ਚਿੱਟਾ ਹਾਥੀ ਬਣੀ ਪਿੰਡ ਐਮਾਂ ਕਲਾਂ ਦੀ ਪਾਣੀ ਵਾਲੀ ਟੈਂਕੀ

08/21/2018 8:40:11 PM

 

ਝਬਾਲ/ ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ)-ਸੂਬੇ ਦੀ ਤਤਕਲੀਨ ਅਕਾਲੀ ਸਰਕਾਰ ਵੱਲੋਂ ਬੇਸ਼ੱਕ ਪਿੰਡਾਂ ਦੇ ਲੋਕਾਂ ਨੂੰ ਪੀਣ ਲਈ ਸ਼ੁੱਧ ਪਾਣੀ ਦੇਣ ਲਈ ਆਰ.ਓ. ਸਿਸਟਮ ਲਾਉਣ ਦੇ ਦਾਅਵੇ ਕੀਤੇ ਗਏ ਸਨ ਪਰ ਧਰਾਤਲ 'ਤੇ ਅਸਲ ਸੱਚਾਈ ਇਹ ਹੈ ਕਿ ਬਹੁਤੇ ਪਿੰਡਾਂ ਅਤੇ ਕਸਬਿਆਂ 'ਚ ਸਥਾਪਿਤ ਕੀਤੀਆਂ ਗਈਆਂ ਪਾਣੀ ਵਾਲੀਆਂ ਟੈਂਕੀਆਂ ਕਈ-ਕਈ ਸਾਲਾਂ ਤੋਂ ਚਿੱਟਾ ਹਾਥੀ ਬਣੀਆਂ ਹੋਈਆਂ ਹਨ। ਜਿਸ ਦੀ ਤਾਜ਼ਾ ਮਿਸਾਲ ਵਿਧਾਨ ਸਭਾ ਹਲਕਾ ਤਰਨਤਾਰਨ ਦੇ ਪਿੰਡ ਐਮਾਂ ਕਲਾਂ ਤੋਂ ਮਿਲਦੀ ਹੈ, ਜਿਥੇ ਪਾਣੀ ਵਾਲੀ ਟੈਂਕੀ ਤਾਂ ਹੈ ਪਰ ਇਸ ਟੈਂਕੀ ਦੀ ਹਾਲਤ ਇਹ ਹੈ ਕਿ ਪਿੰਡ ਦੇ ਲੋਕਾਂ ਨੂੰ ਸ਼ੁੱਧ ਪਾਣੀ ਦੇਣਾਂ ਤਾਂ ਦੂਰ ਦੀ ਗੱਲ ਖੁਦ ਟੈਂਕੀ ਗੰਦੇ ਪਾਣੀ 'ਚ ਘਿਰੀ , ਪਿੰਡ ਵਾਸੀਆਂ ਲਈ ਬਿਮਾਰੀਆਂ ਦਾ ਘਰ ਬਣੀ ਹੋਈ ਹੈ। ਪਿੰਡ 'ਵਾਸੀ ਅਤੇ ਮੈਂਬਰ ਪੰਚਾਇਤ ਨੇ ਦੱਸਿਆ ਕਿ ਉਨ ਦੇ ਪਿੰਡ 'ਤੇ ਪਿਛਲੇ 25 ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਨੁਮਾਇੰਦਿਆਂ ਦੀ ਪਕੜ ਰਹੀ ਹੈ ਪਰ ਪਿੰਡ 'ਚ ਵਿਕਾਸ ਪੱਖੋਂ ਤਰਾਸ਼ਦੀ ਇਹ ਹੈ ਕਿ ਜਿੱਥੇ ਪਿੰਡ ਦੀਆਂ ਗਲੀਆਂ-ਨਾਲੀਆਂ 'ਚ ਕੋਈ ਅੰਤਰ ਦਿਖਾਈ ਨਹੀਂ ਦੇ ਰਿਹਾ ਹੈ, ਉੱਥੇ ਹੀ ਇਹ ਪਾਣੀ ਵਾਲੀ ਟੈਂਕੀ ਪਿਛਲੇ 4 ਸਾਲਾਂ ਤੋਂ ਚਿੱਟਾ ਹਾਥੀ ਬਣੀ ਹੋਈ ਹੈ ਅਤੇ ਨਿਕਾਸੀ ਦਾ ਕੋਈ ਪ੍ਰਬੰਧ ਨਾ ਹੋਣ ਕਰਕੇ ਲੋਕਾਂ ਦੇ ਘਰਾਂ ਦਾ ਗੰਦਾ ਪਾਣੀ ਇਸ ਪਾਣੀ ਵਾਲੀ ਟੈਂਕੀ ਦੀ ਜਗ 'ਚ ਇਕੱਠਾ ਹੋ ਕਿ ਪਿੰਡ ਵਾਸੀਆਂ ਲਈ ਬਿਮਾਰੀਆਂ ਦਾ ਘਰ ਬਣਿਆ ਹੋਇਆ ਹੈ। ਪਿੰਡ ਦੀ ਸਰਪੰਚੀ ਦੇ ਪ੍ਰਮੁੱਖ ਦਾਅਵੇਦਾਰ ਸਾਬਕਾ ਮੈਨੇਜਰ ਕਸ਼ਮੀਰ ਸਿੰਘ ਐਮਾਂ ਨੇ ਦੱਸਿਆ ਕਿ ਉਸ ਵੱਲੋਂ ਆਪਣੀ ਜ਼ੇਬ ਚੋਂ ਕਰੀਬ 5 ਹਜ਼ਾਰ ਰੁਪਏ ਖਰਚ ਕਰਕੇ ਪਿੱਛਲੇ ਦਿਨੀਂ ਇਸ ਪਾਣੀ ਵਾਲੀ ਟੈਂਕੀ ਦੀ ਮੋਟਰ ਠੀਕ ਕਰਾਉਣ ਦੇ ਨਾਲ ਹੋਰ ਲੋੜੀਦੇਂ ਉਪਕਰਨ ਨਵੇਂ ਲਵਾਏ ਗਏ ਸਨ ਪਰ ਘਰਾਂ ਨੂੰ ਸਪਲਾਈ ਦੇ ਰਹੀਆਂ ਇਸ ਟੈਂਕੀ ਦੀਆਂ ਪਾਇਪਾਂ ਬਲਾਕ ਹੋਣ ਕਰਕੇ ਪਾਣੀ ਦੀ ਸਪਲਾਈ ਬੰਦ ਪਈ ਹੈ। ਕਸ਼ਮੀਰ ਸਿੰਘ ਨੇ ਦੱਸਿਆ ਕਿ ਉਨ ਵੱਲੋਂ ਵਾਟਰ ਸਪਲਾਈ ਵਿਭਾਗ ਦੇ ਧਿਆਨ 'ਚ ਵੀ ਕਈ ਵਾਰ ਮਾਮਲਾ ਲਿਆਂਦਾ ਗਿਆ ਹੈ ਪਰ ਵਿਭਾਗ ਵੱਲੋਂ ਇਸ ਪਾਸੇ ਵੱਲ ਕੋਈ ਧਿਆਨ ਦੇਣ ਦੀ ਲੋੜ ਨਾ ਸਮਝਣ ਕਾਰਨ ਪਿੰਡ ਦੇ ਬਹੁ ਗਿਣਤੀ ਮੱਧ ਵਰਗੀ ਅਤੇ ਦਲਿਤ ਪਰਿਵਾਰ ਘਰਾਂ 'ਚ ਲਗਾਏ ਨਲਕਿਆਂ ਦਾ ਗੰਦਾ ਅਤੇ ਦੂਸ਼ਿਤ ਪਾਣੀ ਪੀਣ ਲਈ ਮਜ਼ਬੂਰ ਹੋਣ ਕਰਕੇ ਕਾਲਾ ਪੀਲੀਆ, ਅੰਤੜੀ ਰੋਗ, ਦੰਦਾਂ ਦੀਆਂ ਬਿਮਾਰੀਆਂ ਅਤੇ ਟਾਇਫਾਇਡ ਬੁਖਾਰ ਤੋਂ ਗ੍ਰਸ਼ਤ ਹੋ ਰਹੇ ਹਨ। ਇਸ ਮੌਕੇ ਅਮਰੀਕ ਸਿੰਘ, ਸਤਨਾਮ ਸਿੰਘ, ਹਰਭਿੰਦਰ ਸਿੰਘ, ਰਮਨਜੀਤ ਸਿੰਘ, ਕੰਵਲਜੀਤ ਸਿੰਘ ਆਦਿ ਸਮੇਤ ਹੋਰ ਪਿੰਡ ਵਾਸੀ ਵੀ ਮੌਜ਼ੂਦ ਸਨ। ਇੱਧਰ ਵਾਟਰ ਸਪਲਾਈ ਵਿਭਾਗ ਦੇ ਅਧਿਕਾਰੀਆਂ ਨਾਲ ਸਪੰਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸਪੰਰਕ ਨਹੀਂ ਹੋ ਸਕਿਆ।
ਕੀ ਕਹਿਣਾ ਪਿੰਡ ਦੇ ਸਰਪੰਚ ਮਨਜਿੰਦਰ ਸਿੰਘ ਦਾ
ਪਿੰਡ ਦੇ ਸਰਪੰਚ ਮਨਜਿੰਦਰ ਸਿੰਘ ਦਾ ਕਹਿਣਾ ਹੈ ਕਿ ਇਹ ਪਾਣੀ ਵਾਲੀ ਟੈਂਕੀ ਪੰਚਾਇਤ ਦੇ ਅਧਿਕਾਰ ਖੇਤਰ 'ਚ ਨਹੀਂ ਆਂਉਦੀ ਬਲਕਿ ਵਾਟਰ ਸਪਲਾਈ ਵਿਭਾਗ ਦੇ ਅਧੀਨ ਹੈ। ਉਨ•ਾਂ ਦੱਸਿਆ ਕਿ ਉਨ ਵੱਲੋਂ ਖੁੱਦ ਆਪਣੀ ਜੇਬ 'ਚੋਂ ਹਜ਼ਾਰਾਂ ਰੁਪਏ ਖਰਚ ਕਰਕੇ ਮੋਟਰ ਅਤੇ ਸਬਮਰਸੀਬਲ ਪਾਇਪਾਂ ਪਾਈਆਂ ਗਈਆਂ ਸਨ ਪਰ ਟੈਂਕੀ ਦੇ ਅਪਰੇਟਰ ਵੱਲੋਂ ਟੈਂਕੀ ਦਾ ਸਾਰਾ ਸਮਾਨ ਇੱਧਰ-ਉੱਧਰ ਕਰ ਦਿੱਤਾ ਗਿਆ ਹੈ, ਜਿਸ ਕਰਕੇ ਇਹ ਟੈਂਕੀ ਪਿੱਛਲੇ 4 ਨਹੀਂ ਬਲਕਿ 8 ਸਾਲ ਤੋਂ ਬੰਦ ਪਈ ਹੈ। ਸਰਪੰਚ ਨੇ ਪਿੰਡ ਦੀਆਂ ਗਲੀਆਂ-ਨਾਲੀਆਂ ਦੀ ਮੰਦੜੀ ਹਾਲਤ ਹੋਣ ਦੀ ਗੱਲ ਨੂੰ ਨਿਕਾਰਦਿਆਂ ਕਿਹਾ ਕਿ ਲੋਕਾਂ ਦੇ ਘਰਾਂ ਦੀ ਨਿਕਾਸੀ ਲਈ ਪਿੰਡ ਵਿਖੇ ਨਿਕਾਸੀ ਨਾਲਾ ਬਣਾਇਆ ਗਿਆ ਹੈ, ਜਿਸ 'ਚ ਲੋਕਾਂ ਵੱਲੋਂ ਪਾਣੀ ਦਾ ਜਗ•ਾ ਗੋਹਾ ਵਗੈਰਾ ਰੋੜ ਕੇ ਨਾਲਾ ਬੰਦ ਕੀਤਾ ਜਾ ਰਿਹਾ ਹੈ। ਉਨ ਨੇ ਟੈਂਕੀ ਵਾਲੀ ਜਗ•ਾ 'ਤੇ ਵੀ ਲੋਕਾਂ ਵੱਲੋਂ ਘਰਾਂ ਦਾ ਗੰਦਾ ਪਾਣੀ ਸੁੱਟਣ ਦੀ ਗੱਲ ਕਰਦਿਆਂ ਕਿਹਾ ਕਿ ਟੈਂਕੀ ਵਾਲੀ ਜਗ 'ਤੇ ਕੁਝ ਲੋਕਾਂ ਵੱਲੋਂ ਕਬਜੇ ਵੀ ਜਮਾਏ ਹੋਏ ਹਨ।