ਪਤਨੀ ਨਾਲ ਨਾਜਾਇਜ਼ ਸਬੰਧਾਂ ਦੇ ਸ਼ੱਕ ’ਚ ਪਤੀ ਨੇ ਸਾਥੀਆਂ ਨਾਲ ਮਿਲ ਕੇ ਲਈ ਨੌਜਵਾਨ ਦੀ ਜਾਨ

07/23/2021 10:41:43 AM

ਮਲੋਟ (ਜੁਨੇਜਾ): ਬੀਤੀ ਰਾਤ ਮਲੋਟ-ਫਾਜ਼ਿਲਕਾ ਰੋਡ ’ਤੇ ਇਕ ਵਿਅਕਤੀ ਨੇ ਆਪਣੇ ਰਿਸ਼ਤੇਦਾਰਾਂ ਅਤੇ ਹੋਰ ਸਾਥੀਆਂ ਨਾਲ ਮਿਲ ਕੇ ਇਕ ਨੌਜਵਾਨ ਦਾ ਕਤਲ ਕਰ ਦਿੱਤਾ। ਸਦਰ ਮਲੋਟ ਪੁਲਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ’ਤੇ ਤਿੰਨ ਵਿਅਕਤੀਆਂ ਅਤੇ ਉਨ੍ਹਾਂ ਦੇ ਕਰੀਬ ਅੱਧੀ ਦਰਜਨ ਅਣਪਛਾਤੇ ਸਾਥੀਆਂ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਦਿੱਤਾ ਹੈ। ਕੇਵਲ ਸਿੰਘ ਪੁੱਤਰ ਜਗਰੂਪ ਸਿੰਘ ਵਾਸੀ ਆਲਮਵਾਲਾ ਨੇ ਸਦਰ ਮਲੋਟ ਪੁਲਸ ਨੂੰ ਦਰਜ ਬਿਆਨਾਂ ਵਿਚ ਕਿਹਾ ਹੈ ਕਿ ਉਹ ਆਪਣੇ ਮਾਸੀ ਦੇ ਮੁੰਡੇ ਸਤਵੀਰ ਸਿੰਘ ਨਾਲ ਵੱਖ-ਵੱਖ ਮੋਟਰਸਾਈਕਲਾਂ ’ਤੇ ਜਾ ਰਹੇ ਸੀ। ਸਤਵੀਰ ਸਿੰਘ ਦੇ ਪਿੱਛੇ ਮੁਦਈ ਦਾ ਮੁੰਡਾ ਪੁਸ਼ਪਿੰਦਰ ਸਿੰਘ ਉਰਫ ਬੱਬੂ ਬੈਠਾ ਸੀ।

ਇਹ ਵੀ ਪੜ੍ਹੋ :   ਸੌਖਾ ਨਹੀਂ ਹੋਵੇਗਾ ਨਵਜੋਤ ਸਿੱਧੂ ਦਾ ਅਗਲਾ ਸਫ਼ਰ, 'ਪ੍ਰਧਾਨਗੀ' ਸਾਬਤ ਹੋ ਸਕਦੀ ਹੈ ਕੰਡਿਆਂ ਵਾਲੀ ਸੇਜ

ਪਿੰਡ ਮਲੋਟ ਨੇੜੇ ਸੇਮ ਨਾਲੇ ਕੋਲ ਜੱਸੀ ਵਾਸੀ ਭੁੱਲਰ ਆਪਣੇ ਰਿਸ਼ਤੇਦਾਰਾਂ ਪ੍ਰੀਤ ਅਤੇ ਅਜੇ ਪੁਤਰਾਨ ਗੁਰਸਵੇਕ ਸਿੰਘ ਵਾਸੀ ਆਲਮਵਾਲਾ ਨਾਲ ਕ੍ਰਿਪਾਨਾਂ ਲੈ ਕੇ ਖੜ੍ਹੇ ਸੀ। ਉਨ੍ਹਾਂ ਦੇ ਨਾਲ 5- 6 ਅਣਪਛਾਤੇ ਵਿਅਕਤੀ ਖੜ੍ਹੇ ਸਨ, ਜਿਨ੍ਹਾਂ ਨੇ ਬੇਸਬਾਲ ਅਤੇ ਦਸਤੇ ਫੜ੍ਹੇ ਹੋਏ ਸਨ। ਉਕਤ ਵਿਅਕਤੀਆਂ ਨੇ ਮੋਟਰਸਾਈਕਲ ਰੋਕ ਕੇ ਪੁਸ਼ਪਿੰਦਰ ਸਿੰਘ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਜ਼ਖਮੀ ਕਰ ਕੇ ਮੌਕੇ ਤੋਂ ਫਰਾਰ ਹੋ ਗਏ, ਜਿਸ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਉਸਦੀ ਮੌਤ ਹੋ ਗਈ। ਮੁਦਈ ਨੇ ਦੱਸਿਆ ਕਿ ਜੱਸੀ ਨੂੰ ਸ਼ੱਕ ਸੀ ਕਿ ਉਸਦੀ ਪਤਨੀ ਨਾਲ ਮ੍ਰਿਤਕ ਪੁਸ਼ਪਿੰਦਰ ਬੱਬੂ ਦੇ ਨਾਜਾਇਜ਼ ਸਬੰਧ ਹਨ। ਮਾਮਲੇ ’ਤੇ ਸਦਰ ਮਲੋਟ ਪੁਲਸ ਨੇ ਮੁਦਈ ਦੇ ਬਿਆਨਾਂ ’ਤੇ ਉਕਤ ਮੁਲਜ਼ਮਾਂ ਵਿਰੁੱਧ ਅ/ਧ 302 ,506,148,149, ਆਈ. ਪੀ. ਸੀ. ਤਹਿਤ ਮਾਮਲਾ ਦਰਜ ਕਰ ਦਿੱਤਾ ਹੈ।

ਇਹ ਵੀ ਪੜ੍ਹੋ :   ਕਿਸਾਨਾਂ ਦੇ ਹੱਕ 'ਚ ਭਗਵੰਤ ਮਾਨ ਨੇ ਮੁੜ ਦਿੱਤਾ ਹੋਕਾ, ਕਿਹਾ- ਪਹਿਲਾਂ ਰੱਦ ਹੋਣ ਕਾਨੂੰਨ ਫਿਰ ਚੱਲੇ ਸੰਸਦ

 


Shyna

Content Editor

Related News