਹਿਲਾਂ ਹੀ ਉਹ ਟਰੱਕ ਦੀ ਲਪੇਟ ’ਚ ਆ ਗਈ। ਟਰੱਕ ਡਰਾਈਵਰ ਨਰ ਸਿੰਘ ਨੇ ਦੱਸਿਆ ਕਿ ਉਹ ਚੰਡੀਗੜ੍ਹ ਰੋਡ ਤੋਂ ਗੱਡੀ ਲੈ ਕੇ ਆ ਰਿਹਾ ਸੀ। ਉਹ ਲੁਧਿਆਣਾ ’ਚ ਚੀਮਾ ਚੌਂਕ ਤੋਂ ਪਹਿਲਾਂ ਪੈਟਰੋਲ ਪੰਪ ਤੋਂ ਤੇਲ ਭਰਵਾਉਣ ਲਈ ਟਰੱਕ ਮੋੜਨ ਲੱਗਾ ਪਰ ਇਕ ਹੋਰ ਟਰੱਕ ਚਾਲਕ ਨੇ ਉਸ ਨੂੰ ਸਾਈਡ ਮਾਰੀ। ਆਪਣੀ ਗੱਡੀ ਦਾ ਬਚਾਅ ਕਰਨ ਲਈ ਉਸ ਨੇ ਇਕਦਮ ਬ੍ਰੇਕ ਲਗਾ ਦਿੱਤੀ।

ਇਹ ਵੀ ਪੜ੍ਹੋ : ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਨਵੀਂ ਪਹਿਲ, ਵਿਦਿਆਰਥੀਆਂ ਨੂੰ ਲਿਆਂਦਾ ਸਕੱਤਰੇਤ

ਉਸ ਨੂੰ ਪਤਾ ਹੀ ਨਹੀਂ ਲੱਗਾ ਕਿ ਕਦੋਂ ਵੀਨਾ ਉਸ ਦੇ ਟਰੱਕ ਦੇ ਟਾਇਰ ਥੱਲੇ ਆ ਗਈ। ਡਰਾਈਵਰ ਨੇ ਦੱਸਿਆ ਕਿ ਉਸ ਨੇ ਕਈ ਲੋਕਾਂ ਤੋਂ ਮਦਦ ਮੰਗੀ ਪਰ ਕਿਸੇ ਨੇ ਮਦਦ ਨਹੀਂ ਕੀਤੀ। ਕਰੀਬ ਅੱਧਾ ਘੰਟਾ ਉਹ ਔਰਤ ਨੂੰ ਸੜਕ ’ਤੇ ਲੈ ਕੇ ਬੈਠਾ ਰਿਹਾ, ਜਦੋਂ ਕਿ ਚੰਦ ਕਦਮ ਦੂਰ ਪੁਲਸ ਦਾ ਨਾਕਾ ਵੀ ਲੱਗਾ ਸੀ, ਜ਼ਖਮੀ ਔਰਤ ਦੀ ਕਿਸੇ ਨੇ ਮਦਦ ਨਹੀਂ ਕੀਤੀ। ਹਾਲ ਦੀ ਘੜੀ ਔਰਤ ਦਾ ਇਲਾਜ ਕਰ ਕੇ ਉਸ ਨੂੰ ਕਿਸੇ ਹੋਰ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ ਹੈ। ਹਸਪਤਾਲ ਨੇ ਇਲਾਕਾ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

Babita

This news is Content Editor Babita