ਜੰਗਲੀ ਜੀਵ ਵਿਭਾਗ ਵੱਲੋਂ ਬਿਆਸ ਦਰਿਆ ''ਚ 30 ਹਜ਼ਾਰ ਮੱਛੀਆਂ ਦਾ ਪੂੰਗ ਛੱਡਿਆ

06/12/2018 6:15:35 PM

ਟਾਂਡਾ (ਮੋਮੀ, ਪੰਡਿਤ, ਕੁਲਦੀਪ)— ਟਾਂਡਾ ਨੇੜੇ ਪੈਂਦੇ ਬਿਆਸ ਦਰਿਆ 'ਤੇ ਬੀਤੇ ਦਿਨੀਂ ਦਰਿਆ ਦਾ ਪਾਣੀ ਪ੍ਰਦੂਸ਼ਿਤ ਹੋਣ ਕਾਰਨ ਪੰਜਾਬ ਸਰਕਾਰ ਵੱਲੋਂ ਮਰੀਆਂ ਅਨੇਕਾਂ ਹੀ ਮੱਛੀਆਂ ਦੀ ਪੂਰਤੀ ਲਈ ਉਪਰਾਲਾ ਕੀਤਾ ਗਿਆ ਹੈ। ਇਸੇ ਲੜਕੀ ਤਹਿਤ ਵਣ ਅਤੇ ਜੰਗਲੀ ਵਿਭਾਗ ਪੰਜਾਬ ਸਰਕਾਰ ਵੱਲੋਂ ਚੀਫ ਵਾਈਲਡ ਵਾਰਡਨ ਡਾ. ਕੁਲਦੀਪ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕਰੀਬ 10 ਹਜ਼ਾਰ ਮੱਛੀਆਂ ਬਿਆਸ ਦਰਿਆ 'ਚ ਛੱਡੀਆਂ ਗਈਆਂ। ਵਣ ਵਿਭਾਗ ਅਤੇ ਜੰਗਲੀ ਜੀਵ ਦੇ ਜ਼ਿਲਾ ਅਫਸਰ ਗੁਰਸ਼ਰਨ ਸਿੰਘ ਦੀ ਅਗਵਾਈ 'ਚ ਪਹੁੰਚੀ ਟੀਮ ਨੇ ਮੰਗਲਵਾਰ ਬਿਆਸ ਦਰਿਆ ਦੇ ਵੱਖ-ਵੱਖ ਹਿੱਸਿਆਂ ਜਿਵੇਂ ਟਾਂਡਾ-ਸ੍ਰੀ ਹਰਗੋਬਿੰਦਪੁਰ ਪੁਆਇੰਟ, ਕੀੜੀ ਅਫਗਾਨਾ ਭੇਟਾ ਪੱਤਣ ਪੁਆਇੰਟ ਅਤੇ ਟਾਹਲੀ ਰੜਾ ਮੰਡ ਪੁਆਇੰਟ 'ਤੇ 10-10 ਹਜ਼ਾਰ ਦੀ ਮੱਛੀ ਛੱਡ ਕੇ ਇਸ ਕੰਮ ਦੀ ਸ਼ੁਰੂਆਤ ਕੀਤੀ। 
ਇਸ ਮੌਕੇ ਜ਼ਿਲਾ ਅਫਸਰ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਡਬਲਿਊ. ਐੱਫ. ਦੀ ਮੈਡਮ ਗੀਤਾਂਜਲੀ ਸੀਨੀਅਰ ਸਾਇੰਸਟਿਸਟ ਵੱਲੋਂ ਕਰਵਾਏ ਗਏ ਸਰਵੇਖਣ ਤੋਂ ਬਾਅਦ ਮਹਿਕਮੇ ਵੱਲੋਂ ਪਾਣੀ ਸ਼ੁੱਧ ਤੇ ਸਪੱਸ਼ਟ ਹੋਣ ਦੀ ਪੁਸ਼ਟੀ ਕਰਨ ਉਪਰੰਤ ਮਹਿਕਮੇ ਨੇ ਕਰੀਬ 30 ਹਜ਼ਾਰ ਮੱਛੀਆਂ ਬਿਆਸ ਦਰਿਆ 'ਚ ਛੱਡੀਆਂ ਹਨ ਅਤੇ ਮਹਿਕਮੇ ਵੱਲੋਂ ਇਸ ਸਾਲ ਦੇ ਅੰਤ ਤੱਕ 10 ਲੱਖ ਮੱਛੀਆਂ ਨੂੰ ਛੱਡਣ ਦੀ ਸੰਭਾਵਨਾ ਹੈ। ਇਸ ਮੌਕੇ ਵਣ ਵਿਭਾਗ ਅਤੇ ਜੰਗਲੀ ਜੀਵ ਦੀ ਟੀਮ ਵਿੱਚ ਬਲਾਕ ਅਫਸਰ ਮੈਡਮ ਨਵਜੋਤ ਕੌਰ, ਬਲਾਕ ਅਫਸਰ ਕੁਲਵੰਤ ਸਿੰਘ, ਰੇਂਜ ਅਫਸਰ ਗੁਰਮੀਤ ਸਿੰਘ, ਵਿਵੇਕ ਸਿੰਘ ਆਦਿ ਹਾਜ਼ਰ ਸਨ।