ਚੱਰਿਤਰ ''ਤੇ ਸ਼ੱਕ ਕਾਰਨ ਪਤੀ ਨੇ ਵੱਢੀ ਪਤਨੀ

08/17/2019 3:15:18 PM

ਅਬੋਹਰ (ਰਹੇਜਾ) : ਇੱਥੋਂ ਦੇ ਇਕ ਨੇੜਲੇ ਪਿੰਡ 'ਚ ਪਤਨੀ 'ਤੇ ਸ਼ੱਕ ਦੇ ਚੱਲਦਿਆਂ ਪਤੀ ਨੇ ਪਤਨੀ ਨੂੰ ਕੱਸੀ ਨਾਲ ਵੱਢਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਤੀ ਵਿਸ਼ਨੂੰ ਨੂੰ ਆਪਣੀ ਪਤਨੀ ਮਮਤਾ 'ਤੇ ਪਿਛਲੇ ਕਾਫੀ ਸਮੇਂ ਤੋਂ ਸ਼ੱਕ ਸੀ ਕਿ ਉਸ ਦੇ ਕਿਸੇ ਨੌਜਵਾਨ ਨਾਲ ਨਾਜ਼ਾਇਜ਼ ਸੰਬੰਧ ਹਨ। ਇਸ ਦੇ ਚੱਲਦਿਆਂ ਉਸ ਨੇ ਕਈ ਵਾਰ ਪਤਨੀ ਦਾ ਫੋਨ ਵੀ ਚੈੱਕ ਕੀਤਾ। ਬੀਤੇ ਦਿਨੀਂ ਪਿੰਡ 'ਚ ਪੰਚਾਇਤ ਵੀ ਹੋਈ ਸੀ, ਜਿੱਥੇ ਪਤਨੀ ਨੇ ਦੋਬਾਰਾ ਉਸ ਨੌਜਵਾਨ ਨਾਲ ਸੰਪਰਕ ਰੱਖਣ ਤੋਂ ਮਨ੍ਹਾ ਕਰ ਦਿੱਤਾ ਸੀ। ਬੀਤੀ ਰਾਤ ਪਤੀ ਨੇ ਮ੍ਰਿਤਕਾ ਮਮਤਾ ਨੂੰ ਫਿਰ ਫੋਨ 'ਤੇ ਗੱਲ ਕਰਦੇ ਹੋਏ ਰੰਗੇ ਹੱਥੀਂ ਫੜ ਲਿਆ। ਗੁੱਸੇ 'ਚ ਆਏ ਪਤੀ ਨੇ ਮ੍ਰਿਤਕਾ ਮਮਤਾ ਨੂੰ ਕੱਸੀ ਨਾਲ ਵੱਢ ਦਿੱਤਾ। ਦੱਸ ਦਈਏ ਦੋਹਾਂ ਦਾ 7 ਸਾਲ ਪਹਿਲੇ ਵਿਆਹ ਹੋਇਆ ਸੀ ਅਤੇ ਉਨ੍ਹਾਂ ਦੇ ਦੋ ਬੱਚੇ (1 ਬੇਟਾ ਤੇ 1 ਬੇਟੀ) ਵੀ ਹਨ। ਮੌਕੇ 'ਤੇ ਪੁੱਜੀ ਪੁਲਸ ਵੱਲੋਂ ਮੁਲਜ਼ਮ ਪਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਮ੍ਰਿਤਕਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

Anuradha

This news is Content Editor Anuradha