ਪੰਜਾਬ ''ਚ ''ਮੌਸਮ'' ਨੂੰ ਲੈ ਕੇ ਜਾਰੀ ਹੋਇਆ ਵਿਸ਼ੇਸ਼ ਬੁਲੇਟਿਨ, ਜਾਣੋ ਆਉਂਦੇ ਦਿਨਾਂ ਦਾ ਹਾਲ

10/07/2020 12:54:50 PM

ਲੁਧਿਆਣਾ (ਸਲੂਜਾ) : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਮਹਿਕਮੇ ਨੇ ਸੂਬੇ 'ਚ ਮੌਸਮ ਦੇ ਮਿਜਾਜ਼ ਨੂੰ ਲੈ ਕੇ ਵਿਸ਼ੇਸ਼ ਬੁਲੇਟਿਨ ਜਾਰੀ ਕੀਤਾ ਹੈ। ਮਹਿਕਮੇ ਵੱਲੋਂ ਇਹ ਸੰਭਾਵਨਾ ਪ੍ਰਗਟ ਕੀਤੀ ਗਈ ਹੈ ਕਿ ਲੁਧਿਆਣਾ ਅਤੇ ਨੇੜੇ ਦੇ ਇਲਾਕਿਆਂ 'ਚ ਆਉਣ ਵਾਲੇ ਦਿਨਾਂ ਦੌਰਾਨ ਮੌਸਮ ਦਾ ਮਿਜ਼ਾਜ ਖੁਸ਼ਕ ਬਣੇ ਰਹਿਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਕੋਰੋਨਾ ਯੋਧੇ ਬਣੇ 'ਸਿਹਤ ਕਾਮਿਆਂ' ਨਾਲ ਧੱਕਾ, ਰਾਤੋ-ਰਾਤ ਦਿੱਤਾ ਵੱਡਾ ਝਟਕਾ 

ਮੌਸਮ ਮਾਹਰਾਂ ਨੇ ਦੱਸਿਆ ਕਿ ਇਨ੍ਹਾਂ ਦਿਨਾਂ ਦੌਰਾਨ ਵੱਧ ਤੋਂ ਵੱਧ ਪਾਰਾ 55 ਡਿਗਰੀ ਸੈਲਸੀਅਸ ਤੋਂ 36 ਡਿਗਰੀ ਸੈਲਸੀਅਸ, ਜਦੋਂ ਕਿ ਘੱਟ ਤੋਂ ਘੱਟ ਪਾਰਾ 16 ਡਿਗਰੀ ਸੈਲਸੀਅਸ ਅਤੇ 20 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿ ਸਕਦਾ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ 1 ਲੱਖ ਨੌਕਰੀਆਂ ਦੇਵੇਗੀ ਸਰਕਾਰ, ਕੈਪਟਨ ਨੇ ਕੀਤਾ ਐਲਾਨ

ਸਵੇਰ ਦੇ ਸਮੇਂ ਹਵਾ 'ਚ ਨਮੀ ਦੀ ਮਾਤਰਾ 54 ਫ਼ੀਸਦੀ ਤੋਂ 80 ਫ਼ੀਸਦੀ, ਜਦੋਂ ਕਿ ਸ਼ਾਮ ਨੂੰ ਹਵਾ 'ਚ ਨਮੀ ਦੀ ਮਾਤਰਾ 28 ਤੋਂ 62 ਫ਼ੀਸਦੀ ਰਹਿ ਸਕਦੀ ਹੈ। ਸਰਦੀ ਨੇੜੇ ਆਉਣ ਕਾਰਨ ਮੌਸਮ ਰੋਜ਼ਾਨਾ ਕਰਵਟ ਬਦਲ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਲੱਖਾਂ 'ਦਲਿਤ ਵਿਦਿਆਰਥੀਆਂ' ਨੂੰ ਦਿੱਤੀ ਵੱਡੀ ਖ਼ੁਸ਼ਖ਼ਬਰੀ, ਕਰ ਸਕਣਗੇ ਉੱਚ ਪੜ੍ਹਾਈ

ਪੰਜਾਬ ਦੇ ਜ਼ਿਆਦਾਤਰ ਇਲਾਕਿਆਂ 'ਚ ਸਵੇਰੇ ਅਤੇ ਸ਼ਾਮ ਨੂੰ ਮੌਸਮ ਕਾਫ਼ੀ ਸੁਹਾਵਣਾ ਹੋ ਜਾਂਦਾ ਹੈ, ਹਾਲਾਂਕਿ ਕਈ ਥਾਵਾਂ 'ਤੇ ਦੁਪਹਿਰ ਸਮੇਂ ਅਜੇ ਵੀ ਮੌਸਮ ਗਰਮ ਰਹਿੰਦਾ ਹੈ।

 

Babita

This news is Content Editor Babita