ਔਰਤ ਨਾਲ ਬਲਾਤਕਾਰ ਕਰਨ ਸਬੰਧੀ ਮਾਮਲਾ ਦਰਜ

03/24/2018 4:31:42 PM

ਫਾਜ਼ਿਲਕਾ (ਨਾਗਪਾਲ) : ਥਾਣਾ ਸਿਟੀ ਪੁਲਸ ਫਾਜ਼ਿਲਕਾ ਨੇ ਸਥਾਨਕ ਬਾਧਾ ਨਹਿਰ ਦੇ ਨੇੜੇ ਇਕ ਔਰਤ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿਚ ਇਕ ਵਿਅਕਤੀ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨ ਵਿਚ ਔਰਤ ਨੇ ਦੱਸਿਆ ਕਿ ਉਹ ਅਮਰਜੀਤ ਸਿੰਘ ਵਾਸੀ ਪਿੰਡ ਕਾਠਗੜ੍ਹ (ਜਲਾਲਾਬਾਦ) ਨੂੰ ਬੀਤੇ 2-3 ਸਾਲ ਤੋਂ ਜਾਣਦੀ ਸੀ ਅਤੇ ਹੁਣ ਲਗਭਗ ਇਕ ਮਹੀਨੇ ਤੋਂ ਉਨ੍ਹਾਂ ਦੀ ਅਣਬਣ ਹੋ ਗਈ ਸੀ। ਜਿਸ ਤੋਂ ਬਾਅਦ 19 ਮਾਰਚ 2018 ਨੂੰ ਅਮਰਜੀਤ ਸਿੰਘ ਉਸਨੂੰ ਫਾਜ਼ਿਲਕਾ ਵਿਚ ਮਿਲਿਆ ਅਤੇ ਕੰਮ ਦੁਆਉਣ ਦੇ ਬਹਾਨੇ ਉਸਨੂੰ ਬਾਧਾ ਪਿੰਡ ਨੇੜੇ ਲੈ ਗਿਆ ਅਤੇ ਡਰਾ ਧਮਕਾ ਕੇ ਉਸ ਨਾਲ ਬਲਾਤਕਾਰ ਕੀਤਾ।
ਪੁਲਸ ਨੇ ਹੁਣ ਜਾਂਚ ਪੜਤਾਲ ਕਰਨ ਤੋਂ ਬਾਅਦ ਉਕਤ ਵਿਅਕਤੀ ਖਿਲਾਫ਼ ਭਾਰਤੀ ਦੰਡ ਸੰਹਿਤਾ ਦੀ ਧਾਰਾ 376, 506 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।