ਇਸ਼ਕ 'ਚ ਅੰਨ੍ਹੀ ਹੋਈ ਨੇ ਪ੍ਰੇਮੀ ਨਾਲ ਮਿਲ ਕੀਤਾ ਕਾਰਾ, ਹੱਥੀਂ ਉਜਾੜ ਲਿਆ ਹੱਸਦਾ-ਖੇਡਦਾ ਪਰਿਵਾਰ

01/11/2023 6:18:49 PM

ਭਾਦਸੋਂ/ਪਟਿਆਲਾ (ਅਵਤਾਰ) : ਭਾਦਸੋਂ ਦੇ ਪਿੰਡ ਰੰਨੋ 'ਚ ਇਕ ਜਸਵੀਰ ਸਿੰਘ ਪੁੱਤਰ ਮੁਖਤਿਆਰ ਸਿੰਘ ਦੀ ਲਾਸ਼ ਭੇਦਭਰੇ ਹਾਲਾਤ 'ਚ ਨਹਿਰ 'ਚੋਂ ਬਰਾਮਦ ਹੋਈ ਸੀ। ਜਾਣਕਾਰੀ ਮੁਤਾਬਕ ਜਸਵੀਰ ਸਿੰਘ ਦਾ ਕਤਲ ਉਸਦੀ ਪਤਨੀ ਪ੍ਰਭਜੋਤ ਕੌਰ ਨੇ ਆਪਣੇ ਪ੍ਰੇਮੀ ਅਤੇ ਉਸਦੇ ਸਾਥੀਆਂ ਤੋਂ ਹੀ ਆਪਣੇ ਪਤੀ ਦਾ ਕਤਲ ਕਰਵਾਇਆ ਸੀ। ਇੰਨਾ ਹੀ ਨਹੀਂ ਉਕਤ ਕਾਤਲਾਂ ਵੱਲੋਂ ਮ੍ਰਿਤਕ ਜਸਵੀਰ ਸਿੰਘ ਦੀ ਲਾਸ਼ ਨੂੰ ਨਹਿਰ ਵਿਚ ਸੁੱਟ ਦਿੱਤਾ ਗਿਆ ਤਾਂ ਜੋ ਇਹ ਖ਼ੁਦਕੁਸ਼ੀ ਦਾ ਮਾਮਲਾ ਲੱਗਾ। ਇਸ ਸਬੰਧੀ ਪਟਿਆਲਾ ਦੇ ਐੱਸ. ਐੱਸ. ਪੀ. ਵਰੁਣ ਸ਼ਰਮਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਮ੍ਰਿਤਕ ਦੇ ਭਰਾ ਰੇਸ਼ਮ ਸਿੰਘ ਵੱਲੋਂ ਥਾਣਾ ਭਾਦਸੋਂ ਵਿਖੇ ਦਰਖ਼ਾਸਤ ਦਿੱਤੀ ਗਈ ਸੀ ਕਿ ਮਿਤੀ 2 ਜਨਵਰੀ ਨੂੰ ਉਸਦਾ ਭਰਾ ਜਸਵੀਰ ਸਿੰਘ ਜੋ ਕਿ ਇੱਕ ਪ੍ਰਾਈਵੇਟ ਫਰਮ ਭਾਦਸੋਂ ਵਿਖੇ ਕੰਮ ਕਰਦਾ ਸੀ ਅਤੇ ਉਹ ਆਪਣੇ ਮੋਟਰਸਾਇਕਲ ਪੀ.ਬੀ.65 ਏ.ਜੀ.2257 ਉਤੇ ਸਵਾਰ ਹੋਕੇ ਘਰੋਂ ਸਰਹੰਦ ਜਾਣ ਲਈ ਕਹਿਕੇ ਚਲਾ ਗਿਆ ਪਰ ਵਾਪਸ ਨਹੀਂ ਆਇਆ। 

ਇਹ ਵੀ ਪੜ੍ਹੋ- ਪੁੱਤ ਦੀ ਯਾਦ ’ਚ ਮੂਸੇਵਾਲਾ ਦੇ ਮਾਤਾ-ਪਿਤਾ ਨੇ ਚੁੱਕਿਆ ਵੱਡਾ ਕਦਮ, ਸ਼ੁਰੂ ਹੋਣਗੇ ਸਿੱਧੂ ਦੇ ‘ਲਾਈਵ ਸ਼ੋਅ ਹੋਲੋਗ੍ਰਾਮ’

ਇਸ ਦੀ ਸੂਚਨਾ ਮਿਲਣ 'ਤੇ ਥਾਣਾ ਭਾਦਸੋਂ ਦੀ ਪੁਲਸ ਵੱਲੋਂ ਇਸ ਕੇਸ ਵਿੱਚ ਕਾਰਵਾਈ ਆਰੰਭੀ ਗਈ। ਇਸ ਕੇਸ ਵਿੱਚ ਪੰਜਾਬ ਪੁਲਸ ਦੇ ਐੱਸ.ਪੀ. ਹਰਵੀਰ ਸਿੰਘ, ਦਵਿੰਦਰ ਸਿੰਘ ਡੀ. ਐੱਸ. ਪੀ. ਨਾਭਾ ,ਸੁਖ ਅ੍ਰੰਮਿਤ ਸਿੰਘ ਰੰਧਾਵਾ, ਡੀ. ਐੱਸ. ਪੀ(ਡੀ) ਇੰਸਪੈਕਟਰ ਸ਼ਮਿੰਦਰ ਸਿੰਘ, ਸਬ ਇੰਸ ਮੋਹਨ ਸਿੰਘ ਥਾਣਾ ਮੁਖੀ ਭਾਦਸੋਂ ਦੀ ਸਮੁੱਚੀ ਟੀਮ ਅਤੇ ਥਾਣਾ ਭਾਦਸੋਂ ਦੇ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਪੜਤਾਲ ਕੀਤੀ ਗਈ। ਪੜਤਾਲ ਦੌਰਾਨ ਇਹ ਸਾਹਮਣੇ ਆਇਆ ਕਿ ਮ੍ਰਿਤਕ ਜਸਵੀਰ ਸਿੰਘ ਦੀ ਪਤਨੀ ਨੇ ਹੀ ਆਪਣੇ ਆਸ਼ਕ ਕੁਲਦੀਪ ਸਿੰਘ ਝੰਬਾਲੀ ਸ਼ਾਨੀ ਅਤੇ ਉਸਦੇ ਦੋ ਸਾਥੀ ਪ੍ਰਦੀਪ ਸਿੰਘ ,ਜਗਪਾਲ ਸਿੰਘ  ਵਾਸੀ ਝੰਬਾਲੀ ਸ਼ਾਨੀ ਨੇ ਮਿਲ ਕੇ ਜਸਵੀਰ ਸਿੰਘ ਦਾ ਕਤਲ ਕਰਕੇ ਲਾਸ਼ ਨੂੰ ਨਹਿਰ ਵਿਚ ਸੁੱਟਿਆ ਸੀ। 

ਇਹ ਵੀ ਪੜ੍ਹੋ- ਵੱਡੀ ਖ਼ਬਰ : ਸੁਲਤਾਨਪੁਰ ਲੋਧੀ ’ਚ ਤੰਬਾਕੂ ਉਤਪਾਦਾਂ ਦੀ ਵਿਕਰੀ ਅਤੇ ਵਰਤੋਂ ’ਤੇ ਰੋਕ

ਕਤਲ ਕਰਨ ਤੋਂ ਬਾਅਦ ਦੋਸ਼ੀਆਂ ਨੇ ਮ੍ਰਿਤਕ ਜਸਵੀਰ ਸਿੰਘ ਦਾ ਮੋਟਰਸਾਇਕਲ ਸਾਨੀਪੁਰ ਨਜ਼ਦੀਕ ਸਰਹੰਦ ਨਹਿਰ ਦੇ ਕੰਢੇ ਖੜ੍ਹਾ ਕਰ ਦਿੱਤਾ ਤਾਂ ਜੋ ਇਹ ਖ਼ੁਦਕੁਸ਼ੀ ਦਾ ਮਾਮਲਾ ਜਾਪੇ। ਪੁਲਸ ਵਲੋਂ ਵਾਰਦਾਤ 'ਚ ਵਰਤਿਆ ਮੋਟਰਸਾਇਕਲ, ਦਾਤਰ ਅਤੇ ਜਸਵੀਰ ਸਿੰਘ ਦਾ ਮੋਬਾਇਲ ਬਰਾਮਦ ਕਰ ਲਿਆ ਗਿਆ ਹੈ ਅਤੇ ਮ੍ਰਿਤਕ ਦੀ ਪਤਨੀ ਪ੍ਰਭਜੋਤ ਕੌਰ, ਕੁਲਦੀਪ ਸਿੰਘ, ਪ੍ਰਦੀਪ ਕੁਮਾਰ ਅਤੇ ਜਗਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕਰ ਲਿਆ ਗਿਆ ਹੈ। ਜ਼ਿਕਰਯੋਗ ਹੈ ਮ੍ਰਿਤਕ ਜਸਵੀਰ ਸਿੰਘ ਦਾ ਵਿਆਹ 2011 ਵਿਚ ਪ੍ਰਭਜੋਤ ਕੌਰ ਨਾਲ ਹੋਇਆ ਸੀ ਅਤੇ ਉਸਦੇ 2 ਬੱਚੇ ਹਨ। ਮ੍ਰਿਤਕ ਦੇ ਭਰਾ ਰੇਸ਼ਮ ਸਿੰਘ ਦੇ ਬਿਆਨਾਂ ਮੁਤਾਬਕ ਪ੍ਰਭਜੋਤ ਕੌਰ ਦਾ ਕੁਲਦੀਪ ਸਿੰਘ ਨਾਜਾਇਜ਼ ਸਬੰਧ ਸਨ, ਜੋ ਕਿ ਜਸਵੀਰ ਸਿੰਘ ਦੇ ਕਤਲ ਦਾ ਕਾਰਨ ਬਣੇ। 

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 

Simran Bhutto

This news is Content Editor Simran Bhutto