ਪਤੀ ਦੀ ਬੇਵਫ਼ਾਈ ਨੇ ਉਜਾੜਿਆ ਘਰ, ਮਾਸੂਮ ਬੱਚੇ ਸਿਰੋਂ ਉੱਠਿਆ ਮਾਂ ਦਾ ਸਾਇਆ

07/04/2023 11:23:44 PM

ਮਲੋਟ (ਸ਼ਾਮ ਜੁਨੇਜਾ): ਮਲੋਟ ਨੇੜੇ ਪਿੰਡ ਬੁਰਜ ਸਿੱਧਵਾਂ ਵਿਖੇ ਇਕ 36 ਸਾਲ ਦੀ ਵਿਆਹੁਤਾ ਔਰਤ ਨੇ ਪਤੀ ਦੇ ਨਾਜਾਇਜ਼ ਸਬੰਧਾਂ ਤੋਂ ਪ੍ਰੇਸ਼ਾਨ ਹੋ ਕੇ ਆਤਮ ਹੱਤਿਆ ਕਰ ਲਈ। ਇਸ ਮਾਮਲੇ ਵਿਚ ਥਾਣਾ ਕਬਰਵਾਲਾ ਦੀ ਪੁਲਸ ਨੇ ਮ੍ਰਿਤਕਾ ਦੇ ਭਰਾ ਦੇ ਬਿਆਨਾਂ 'ਤੇ ਉਸ ਦੇ ਪਤੀ ਅਤੇ ਪ੍ਰੇਮਿਕਾ ਵਿਰੁੱਧ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਇਹ ਖ਼ਬਰ ਵੀ ਪੜ੍ਹੋ - CM ਮਾਨ ਨੇ ਪੰਜਾਬ ਵਾਸੀਆਂ ਨੂੰ ਸੁਣਾਈ 'ਖੁਸ਼ਖਬਰੀ', ਲੋਕਾਂ ਦੀ ਰੋਜ਼ਾਨਾ ਹੋਵੇਗੀ ਲੱਖਾਂ ਰੁਪਏ ਦੀ ਬਚਤ

ਇਸ ਸਬੰਧੀ ਮਲੋਟ ਦੇ ਸਰਕਾਰੀ ਹਸਪਤਾਲ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮ੍ਰਿਤਕਾ ਚਰਨਜੀਤ ਕੌਰ ਦੇ ਭਰਾ ਕੁਲਜੀਤ ਕੁਮਾਰ ਪੁੱਤਰ ਜੋਗਿੰਦਰਪਾਲ ਵਾਸੀ ਵਰਸੋਲਾ ਜ਼ਿਲ੍ਹਾ ਗੁਰਦਾਸਪੁਰ ਨੇ ਦੱਸਿਆ ਕਿ ਉਸ ਦੀ ਭੈਣ ਦਾ ਵਿਆਹ 16 ਸਾਲ ਪਹਿਲਾਂ ਪਿੰਡ ਬੁਰਜ ਸਿੱਧਵਾਂ ਦੇ ਗੁਰਪ੍ਰੀਤ ਸਿੰਘ ਨਾਲ ਹੋਇਆ ਸੀ। ਜਿਸ ਦੇ ਘਰ ਇਕ 16 ਸਾਲ ਦਾ ਲੜਕਾ ਵੀ ਹੈ ਜੋ 9ਵੀਂ ਜਮਾਤ ਵਿਚ ਪੜਦਾ ਹੈ। 4 -5 ਦਿਨ ਪਹਿਲਾਂ ਮ੍ਰਿਤਕਾ ਨੇ ਆਪਣੇ ਭਰਾ ਨੂੰ ਫ਼ੋਨ ਕਰਕੇ ਦੱਸਿਆ ਕਿ ਉਸ ਦੇ ਪਤੀ ਦੇ ਅੱਜਕੱਲ੍ਹ ਗੁਆਂਢ ਰਹਿੰਦੀ ਇਕ ਲੜਕੀ ਸਤਵੀਰ ਕੌਰ ਪੁੱਤਰੀ ਗੁਰਮੇਲ ਸਿੰਘ ਨਾਲ ਨਾਜਾਇਜ਼ ਸਬੰਧ ਹਨ। ਉਹ ਅਕਸਰ ਘਰ ਆਉਂਦੀ ਹੈ ਅਤੇ 4 ਦਿਨ ਪਹਿਲਾਂ ਵੀ ਉਕਤ ਲੜਕੀ ਨੇ ਘਰ ਆ ਕੇ ਆਪਣੀ ਬਾਂਹ 'ਤੇ ਬਲੇਡ ਮਾਰ ਲਿਆ ਸੀ। ਉਹ ਅਕਸਰ ਧਮਕੀਆਂ ਦਿੰਦੀਆਂ ਸੀ ਕਿ ਉਸ ਨੇ ਗੁਰਪ੍ਰੀਤ ਨਾਲ ਵਿਆਹ ਕਰਾ ਕਿ ਇੱਥੋਂ ਬਾਹਰ ਚਲੇ ਜਾਣਾ ਹੈ। ਜਿਸ ਕਰਕੇ ਉਨ੍ਹਾਂ ਦੇ ਘਰ ਅੰਦਰ ਕਲੇਸ਼ ਪਿਆ ਚੱਲ ਰਿਹਾ ਹੈ। 

ਕੁਲਜੀਤ ਕੁਮਾਰ ਨੇ ਦੱਸਿਆ ਕਿ ਸੋਮਵਾਰ ਰਾਤ 7 ਵਜੇ ਵੀ ਉਸ ਦੀ ਭੈਣ ਨੇ ਉਸ ਨਾਲ ਫੋਨ 'ਤੇ ਗੱਲ ਕੀਤੀ ਅਤੇ ਆਪਣੇ ਪਤੀ ਅਤੇ ਉਸ ਦੀ ਪ੍ਰੇਮਿਕਾ ਕਾਰਨ ਹੋ ਰਹੀ ਪ੍ਰੇਸ਼ਾਨੀ ਬਾਰੇ ਦੱਸਿਆ। ਇਸ ਤੋਂ ਬਾਅਦ 8 ਵਜੇ ਚਰਨਜੀਤ ਕੌਰ ਨੇ ਪੱਖੇ ਨਾਲ ਲਟਕ ਕਿ ਫਾਹਾ ਲੈ ਲਿਆ। ਕੁਲਜੀਤ ਕੁਮਾਰ ਦਾ ਕਹਿਣਾ ਹੈ ਕਿ ਉਸ ਦੀ ਭੈਣ ਦੀ ਮੌਤ ਲਈ ਉਸ ਦਾ ਜੀਜਾ ਗੁਰਪ੍ਰੀਤ ਸਿੰਘ ਅਤੇ ਉਸ ਦੀ ਪ੍ਰੇਮਿਕਾ ਸਤਵੀਰ ਕੌਰ ਜਿੰਮੇਵਾਰ ਹੈ। 

ਇਹ ਖ਼ਬਰ ਵੀ ਪੜ੍ਹੋ - ਅੰਸਾਰੀ ਮਾਮਲੇ 'ਤੇ CM ਮਾਨ ਦਾ ਇਕ ਹੋਰ ਖ਼ੁਲਾਸਾ, ਕੈਪਟਨ-ਰੰਧਾਵਾ ਨੂੰ ਫ਼ਿਰ ਲਿਆ ਨਿਸ਼ਾਨੇ 'ਤੇ

ਥਾਣਾ ਕਬਰਵਾਲਾ ਦੇ ਐੱਸ. ਆਈ. ਮਹਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕਾ ਦੇ ਭਰਾ ਕੁਲਜੀਤ ਕੁਮਾਰ ਦੇ ਬਿਆਨਾਂ 'ਤੇ ਗੁਰਪ੍ਰੀਤ ਸਿੰਘ ਅਤੇ ਸਤਵੀਰ ਕੌਰ ਵਿਰੁੱਧ ਅ/ਧ 306 ਆਈ ਪੀ ਸੀ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਵੱਲੋਂ ਮ੍ਰਿਤਕਾ ਦਾ ਪੋਸਟ ਮਾਰਟਮ ਕਰਾਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagban

 

Anmol Tagra

This news is Content Editor Anmol Tagra