ਜਦੋਂ ਬੱਚਿਆਂ ਨਾਲ ਖੇਡੇ ਕੈਨੇਡੀਅਨ ਰੱਖਿਆ ਮੰਤਰੀ, ਪੰਜਾਬੀ ''ਚ ਕੀਤੀਆਂ ਗੱਲਾਂ ਸਾਂਝੀਆਂ (ਤਸਵੀਰਾਂ)

04/20/2017 3:42:37 PM

ਜਲੰਧਰ— ਕੈਨੇਡਾ ਦੇ ਰੱਖਿਆ ਮੰਤਰੀ ਕੁੱਝ ਸਮਾਂ ਪਹਿਲਾਂ ਹੀ ਜਲੰਧਰ ਦੇ ਯੂਨੀਕ ਹੋਮ ''ਚ ਪੁੱਜੇ ਹਨ। ਉਨ੍ਹਾਂ ਨੇ ਇੱਥੇ ਬੱਚੀਆਂ ਨਾਲ ਖੇਡ ਕੇ ਉਨ੍ਹਾਂ ਨਾਲ ਤਸਵੀਰਾਂ ਖਿੱਚਵਾਈਆਂ। ਸੱਜਣ ਦਾ ਇੱਥੇ ਇਕ ਵੱਖਰਾ ਹੀ ਰੂਪ ਦੇਖਣ ਨੂੰ ਮਿਲਿਆ ਹੈ। ਯੂਨੀਕ ਹੋਮ ''ਚ ਤਕਰੀਬਨ 60 ਅਨਾਥ ਬੱਚੀਆਂ ਦਾ ਪਾਲਣ ਪੋਸ਼ਣ ਬੀਬੀ ਪ੍ਰਕਾਸ਼ ਕੌਰ ਵੱਲੋਂ ਕੀਤਾ ਜਾ ਰਿਹਾ ਹੈ। ਨਕੋਦਰ ਰੋਡ ''ਤੇ ਬਣੇ ਯੂਨੀਕ ਹੋਮ ''ਚ ਸੱਜਣ ਲਗਭਗ ਅੱਧਾ ਕੁ ਘੰਟੇ ਤਕ ਰੁਕਣਗੇ।ਉਨ੍ਹਾਂ ਦਾ ਇੱਥੇ ਨਿੱਘਾ ਸਵਾਗਤ ਕੀਤਾ ਗਿਆ। ਬਹੁਤ ਸਾਰੇ ਬੱਚੇ ਉਨ੍ਹਾਂ ਨੂੰ ਘੇਰਾ ਪਾ ਕੇ ਖੜ੍ਹੇ ਸਨ ਅਤੇ ਖੁਸ਼ ਦਿਖਾਈ ਦੇ ਰਹੇ ਸਨ।ਇੱਥੇ ਵੀ ਉਨ੍ਹਾਂ ਦੀ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕੁੜੀਆਂ ਬਾਰੇ ਬੋਲਦਿਆਂ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਇੱਥੇ ਕੁੜੀਆਂ ਨੂੰ ਆਪਣੀ ਪਛਾਣ ਬਣਾਉਣ ਲਈ ਮੌਕੇ ਦਿੱਤੇ ਜਾਂਦੇ ਹਨ। ਉਨ੍ਹਾਂ ਬਹੁਤ ਸਾਰੀਆਂ ਗੱਲਾਂ ਪੰਜਾਬੀ ''ਚ ਹੀ ਕੀਤੀਆਂ।
ਇਸ ਤੋਂ ਪਹਿਲਾਂ ਸੱਜਣ ਅੰਮ੍ਰਿਤਸਰ ਵਿਖੇ ਮਾਨਾਵਾਲਾ ਦੇ ਪਿੰਗਲਵਾੜੇ ਵੀ ਗਏ ਸਨ ਅਤੇ ਉਨ੍ਹਾਂ ਨੇ ਬੱਚਿਆਂ ਨਾਲ ਸਮਾਂ ਬਤੀਤ ਕੀਤਾ ਸੀ। ਉਨ੍ਹਾਂ ਬੱਚਿਆਂ ਨੂੰ ਆਪਣੀ ਜ਼ਿੰਦਗੀ ਦਾ ਟੀਚਾ ਮਿੱਥਣ ਦੀ ਵੀ ਸਲਾਹ ਦਿੱਤੀ। ਇੱਥੇ ਉਨ੍ਹਾਂ ਨੂੰ ''ਪਿੰਗਲਵਾੜਾ ਚੈਰੀਟੇਬਲ ਸੋਸਾਇਟੀ'' ਦੀ ਪ੍ਰਧਾਨ ਬੀਬੀ ਇੰਦਰਜੀਤ ਕੌਰ ਵੱਲੋਂ ਸਨਮਾਨਤ ਕੀਤਾ ਗਿਆ।