ਵਿਆਹ ਸਮਾਗਮ ''ਚ ਆਈ ਔਰਤ ਦੀ ਸ਼ੱਕੀ ਹਾਲਾਤ ’ਚ ਮੌਤ

01/16/2021 5:36:35 PM

ਮੋਗਾ (ਅਜ਼ਾਦ)- ਵਿਆਹ ਸਮਾਗਮ ਵਿਚ ਸ਼ਾਮਲ ਹੋਣ ਲਈ ਆਈ ਹਿਮਾਚਲ ਨਿਵਾਸੀ ਜਨਾਨੀ ਕੋਮਲ (27) ਦੀ ਸ਼ੱਕੀ ਹਾਲਾਤ ਵਿਚ ਮੌਤ ਹੋ ਜਾਣ ਦਾ ਪਤਾ ਲੱਗਾ ਹੈ। ਘਟਨਾ ਦੀ ਜਾਣਕਾਰੀ ਮਿਲਣ ਉਤੇ ਥਾਣਾ ਸਿਟੀ ਮੋਗਾ ਦੇ ਸਹਾਇਕ ਥਾਣੇਦਾਰ ਹਰਜਿੰਦਰ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਮੋਗਾ ਪਹੁੰਚਾਇਆ। ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹਿਮਾਚਲ ਨਿਵਾਸੀ ਕੋਮਲ ਨਿਵਾਸੀ ਪਿੰਡ ਪਟੜੀਘਾਟ (ਹਿਮਾਚਲ) ਜੋ ਇਕ ਬੱਚੇ ਦੀ ਮਾਂ ਹੈ ਗਿੱਲ ਰੋਡ ਮੋਗਾ ਤੇ ਆਪਣੇ ਰਿਸ਼ਤੇਦਾਰਾਂ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਆਈ ਸੀÍ

ਉਹ ਨਹਾਉਣ ਲਈ ਬਾਥਰੂਮ ਵਿਚ ਗਈ ਤਾਂ ਉਸਨੇ ਕਾਫੀ ਸਮਾਂ ਅੰਦਰੋਂ ਦਰਵਾਜਾ ਨਾ ਖੋਲਿ੍ਹਆ ਤਾਂ ਘਰ ਵਾਲਿਆਂ ਨੂੰ ਸ਼ੱਕ ਪੈਣ ਤੇ ਉਨ੍ਹਾਂ ਜਦੋਂ ਦਰਵਾਜਾ ਤੋੜਿਆਂ ਤਾਂ ਦੇਖਿਆ ਕਿ ਕੋਮਲ ਅੰਦਰ ਮ੍ਰਿਤਕ ਪਈ ਸੀ, ਜਿਨ੍ਹਾਂ ਤੁਰੰਤ ਪੁਲਸ ਨੂੰ ਇਸ ਦੀ ਜਾਣਕਾਰੀ ਦਿੱਤੀ। ਸਹਾਇਕ ਥਾਣੇਦਾਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦੇ ਹਿਮਾਚਲ ਤੋਂ ਆਉਣ ਦੇ ਬਾਅਦ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ ਅਤੇ ਪੋਸਟਮਾਰਟਮ ਦੀ ਰਿਪੋਰਟ ਦੇ ਬਾਅਦ ਹੀ ਮੌਤ ਦੇ ਕਾਰਣਾਂ ਦਾ ਪਤਾ ਲੱਗ ਸਕੇਗਾ।

 

 

Gurminder Singh

This news is Content Editor Gurminder Singh