ਘਰੇਲੂ ਝਗੜੇ ਕਾਰਨ ਪਤੀ ਤੋਂ ਵੱਖ ਰਹਿੰਦੀ ਪਤਨੀ ਨੇ ਚੁੱਕਿਆ ਖ਼ੌਫਨਾਕ ਕਦਮ

09/06/2022 4:28:39 AM

ਗੁਰਦਾਸਪੁਰ (ਗੁਰਪ੍ਰੀਤ ਸਿੰਘ) : ਬਟਾਲਾ ਦੇ ਮੁਹੱਲਾ ਮਲਾਵੇ ਦੀ ਕੋਠੀ ਨੇੜੇ ਰਹਿੰਦੀ ਇਕ ਔਰਤ ਨੇ ਆਪਣੇ 2 ਸਾਲ ਦੇ ਬੇਟੇ ਨਾਲ ਜ਼ਹਿਰੀਲੀ ਚੀਜ਼ ਨਿਗਲ ਲਈ, ਜਿਨ੍ਹਾਂ ਨੂੰ ਗੰਭੀਰ ਹਾਲਾਤ ਵਿੱਚ ਹਸਪਤਾਲ ਲਿਆਂਦਾ ਗਿਆ, ਜਿਥੇ ਬੇਟੇ ਮੌਤ ਦੀ ਹੋ ਗਈ ਤੇ ਮਾਂ ਦਾ ਇਲਾਜ ਚੱਲ ਰਿਹਾ ਹੈ। ਇਤਲਾਹ ਮਿਲਦੇ ਹੀ ਪੁਲਸ ਟੀਮ ਮੌਕੇ 'ਤੇ ਪਹੁੰਚੀ ਤੇ ਜਾਂਚ ਸ਼ੁਰੂ ਕੀਤੀ।

ਇਹ ਵੀ ਪੜ੍ਹੋ : ਹੋਟਲ 'ਚੋਂ ਇਤਰਾਜ਼ਯੋਗ ਹਾਲਤ 'ਚ ਫੜੇ ਅੱਧੀ ਦਰਜਨ ਮੁੰਡੇ-ਕੁੜੀਆਂ, ਪੁਲਸ ਕਰ ਰਹੀ ਜਾਂਚ

ਜ਼ੇਰੇ ਇਲਾਜ ਹਸਪਤਾਲ ਦਾਖਲ ਮਨਦੀਪ ਕੌਰ ਨੇ ਦੱਸਿਆ ਕਿ ਪਿਛਲੇ 4 ਸਾਲ ਤੋਂ ਉਸ ਦਾ ਆਪਣੇ ਪਤੀ ਨਾਲ ਝਗੜਾ ਚੱਲ ਰਿਹਾ ਹੈ ਤੇ ਉਹ ਪਤੀ ਤੋਂ ਅਲੱਗ ਰਹਿੰਦੀ ਹੈ। ਪਿਛਲੇ ਦਿਨੀਂ ਉਸ ਦੇ ਪਤੀ ਨੇ ਬਟਾਲਾ ਆ ਕੇ ਉਸ ਨਾਲ ਕੁੱਟ-ਮਾਰ ਕੀਤੀ ਤੇ ਉਸ ਦੇ ਬੇਟੇ ਨੂੰ ਉਸ ਕੋਲੋਂ ਲਿਜਾਣ ਦੀ ਗੱਲ ਕਹੀ, ਜਿਸ ਤੋਂ ਤੰਗ ਆ ਕੇ ਉਸ ਨੇ ਇਹ ਕਦਮ ਚੁੱਕਿਆ। ਉਥੇ ਹੀ ਪੁਲਸ ਥਾਣਾ ਸਿਵਲ ਲਾਈਨ ਦੇ ਜਾਂਚ ਅਧਿਕਾਰੀ ਨੇ ਘਟਨਾ ਬਾਰੇ ਦੱਸਦਿਆਂ ਕਿਹਾ ਕਿ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਸ੍ਰੀ ਕਰਤਾਰਪੁਰ ਸਾਹਿਬ ਤੋਂ ਪਰਤੇ ਸ਼ਰਧਾਲੂ ਨੂੰ BSF ਨੇ ਕੀਤਾ ਕਾਬੂ, ਬਰਾਮਦ ਕੀਤਾ ਇਹ ਸਾਮਾਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Mukesh

This news is Content Editor Mukesh