ਕਰੰਟ ਲੱਗਣ ਨਾਲ ਔਰਤ ਦੀ ਮੌਤ

08/18/2017 6:09:29 PM

ਚਮਿਆਰੀ (ਸੰਧੂ) : ਕਸਬਾ ਚਮਿਆਰੀ ਵਿਖੇ ਸ਼ੁੱਕਰਵਾਰ ਨੂੰ ਇਕ ਔਰਤ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਦਰਸ਼ਨ ਕੌਰ ਪਤਨੀ ਸੁਖਵੰਤ ਸਿੰਘ (ਡੇਰੇ ਵਾਲੇ) ਆਪਣਾ ਘਰੇਲੂ ਕੰਮ ਕਰ ਰਹੀ ਸੀ ਕਿ ਅਚਾਨਕ ਉਸ ਨੂੰ ਬਿਜਲੀ ਦੀ ਤਾਰ ਨਾਲ ਕਰੰਟ ਲੱਗ ਗਿਆ, ਜਿਸ ਕਾਰਣ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ