ਡਾਇਰੀ ਨੇ ਖੋਲ੍ਹਿਆ ਸਾਰਾ ਕੱਚਾ-ਚਿੱਠਾ, ਝਗੜਾਲੂ ਪਤਨੀ ਤੋਂ ਦੁਖੀ ਵਿੱਕੀ ਨੇ ਖਾਧਾ ਸੀ ਜ਼ਹਿਰ

07/12/2017 7:44:18 AM

ਫਗਵਾੜਾ, (ਜਲੋਟਾ)- ਪਿੰਡ ਚੱਕ ਹਕੀਮ ਨਿਵਾਸੀ ਵਿਕ੍ਰਾਂਤ ਉਰਫ ਵਿੱਕੀ ਨੂੰ ਬੀਤੀ 8 ਜੁਲਾਈ ਨੂੰ ਸਲਫਾਸ ਦੀਆਂ ਗੋਲੀਆਂ ਖਾਣ 'ਤੇ ਹਸਪਤਾਲ ਲਿਆਦਾਂ ਗਿਆ ਸੀ ਪਰ ਉਸ ਦੀ ਗੰਭੀਰ ਹਾਲਤ ਕਾਰਨ ਸਿਵਲ ਹਸਪਤਾਲ ਦੇ ਡਾਕਟਰਾਂ ਵਲੋਂ ਉਸ ਨੂੰ ਇਲਾਜ ਲਈ ਕਿਸੇ ਵੱਡੇ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ ਸੀ, ਉਥੇ ਇਕ ਦਿਨ ਬਾਅਦ ਮਤਲਬ 9 ਜੁਲਾਈ ਨੂੰ ਵਿੱਕੀ ਦੀ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਨੇ ਜ਼ਹਿਰ ਕਿਉਂ ਨਿਗਲਿਆ, ਇਸ ਨੂੰ ਲੈ ਕੇ ਉਸ ਸਮੇਂ ਅਧਿਕਾਰਕ ਤੌਰ 'ਤੇ ਖੁਲਾਸਾ ਨਹੀਂ ਹੋ ਸਕਿਆ ਸੀ, ਹਾਲਾਂਕਿ ਉਸ ਦੇ ਨੇੜਲੇ ਸੂਤਰਾਂ ਦਾ ਦਾਅਵਾ ਸੀ ਕਿ ਮ੍ਰਿਤਕ ਨੇ ਗਲਤੀ ਨਾਲ ਜ਼ਹਿਰੀਲੀਆਂ ਸਲਫਾਸ ਦੀਆਂ ਗੋਲੀਆਂ ਨਿਗਲ ਲਈਆਂ ਸਨ, ਜਦਕਿ ਫਗਵਾੜਾ ਪੁਲਸ ਉਕਤ ਮਾਮਲੇ ਦੀ ਵੱਖ-ਵੱਖ ਐਂਗਲਾਂ ਦੇ ਆਧਾਰ 'ਤੇ ਗੰਭੀਰਤਾ ਨਾਲ ਜਾਂਚ ਕਰ ਰਹੀ ਸੀ। ਆਖਰ ਪੁਲਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਲਫਾਸ ਦੀਆਂ ਗੋਲੀਆਂ ਖਾਣ ਨਾਲ ਹੋਈ ਰਹੱਸਮਈ ਹਾਲਾਤ 'ਚ ਮੌਤ ਦੇ ਰਹੱਸ ਤੋਂ ਪਰਦਾ ਉਠਾ ਹੀ ਦਿੱਤਾ।ਜਾਣਕਾਰੀ ਅਨੁਸਾਰ ਮ੍ਰਿਤਕ ਦੀ ਮੌਤ ਗਲਤੀ ਨਾਲ ਸਲਫਾਸ ਦੀਆਂ ਗੋਲੀਆਂ ਖਾਣ ਤੋਂ ਬਾਅਦ ਨਹੀਂ ਹੋਈ ਸੀ , ਸਗੋਂ ਉਸ ਨੇ ਖੁਦ ਪੂਰੇ ਹੋਸ਼ੋ-ਹਵਾਸ 'ਚ ਖੁਦ ਸਲਫਾਸ ਦੀਆਂ ਗੋਲੀਆਂ ਖਾ ਕੇ ਖੁਦਕੁਸ਼ੀ ਕੀਤੀ ਸੀ। ਇਸ ਸੰਬੰਧੀ ਮ੍ਰਿਤਕ ਵਿਕ੍ਰਾਂਤ ਦੇ ਪਿਤਾ ਇੰਦਰਜੀਤ ਕੁਮਾਰ ਪੁੱਤਰ ਉਜਾਗਰ ਰਾਮ, ਜੋ ਪੰਜਾਬ ਰਾਜ ਬਿਜਲੀ ਬੋਰਡ ਤੋਂ ਰਿਟਾਇਰਡ ਜੇ. ਈ. ਹੈ, ਨੇ ਪੁਲਸ ਥਾਣਾ ਸਦਰ 'ਚ ਖੁਲਾਸਾ ਕੀਤਾ ਹੈ ਕਿ ਉਸ ਦੇ ਮ੍ਰਿਤਕ ਬੇਟੇ ਵਿਕ੍ਰਾਂਤ ਨੇ ਆਪਣੀ ਧਰਮ ਪਤਨੀ ਬਿੰਦੂ, ਸਾਲੀ ਮਨੀ, ਸਹੁਰੇ ਮੋਤੀ ਰਾਮ ਤੇ ਸੱਸ ਸੰਤੋਸ਼ ਕੁਮਾਰੀ ਸਾਰੇ ਵਾਸੀ ਮੁਹੱਲਾ ਜਗਤਪੁਰਾ ਪਲਾਹੀ ਰੋਡ ਫਗਵਾੜਾ ਨਿਵਾਸੀਆਂ ਤੋਂ ਦੁਖੀ ਹੋ ਕੇ ਸਲਫਾਸ ਦੀਆਂ ਗੋਲੀਆਂ ਖਾਧੀਆਂ ਸਨ। ਇਸ ਦਾ ਖੁਲਾਸਾ ਖੁਦ ਉਸ ਦੇ ਮ੍ਰਿਤਕ ਪੁੱਤਰ ਵਿਕ੍ਰਾਂਤ ਉਰਫ ਵਿੱਕੀ ਨੇ ਉਸ ਨਾਲ ਫੋਨ 'ਤੇ ਕੀਤਾ ਸੀ।