ਜਦੋਂ ਪੁਲਸ ਨੇ ਇਤਰਾਜ਼ਯੋਗ ਹਾਲਤ ''ਚ ਕਾਬੂ ਕੀਤੇ ਪ੍ਰੇਮੀ ਜੋੜੇ...

Wednesday, Jul 12, 2017 - 05:14 PM (IST)

ਦੀਨਾਨਗਰ - ਗੁਪਤ ਸੂਚਨਾ ਦੇ ਅਧਾਰ ਤੇ ਦੀਨਾਨਗਰ  ਪੁਲਸ ਵਲੋਂ ਦੀਨਾਨਗਰ ਦੇ ਕੋਹਲੀਆ ਮੋੜ ਰੇਲਵੇ ਫਾਟਕ ਦੇ ਨਜ਼ਦੀਕ ਇਕ ਨਿੱਜੀ ਪੈਲਸ ਕੰਮ ਹੋਟਲ ਵਿਚ  ਛਾਪੇਮਾਰੀ ਕੀਤੀ ਗਈ। ਪੁਲਸ ਨੂੰ ਹੋਟਲ ਦੇ ਸਟਾਫ ਅਤੇ ਕਮਰੇ ਵਿਚ 4 ਪ੍ਰੇਮੀ ਜੋੜਿਆਂ ਨੂੰ ਇਤਰਾਜਯੋਗ ਹਾਲਤ ਵਿਚ ਕਾਬੂ ਕੀਤਾ ਹੈ। ਪੁਲਸ ਵਲੋਂ ਜਦੋ ਇਸ ਸਬੰਧੀ ਹੋਟਲ ਦਾ ਰਿਕਾਰਡ ਚੈਕ ਕੀਤਾ ਤਾ ਇਹਨਾਂ ਦਾ ਰਜਿਸਟਰ ਵਿਚ ਕੋਈ ਵੀ ਨਾ ਪਤਾ ਦਰਜ ਨਹੀਂ ਸੀ। ਪੁਲਸ ਨੇ ਹੋਟਲ ਦੇ ਸਟਾਫ ਅਤੇ 4 ਪ੍ਰੇਮੀ ਜੋੜਿਆ ਖਿਲਾਫ ਧਾਰਾ 3,4,5 ਈ ਮੋਰਲ ਟ੍ਰੈਫਿਕਿੰਗ ਐਕਟ ਦੇ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ. ਐੱਸ. ਪੀ. ਵਰੁਣ ਸ਼ਰਮਾ ਨੇ ਦੱਸਿਆ ਕਿ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੋਹਲੀਆ ਫਾਟਕ ਦੇ ਨੇੜੇ ਇਕ ਨਿੱਜੀ ਹੋਟਲ ਵਿਚ ਕੁੱਝ ਪ੍ਰੇਮੀ ਜੋੜੇ ਮੌਜ ਮਸਤੀ ਕਰ ਰਹੇ ਹਨ, ਜਦੋ ਪੁਲਸ ਵਲੋਂ ਐੱਸ. ਐੱਚ. ਓ. ਬਲਦੇਵ ਸਿੰਘ ਦੀ ਅਗਵਾਈ ਵਿਚ ਹੋਟਲ ਵਿਚ ਛਾਪੇਮਾਰੀ ਕੀਤੀ ਗਈ ਤਾਂ ਹੋਟਲ ਦੇ ਕਮਰਿਆਂ ਦੀ ਚੈਕਿੰਗ ਕੀਤੀ ਪੁਲਸ ਵਲੋਂ ਕਮਰਿਆਂ ਵਿਚੋਂ ਚਾਰ ਪ੍ਰੇਮੀ ਜੋੜਿਆ ਅਪਤੀਜਨਕ  ਹਾਲਾਤ ਵਿੱਚ ਕਾਬੂ ਕੀਤਾ ਗਿਆ ਜਦੋ ਇਸ ਸਬੰਧੀ ਪੁਲਸ ਵਲੋਂ ਹੋਟਲ ਦੇ ਕਮਰਿਆਂ ਸਬੰਧੀ ਰਜਿਸਟਰ ਛੇਕ ਕੀਤਾ ਤਾਂ ਇਹਨਾਂ  ਦਾ ਰਜਿਸਟਰ ਵਿਚ ਕੋਈ ਵੀ ਨਾ ਪਤਾ ਦਰਜ ਨਹੀਂ ਸੀ। ਪੁਲਸ ਨੇ ਇਸ ਸਬੰਧੀ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। 


Related News