ਜਲੰਧਰ: ਜਦੋਂ ਫੈਕਟਰੀ 'ਚ ਵੜੇ ਸਾਂਬਰ ਨੇ ਪੁਲਸ ਤੇ ਜੰਗਲਾਤ ਮਹਿਕਮੇ ਨੂੰ ਪਾਈਆਂ ਭਾਜੜਾਂ (ਵੀਡੀਓ)

11/23/2020 1:12:45 PM

ਜਲੰਧਰ (ਸੋਨੂੰ)— ਜਲੰਧਰ ਦੇ ਨਿਊ ਪ੍ਰਿਥਵੀ ਨਗਰ 'ਚ ਅੱਜ ਉਸ ਸਮੇਂ ਭੱਜਦੌੜ ਮਚ ਗਈ, ਜਦੋਂ ਇਥੇ ਇਕ ਸਾਂਬਰ ਗਲੀਆਂ 'ਚੋਂ ਹੁੰਦੇ ਹੋਏ ਫੈਕਟਰੀ 'ਚ ਜਾ ਵੜਿਆ। ਸਾਂਬਰ ਨੂੰ ਜੰਗਲਾਤ ਮਹਿਕਮੇ ਅਤੇ ਪੁਲਸ ਕਾਮਿਆਂ ਨੇ ਲੋਕਾਂ ਦੀ ਮਦਦ ਨਾਲ ਕਰੀਬ ਚਾਰ ਘੰਟਿਆਂ ਫੜਿਆ। ਇਸ ਦੌਰਾਨ ਲੋਕਾਂ 'ਚ ਡਰ ਦਾ ਮਾਹੌਲ ਪਾਇਆ ਗਿਆ। ਇਸ ਮੌਕੇ ਜੰਗਲਾਤ ਮਹਿਕਮਾ ਅਤੇ ਪੁਲਸ ਕਾਮਿਆਂ ਨੇ ਫੜਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਸਾਂਬਰ ਛੁੱਟ ਕੇ ਇਲਾਕੇ ਦੀਆਂ ਗਲੀਆਂ ਭੱਜ ਗਿਆ।

ਇਹ ਵੀ ਪੜ੍ਹੋ:  ਆਕਾਸ਼ਵਾਣੀ ਦਾ ਜਲੰਧਰ ਕੇਂਦਰ ਬੰਦ ਹੋਣ ਦੀ ਖਬਰ ਵਾਇਰਲ, ਜਾਣੋ ਸੱਚਾਈ

ਨਿਊ ਪ੍ਰਿਥਵੀ ਨਗਰ ਵਾਸੀ ਰਾਜਨ ਨੇ ਦੱਸਿਆ ਕਿ ਸਵੇਰੇ ਸਾਢੇ 6 ਦੇ ਕਰੀਬ ਸਾਂਬਰ ਆ ਕੇ ਖਾਲੀ ਪਲਾਟ 'ਚ ਬੈਠ ਗਿਆ, ਜਿਸ ਦੀ ਸੂਚਨਾ ਉਨ੍ਹਾਂ ਨੇ ਜੰਗਲਾਤ ਮਹਿਕਮੇ ਸਮੇਤ ਪੁਲਸ ਕਾਮਿਆਂ ਨੂੰ ਦਿੱਤੀ। ਉਨ੍ਹਾਂ ਦੱਸਿਆ ਕਿ ਸਾਰਿਆਂ ਨੇ ਮਿਲ ਕੇ ਇਸ ਨੂੰ ਬੜੀ ਮੁਸ਼ਕਿਲ ਦੇ ਨਾਲ ਕਾਬੂ ਕੀਤਾ ਹੈ। ਫੜਦੇ ਸਮੇਂ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਭਰਾ ਨੂੰ ਸੱਟਾਂ ਵੀ ਲੱਗੀਆਂ।

ਪੁਲਸ ਅਧਿਕਾਰੀ ਸਾਲੰਗਰਾਮ ਨੇ ਦੱਸਿਆ ਕਿ ਸਵੇਰੇ ਕਰੀਬ 8 ਵਜੇ ਉਨ੍ਹਾਂ ਨੂੰ ਫੋਨ ਆਇਆ ਕਿ ਪ੍ਰਿਥਵੀ ਨਗਰ 'ਚ ਇਕ ਜੰਗਲੀ ਜਾਨਵਰ ਆ ਗਿਆ ਹੈ। ਉਹ ਪੁਲਸ ਟੀਮ ਦੇ ਨਾਲ ਮੌਕੇ 'ਤੇ ਪਹੁੰਚੇ ਅਤੇ ਜੰਗਲਾਤ ਮਹਿਕਮੇ ਦੇ ਆਉਣ ਤੋਂ ਬਾਅਦ ਉਨ੍ਹਾਂ ਨੇ ਸਾਂਬਰ ਨੂੰ ਫੜਿਆ। ਉਨ੍ਹਾਂ ਦੱਸਿਆ ਕਿ ਸਾਂਬਰ ਇਲਾਕੇ ਦੀਆਂ ਗਲੀਆਂ 'ਚੋਂ ਨਿਕਲ ਕੇ ਇਕ ਫੈਕਟਰੀ ਤੱਕ ਜਾ ਪੁੱਜਾ ਸੀ, ਜਿੱਥੇ ਉਸ ਨੂੰ ਫੜਨ 'ਚ ਸਫ਼ਲਤਾ ਮਿਲੀ।

ਇਹ ਵੀ ਪੜ੍ਹੋ:  ਲਗਜ਼ਰੀ ਗੱਡੀਆਂ ਦੇ ਸ਼ੌਕੀਨ 'ਡਰੱਗ ਕਿੰਗ' ਗੁਰਦੀਪ ਰਾਣੋ ਦੀ ਪਾਰਟਨਰ ਬੀਬੀ ਹਿਮਾਚਲ ਤੋਂ ਗ੍ਰਿਫ਼ਤਾਰ

ਜੰਗਲਾਤ ਮਹਿਕਮੇ ਦੇ ਅਧਿਕਾਰੀ ਪ੍ਰਦੀਪ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਜਿਵੇਂ ਹੀ ਸਵੇਰੇ ਸਾਂਬਰ ਦੇ ਆਉਣ ਦੀ ਸੂਚਨਾ ਮਿਲੀ ਤਾਂ ਉਹ ਤੁਰੰਤ ਟੀਮ ਦੇ ਨਾਲ ਮੌਕੇ 'ਤੇ ਪਹੁੰਚੇ। ਫਿਰ ਬਾਅਦ 'ਚ ਸਖ਼ਤ ਮਿਹਨਤ ਉਪਰੰਤ ਸਾਂਬਰ 'ਤੇ ਕਾਬੂ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਗੋਰਾਇਆ 'ਚ ਇਕ ਚੀਤਾ ਵੀ ਆਇਆ ਹੈ, ਜਿਸ ਦੇ ਕਾਰਨ ਬਾਕੀ ਕਾਮੇ ਅਤੇ ਅਧਿਕਾਰੀ ਚੀਤੇ ਨੂੰ ਫੜਨ ਲਈ ਗਏ ਹੋਏ ਹਨ।
ਇਹ ਵੀ ਪੜ੍ਹੋ: ​​​​​​​ ਭਾਣਜੀ ਤੋਂ ਵੱਧ ਪਿਆਰੇ ਹੋਏ ਪੈਸੇ, ਮਾਮੀ ਦੇ ਸ਼ਰਮਨਾਕ ਕਾਰੇ ਨੂੰ ਜਾਣ ਹੋਵੋਗੇ ਤੁਸੀਂ ਵੀ ਹੈਰਾਨ

shivani attri

This news is Content Editor shivani attri