ਪੰਜਾਬ ''ਚ ਆਉਣ ਵਾਲੇ ਦਿਨਾਂ ਲਈ ਮੌਸਮ ਵਿਭਾਗ ਦੀ ਭਵਿੱਖਬਾਣੀ

09/05/2019 2:18:33 PM

ਲੁਧਿਆਣਾ (ਨਰਿੰਦਰ) : ਪੰਜਾਬ 'ਚ ਆਉਣ ਵਾਲੇ ਦਿਨਾਂ 'ਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਬਾਰੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਮੁਖੀ ਡਾ. ਪ੍ਰਭਜੋਤ ਕੌਰ ਨੇ ਦੱਸਿਆ ਕਿ ਸਤੰਬਰ ਮਹੀਨੇ ਦੇ ਪਹਿਲੇ ਹਫਤੇ ਹੁਣ ਤੱਕ 133 ਐੱਮ. ਐੱਮ. ਬਾਰਸ਼ ਹੋ ਚੁੱਕੀ ਹੈ, ਜੋ ਕਿ ਆਪਣੇ ਆਪ 'ਚ ਵੱਡਾ ਰਿਕਾਰਡ ਹੈ। ਉਨ੍ਹਾਂ ਦੱਸਿਆ ਕਿ ਮਾਨਸੂਨ ਅਜੇ ਸਰਗਰਮ ਹੈ, ਹਾਲਾਂਕਿ ਸਤੰਬਰ ਦੇ ਪਹਿਲੇ ਜਾਂ ਦੂਜੇ ਹਫਤੇ 'ਚ ਮਾਨਸੂਨ ਵਾਪਸ ਜਾਣ ਲੱਗਦਾ ਹੈ ਪਰ ਮਾਨਸੂਨ ਦਾ ਅਸਰ ਅਜੇ ਵੀ ਦੇਖਣ ਨੂੰ ਮਿਲ ਰਿਹਾ ਹੈ। ਡਾ. ਪ੍ਰਭਜੋਤ ਕੌਰ ਗਿੱਲ ਨੇ ਕਿਹਾ ਕਿ ਲੋਕਾਂ ਨੂੰ ਹੁਣ ਗਰਮੀ ਤੋਂ ਜ਼ਰੂਰ ਰਾਹਤ ਮਿਲੇਗੀ ਕਿਉਂਕਿ ਨਮੀ ਵਾਲੀ ਗਰਮੀ ਹੁਣ ਖਤਮ ਹੋ ਜਾਵੇਗੀ।
 

Babita

This news is Content Editor Babita