...ਜਦੋਂ ਔਰਤ ਨੇ ਸੜਕ ''ਤੇ ਖੜ੍ਹਾ ਪਛਾਣਿਆ ਮੋਬਾਈਲ ਚੋਰ, ਫਿਰ ਧੂਹ-ਧੂਹ ਕੁੱਟਿਆ

09/29/2019 1:10:06 PM

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ) : ਕੁਝ ਦਿਨ ਪਹਿਲਾਂ ਰਾਹ ਜਾਂਦੇ ਸਮੇਂ ਔਰਤ ਦਾ ਮੋਬਾਇਲ ਝਪਟ ਕੇ ਫਰਾਰ ਹੋਏ ਲੁਟੇਰਿਆਂ ਨੂੰ ਜਦੋਂ ਮੁਕਤਸਰ ਵਾਸੀ ਉਕਤ ਔਰਤ ਨੇ ਸੜਕ 'ਤੇ ਖੜ੍ਹਿਆਂ ਨੂੰ ਪਹਿਚਾਣ ਲਿਆ ਤਾਂ ਇਕ ਚੋਰ ਫਰਾਰ ਹੋ ਗਿਆ ਅਤੇ ਦੂਜੇ ਨੂੰ ਲੋਕਾਂ ਦੇ ਸਹਿਯੋਗ ਨਾਲ ਔਰਤ ਨੇ ਦਬੋਚ ਲਿਆ। ਇਸ ਦੌਰਾਨ ਲੋਕਾਂ ਵਲੋਂ ਚੋਰ ਦੀ ਖੂਬ ਭੁਗਤ ਸਵਾਰੀ ਗਈ। ਸ੍ਰੀ ਮੁਕਤਸਰ ਸਾਹਿਬ ਦੇ ਕੋਟਕਪੂਰਾ ਰੋਡ 'ਤੇ ਹੋਈ ਇਸ ਘਟਨਾ ਦੀ ਵੀਡੀਓ ਵਾਇਰਲ ਹੋ ਗਈ ਜਿਸ ਵਿਚ ਔਰਤ ਉਸ ਚੋਰ ਦੀ ਕੁਟਮਾਰ ਕਰ ਰਹੀ ਹੈ। ਕੁਟਮਾਰ ਕਰ ਰਹੀ ਔਰਤ ਨੇ ਬਾਅਦ ਵਿਚ ਚੋਰ ਨੂੰ ਪੁਲਸ ਹਵਾਲੇ ਕਰ ਦਿੱਤਾ ਅਤੇ ਪੁਲਸ ਨੇ ਮਾਮਲਾ ਵੀ ਦਰਜ ਕਰ ਲਿਆ ਹੈ। 

ਵੀਡੀਓ ਵਿਚ ਚੋਰ ਨੂੰ ਕੁੱਟਦੀ ਹੋਈ ਔਰਤ ਵਾਰ-ਵਾਰ ਇਹ ਆਖ ਰਹੀ ਸੀ ਕਿ ਪੁਲਸ ਅਜਿਹੇ ਅਨਸਰਾਂ ਦਾ ਕੁਝ ਨਹੀਂ ਕਰਦੀ। ਪਹਿਲਾਂ ਤਾਂ ਚੋਰ ਆਪਣੀ ਗਲਤੀ ਨਹੀਂ ਮੰਨਿਆ ਪਰ ਔਰਤ ਵੱਲੋਂ ਕੀਤੀ ਕੁਟਮਾਰ ਉਪਰੰਤ ਉਸ ਨੇ ਮੋਬਾਇਲ ਚੋਰੀ ਦਾ ਮੰਨ ਲਿਆ ਅਤੇ ਮੋਬਾਈਲ ਦੇ ਪੈਸੇ ਵਾਪਸ ਦੇਣ ਦੀ ਗੱਲ ਵੀ ਆਖਣ ਲੱਗਾ।

Gurminder Singh

This news is Content Editor Gurminder Singh