ਤੇਜ਼ ਰਫਤਾਰੀ ਵੈਨ ਵਲੋਂ ਟੱਕਰ ਮਾਰਨ ''ਤੇ ਔਰਤ ਦੀ ਮੌਤ

02/01/2019 5:06:36 PM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਤੇਜ਼ ਰਫਤਾਰੀ ਵੈਨ ਵਲੋਂ ਟੱਕਰ ਮਾਰਨ 'ਤੇ ਇਕ ਔਰਤ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਥਾਣਾ ਭਦੌੜ ਦੇ ਸਹਾਇਕ ਥਾਣੇਦਾਰ ਪਰਮਜੀਤ ਸਿੰਘ ਨੇ ਦੱਸਿਆ ਕਿ ਮੁਦਈ ਮਹਿੰਦਰ ਸਿੰਘ ਵਾਸੀ ਤਲਵੰਡੀ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਬੀਤੀ 30 ਜਨਵਰੀ ਦੀ ਸ਼ਾਮ ਕਰੀਬ 4.30 ਵਜੇ ਉਸ ਦੀ ਪਤਨੀ ਪ੍ਰੀਤਮ ਕੌਰ ਤਲਵੰਡੀ 'ਚ ਹੀ ਆਪਣੇ ਘਰ ਨੂੰ ਪੈਦਲ ਆ ਰਹੀ ਸੀ ਤਾਂ ਦੋਸ਼ੀ ਸੁਖਦੇਵ ਸਿੰਘ ਵਾਸੀ ਰਣਸੀਂਹ ਕਲਾਂ ਜ਼ਿਲਾ ਮੋਗਾ ਨੇ ਆਪਣੀ ਤੇਜ਼ ਰਫਤਾਰੀ ਵੈਨ ਵਲੋਂ ਬੜੀ ਲਾਪ੍ਰਵਾਹੀ ਨਾਲ ਪ੍ਰੀਤਮ ਕੌਰ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਪ੍ਰੀਤਮ ਕੌਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਸੁਖਦੇਵ ਸਿੰਘ ਮੌਕੇ 'ਤੇ ਵੈਨ ਛੱਡ ਕੇ ਫਰਾਰ ਹੋ ਗਿਆ। 
ਪੁਲਿਸ ਨੇ ਮੁਦਈ ਦੇ ਬਿਆਨਾਂ ਦੀ ਜਾਂਚ ਕਰਨ ਉਪਰੰਤ ਦੋਸ਼ੀ ਸੁਖਦੇਵ ਸਿੰਘ ਵਿਰੁੱਧ ਕੇਸ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Gurminder Singh

This news is Content Editor Gurminder Singh