ਚੰਡੀਗੜ੍ਹ ''ਚ 6 ਸਾਲਾਂ ਬਾਅਦ ''ਸਰਦੀ'' ਨੇ ਢਾਹਿਆ ਸਿਤਮ, 9 ਡਿਗਰੀ ਤੱਕ ਪੁੱਜਿਆ ਪਾਰਾ

12/26/2019 12:04:21 PM

ਚੰਡੀਗੜ੍ਹ (ਪਾਲ) : ਕ੍ਰਿਸਮਸ ਦੀ ਰਾਤ ਇਸ ਸੀਜ਼ਨ ਦੀ ਸਭ ਤੋਂ ਠੰਡੀ ਰਾਤ ਰਹੀ, ਤਾਪਮਾਨ 6.9 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਚੰਡੀਗੜ੍ਹ ਮੌਸਮ ਵਿਭਾਗ ਮੁਤਾਬਕ ਅਗਲੇ ਕੁਝ ਦਿਨਾਂ 'ਚ ਪਾਰਾ ਹੋਰ ਥੱਲੇ ਜਾਣ ਦੇ ਆਸਾਰ ਹਨ। ਪਿਛਲੇ ਸਾਲ 27 ਦਸੰਬਰ ਨੂੰ ਘੱਟ ਤੋਂ ਘੱਟ ਤਾਪਮਾਨ 3.4 ਡਿਗਰੀ ਦਰਜ ਕੀਤਾ ਗਿਆ ਸੀ। ਸਵੇਰ ਤੋਂ ਹੀ ਹਲਕਾ ਕੋਹਰਾ ਛਾਇਆ ਰਿਹਾ। ਪਿਛਲੇ ਦੋ ਦਿਨਾਂ ਤੋਂ ਹਲਕੀ ਧੁੱਪ ਵੀ ਦਿਖਾਈ ਨਹੀਂ ਦਿੱਤੀ, ਉਥੇ ਹੀ ਦਿਨ ਦਾ ਵੱਧ ਤੋਂ ਵੱਧ ਤਾਪਮਾਨ ਵੀ 9.0 ਡਿਗਰੀ ਸੈਲਸੀਅਸ ਰਿਹਾ ਜੋ ਕਿ ਇਸ ਸੀਜ਼ਨ ਦਾ ਸਭ ਤੋਂ ਘੱਟ ਸੀ।
ਪਿਛਲੇ ਸਾਲ ਵੱਧ ਤੋਂ ਵੱਧ ਤਾਪਮਾਨ 13 ਦਸੰਬਰ ਨੂੰ 16.3 ਡਿਗਰੀ ਰਿਹਾ ਸੀ। ਇਸ ਤੋਂ ਪਹਿਲਾਂ 2014 'ਚ ਵੱਧ ਤੋਂ ਵੱਧ ਤਾਪਮਾਨ 9.0 ਦਰਜ ਕੀਤਾ ਗਿਆ ਸੀ।

ਭਾਵ 6 ਸਾਲ ਬਾਅਦ ਵੱਧ ਤੋਂ ਵੱਧ ਤਾਪਮਾਨ ਸਭ ਤੋਂ ਘੱਟ ਦਰਜ ਹੋਇਆ ਹੈ, ਜਿੱਥੋਂ ਤੱਕ ਘੱਟ ਤੋਂ ਘੱਟ ਤਾਪਮਾਨ ਦੀ ਗੱਲ ਹੈ ਤਾਂ ਕੇਂਦਰ ਮੁਤਾਬਕ ਹਰ ਸਾਲ ਘੱਟ ਤੋਂ ਘੱਟ ਤਾਪਮਾਨ 'ਚ ਗਿਰਾਵਟ ਆ ਰਹੀ ਹੈ। ਸੰਭਾਵਨਾ ਹੈ ਕਿ ਇਸ ਸੀਜ਼ਨ ਦੇ ਆਉਣ ਵਾਲੇ ਦਿਨਾਂ 'ਚ ਘੱਟ ਤੋਂ ਘੱਟ ਪਾਰਾ 6.9 ਡਿਗਰੀ ਤੋਂ ਵੀ ਘੱਟ ਹੋਵੇਗਾ। ਇਸ ਤੋਂ ਪਹਿਲਾਂ 2003 'ਚ 1.0 ਡਿਗਰੀ ਘੱਟ ਤੋਂ ਘੱਟ ਤਾਪਮਾਨ ਰਿਕਾਰਡ ਕੀਤਾ ਸੀ, ਜੋ ਕਿ ਸਭ ਤੋਂ ਘੱਟ ਰਿਹਾ ਸੀ।
ਅਜੇ ਹੋਰ ਠੰਡੇ ਹੋਣਗੇ ਦਿਨ ਤੇ ਰਾਤਾਂ
ਮੌਸਮ ਵਿਭਾਗ ਦੀ ਮੰਨੀਏ ਤਾਂ ਦਿਨ 'ਚ ਠੰਡ ਹੋਰ ਵਧਣ ਨਾਲ ਹੀ ਰਾਤਾਂ ਹੋਰ ਠੰਡੀਆਂ ਹੋਣਗੀਆਂ। ਕੋਹਰੇ ਦੇ ਸੀਜ਼ਨ 'ਚ ਵਧਣ ਦੇ ਹੋਰ ਆਸਾਰ ਹਨ। ਬੁੱਧਵਾਰ ਨੂੰ ਵਿਜ਼ੀਬਿਲਟੀ 400 ਅਤੇ 500 ਮੀਟਰ ਦੇ ਆਸ-ਪਾਸ ਰਹੀ। ਠੰਡ ਨੂੰ ਦੇਖਦੇ ਹੋਏ ਸਿਹਤ ਵਿਭਾਗ ਨੇ ਵੀ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ, ਜਿੱਥੋਂ ਤੱਕ ਧੁੱਪ ਨਿਕਲਣ ਦਾ ਸਵਾਲ ਹੈ ਤਾਂ ਅਗਲੇ 5 ਦਿਨਾਂ ਤੱਕ ਸੂਰਜ ਦੇਵਤੇ ਦੇ ਦਰਸ਼ਨ ਨਹੀਂ ਹੋਣਗੇ । ਕੇਂਦਰ ਮੁਤਾਬਕ ਵੈਸਟਰਨ ਡਿਸਟਰਬੈਂਸ ਪਿਛਲੇ ਹਫ਼ਤੇ ਐਕਟਿਵ ਹੋਇਆ ਹੈ। ਉਪਰੀ ਇਲਾਕਿਆਂ 'ਚ ਬਰਫ਼ਬਾਰੀ ਹੋ ਰਹੀ ਹੈ, ਜਿਸ ਕਾਰਨ ਇੱਥੇ ਸੀਤ ਲਹਿਰ ਚੱਲ ਰਹੀ ਹੈ। ਪਿਛਲੇ ਕੁਝ ਸਾਲਾਂ ਤੋਂ ਇੰਨੀ ਠੰਡ ਨਹੀਂ ਪਈ ਸੀ ਪਰ ਕੋਹਰੇ ਅਤੇ ਉਪਰੀ ਇਲਾਕਿਆਂ 'ਚ ਹੋ ਰਹੀ ਬਰਫ਼ਬਾਰੀ ਕਾਰਨ ਇਸ ਵਾਰ ਠੰਡ ਦਾ ਕਹਿਰ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ।

Babita

This news is Content Editor Babita