WHO ਦੀ ਚੇਤਾਵਨੀ : ਕੋਰੋਨਾ ਮਹਾਮਾਰੀ ਤੋਂ ਉੱਭਰ ਰਹੇ ਦੇਸ਼ਾਂ ''ਚ ਮੁੜ ਆ ਸਕਦਾ ਹੈ ਵਾਇਰਸ (ਵੀਡੀਓ)

05/26/2020 5:18:29 PM

ਜਲੰਧਰ (ਬਿਊਰੋ) - ਵਿਸ਼ਵ ਸਿਹਤ ਸੰਗਠਨ ਨੇ ਇਕ ਵਾਰ ਫਿਰ ਤੋਂ ਕੋਰੋਨਾ ਵਾਇਰਸ ਨਾਲ ਸਬੰਧਿਤ ਚੇਤਾਵਨੀ ਜਾਰੀ ਕੀਤੀ ਹੈ। ਵਿਸ਼ਵ ਸਿਹਤ ਸੰਗਠਨ ਅਨੁਸਾਰ ਚੀਨ, ਯੂਰਪ ਅਤੇ ਹੁਣ ਅਮਰੀਕਾ ਵਿਚ ਲਾਗ ਦੀ ਬੀਮਾਰੀ ਦੇ ਮਾਮਲਿਆਂ ਵਿਚ ਕਮੀ ਆਈ ਹੈ। ਪਰ ਦੁਨੀਆਂ ਭਰ ਦੇ ਵਿਗਿਆਨੀ ਇਸ ਨੂੰ ਦੂਜੀ ਲਹਿਰਾ ਦੇ ਆਉਣ ਦਾ ਖਤਰਾ ਦੱਸ ਰਹੇ ਹਨ। ਵਿਸ਼ਵ ਸਿਹਤ ਸੰਗਠਨ ਮੁਤਾਬਕ ਭਾਵੇ ਦੁਨੀਆਂ ਨੂੰ ਦੂਜੀ ਲਹਿਰ ਦਾ ਸਾਹਮਣਾ ਨਾ ਕਰਨਾ ਪਵੇ ਪਰ ਕਈ ਦੇਸ਼ ਅਜਿਹੇ ਹਨ, ਜਿਥੇ ਇਕ ਵਾਰ ਦੁਬਾਰਾ ਲਾਗ ਦੀ ਬੀਮਾਰੀ ਦੇ ਮਾਮਲੇ ਵੱਧਣਗੇ।  

ਪੜ੍ਹੋ ਇਹ ਵੀ ਖਬਰ - ‘ਹੇਮ ਕੁੰਟ ਪਰਬਤ ਹੈ ਜਹਾਂ ਸਪਤ ਸ੍ਰਿੰਗ ਸੋਭਿਤ ਹੈ ਤਹਾਂ’, ਦੇਖੋ ਤਸਵੀਰਾਂ

ਵਿਸ਼ਵ ਸਿਹਤ ਸੰਗਠਨ ਦੇ ਸਿਹਤ ਐਮਰਜੈਂਸੀ ਪ੍ਰੋਗਰਾਮ ਦੇ ਡਾਇਰੈਕਟਰ ਡਾ. ਮਾਈਕ ਰਿਆਨ ਨੇ ਕਿਹਾ ਕਿ ਵਿਸ਼ਵ ਇਸ ਸਮੇਂ ਕੋਰੋਨਾ ਦੀ ਲਾਗ ਦੀ ਪਹਿਲੀ ਲਹਿਰ ਦੇ ਮੱਧ ਵਿੱਚ ਹੈ ਅਤੇ ਹੁਣ ਵਿਸ਼ਵ ਦੇ ਜ਼ਿਆਦਾਤਰ ਖੇਤਰਾਂ ਵਿੱਚ ਇਹ ਕੇਸ ਘਟਣੇ ਸ਼ੁਰੂ ਹੋ ਜਾਣਗੇ। ਉਨ੍ਹਾਂ ਕਿਹਾ ਕਿ ਹਾਲੇ ਕੁਝ ਹੋਰ ਦਿਨਾਂ ਤੱਕ ਲਾਗ ਦੇ ਮਾਮਲਿਆਂ 'ਚ ਵਾਧਾ ਹੋਵੇਗਾ ਅਤੇ ਏਸ਼ੀਆ-ਅਫ਼ਰੀਕਾ ਵਿੱਚ ਜ਼ਿਆਦਾ ਮਾਮਲਾ ਸਾਹਮਣੇ ਆਉਣਗੇ।

ਪੜ੍ਹੋ ਇਹ ਵੀ ਖਬਰ - ‘ਮੇਰੇ ਪਿੰਡ ਦੇ ਲੋਕ’ ਦੀਆਂ ਸਾਰੀਆਂ ਕਿਸ਼ਤਾਂ ਮੁੜ ਤੋਂ ਪੜ੍ਹਨ ਲਈ ਇਸ ਲਿੰਕ ’ਤੇ ਕਰੋ ਕਲਿੱਕ
 
ਜ਼ਿਕਰਯੋਗ ਹੈ ਕਿ ਕੋਰੋਨਾ ਲਾਗ ਦੇ ਮਾਮਲਿਆਂ 'ਚ ਅਜਿਹਾ ਪੱਧਰ ਆਉਂਦਾ ਹੈ, ਜਦੋਂ ਸਭ ਤੋਂ ਜ਼ਿਆਦਾ ਨਵੇਂ ਮਾਮਲੇ ਅਤੇ ਮੌਤਾਂ ਦਰਜ ਕੀਤੀਆਂ ਜਾਂਦੀਆਂ ਹਨ। ਇਸ ਨੂੰ ਸਿਖਰ ਕਿਹਾ ਜਾਂਦਾ ਹੈ। ਹੁਣ WHO ਨੇ ਚਿਤਾਵਨੀ ਦਿੱਤੀ ਹੈ ਕਿ 'ਪਹਿਲੀ ਲਹਿਰ' ਦੇ ਅੰਦਰ ‘ਦੂਜੀ ਲਹਿਰ’ ਆਉਣ ਦੀ ਸੰਭਾਵਨਾ ਬਣੀ ਹੋਈ ਹੈ। ਰਿਆਨ ਨੇ ਕਿਹਾ ਕਿ ਉਹ ਸਮਾਂ ਕਦੇ ਵੀ ਆ ਸਕਦਾ ਹੈ, ਜਦੋਂ ਦੁਨੀਆਂ ਭਰ ਵਿੱਚ ਕੇਸ ਵੱਧਣੇ ਸ਼ੁਰੂ ਹੋ ਜਾਣਗੇ। ਇਸ 'ਚ ਕੁਝ ਅਜਿਹੇ ਦੇਸ਼ ਸ਼ਾਮਲ ਹੋ ਸਕਦੇ ਹਨ, ਜਿੱਥੇ ਮੰਨਿਆ ਜਾ ਰਿਹਾ ਹੈ ਕਿ ਕੋਰੋਨਾ ਦੀ ਲਾਗ ਨੂੰ ਕੰਟਰੋਲ ਕਰ ਲਿਆ ਗਿਆ ਹੈ। ਇਸ ਮਾਮਲੇ ਦੇ ਸਬੰਧ ਵਿੱਚ ਹੋਰ ਜਾਣਕਾਰੀ ਹਾਸਲ ਕਰਨ ਦੇ ਲਈ ਤੁਸੀਂ ਸੁਣ ਸਕਦੇ ਹੋ ਜਗਬਾਣੀ ਪੋਡਕਾਸਟ ਦੀ ਇਹ ਰਿਪੋਰਟ...

ਪੜ੍ਹੋ ਇਹ ਵੀ ਖਬਰ - ਜਦੋਂ ਪੈਰ 'ਤੇ ਡਿੱਗੀ ਬਿੱਠ ਕਾਰਨ ਬਲਬੀਰ ਸਿੰਘ ਸੀਨੀਅਰ ਨੇ ਜਿੱਤਿਆ ਸੀ ਓਲੰਪਿਕ (ਵੀਡੀਓ)

ਪੜ੍ਹੋ ਇਹ ਵੀ ਖਬਰ - ਮਿੰਨੀ ਕਹਾਣੀ : ਕੋਰੋਨਾ ਨਾਲੋਂ ਵੱਧ ਫ਼ਿਕਰ ਸਾਨੂੰ ਭੁੱਖ ਦਾ ਏ...

rajwinder kaur

This news is Content Editor rajwinder kaur