ਹੁਣ ਤੱਕ ਮੰਡੀਆਂ ''ਚ 689827 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ : ਡੀ. ਸੀ.

04/27/2018 10:15:11 AM

ਮੱਖੂ (ਆਹੂਜਾ) - ਡਿਪਟੀ ਕਮਿਸ਼ਨਰ ਫਿਰੋਜ਼ਪੁਰ ਰਾਮਵੀਰ ਨੇ ਜ਼ਿਲਾ ਮੰਡੀ ਅਫਸਰ, ਸਰਕਾਰੀ ਖਰੀਦ ਏਜੰਸੀਆਂ ਦੇ ਜ਼ਿਲਾ ਅਧਿਕਾਰੀਆਂ ਤੇ ਮੰਡੀ ਇੰਸਪੈਕਟਰਾਂ ਨਾਲ ਦਫਤਰ ਮਾਰਕੀਟ ਕਮਟੀ ਮੱਖੂ ਵਿਖੇ ਮੀਟਿੰਗ ਦੌਰਾਨ ਕਣਕ ਦੀ ਖਰੀਦ ਤੇ ਲਿਫਟਿੰਗ ਦਾ ਜਾਇਜ਼ਾ ਲਿਆ। ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੇ ਕਿਹਾ ਕਿ ਜ਼ਿਲਾ ਫਿਰੋਜ਼ਪੁਰ 'ਚ ਹੁਣ ਤੱਕ 689827 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ।
ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਜ਼ਿਲਾ ਫਿਰੋਜ਼ਪੁਰ 'ਚ ਕੁਲ 128 ਮੰਡੀਆਂ ਹਨ। ਇਨ੍ਹਾਂ ਮੰਡੀਆਂ 'ਚ ਪਨਗਰੇਨ ਵੱਲੋਂ 179990 ਮੀਟ੍ਰਿਕ ਟਨ, ਐੱਫ. ਸੀ. ਆਈ. ਵੱਲੋਂ 76258 ਮੀਟ੍ਰਿਕ ਟਨ, ਮਾਰਕਫੈੱਡ ਵੱਲੋਂ 151915 ਮੀਟ੍ਰਿਕ ਟਨ, ਪਨਸਪ ਵੱਲੋਂ 158970 ਮੀਟ੍ਰਿਕ ਟਨ, ਪੰਜਾਬ ਸਟੇਟ ਵੇਅਰ ਹਾਊਸ ਵੱਲੋਂ 79089 ਮੀਟ੍ਰਿਕ ਟਨ, ਪੰਜਾਬ ਐਗਰੋ ਵੱਲੋਂ 42295 ਮੀਟ੍ਰਿਕ ਟਨ ਤੇ ਪ੍ਰਾਈਵੇਟ ਵਪਾਰੀਆਂ ਵੱਲੋਂ 1310 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ ਤੇ ਖਰੀਦੀ ਗਈ ਕਣਕ ਦੀ ਲਿਫਟਿੰਗ 43 ਫੀਸਦੀ ਕੀਤੀ ਜਾ ਚੁੱਕੀ ਹੈ।
ਡਿਪਟੀ ਕਮਿਸ਼ਨਰ ਫਿਰੋਜ਼ਪੁਰ ਰਾਮਵੀਰ ਨੇ ਕਿਹਾ ਕਿ ਸਰਕਾਰੀ ਖਰੀਦ ਏਜੰਸੀਆਂ ਵੱਲੋਂ ਖਰੀਦੀ ਗਈ ਕਣਕ ਦਾ ਭੁਗਤਾਨ ਸਮੇਂ ਸਿਰ ਕੀਤਾ ਜਾ ਰਿਹਾ ਹੈ, ਜੋ ਕਣਕ ਦੀਆਂ ਭਰੀਆਂ ਹੋਈਆਂ ਬੋਰੀਆਂ ਮੰਡੀਆਂ 'ਚ ਪਈਆਂ ਹਨ, ਉਨ੍ਹਾਂ ਦੀ ਲਿਫਟਿੰਗ ਜਲਦ ਕਰ ਲਈ ਜਾਏਗੀ ਤੇ ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਖਰੀਦਿਆ ਜਾ ਰਿਹਾ ਹੈ ਤੇ ਖਰੀਦੀ ਹੋਈ ਫਸਲ ਦੀ ਭਰਾਈ ਲਈ ਬਾਰਦਾਨਾ ਸਰਕਾਰੀ ਖਰੀਦ ਏਜੰਸੀਆਂ ਵੱਲੋਂ ਦਿੱਤਾ ਜਾ ਰਿਹਾ ਹੈ। ਇਸ ਮੌਕੇ ਅਮਿਤ ਗੁਪਤਾ ਐੱਸ. ਡੀ. ਐੱਮ. ਜ਼ੀਰਾ, ਮਨਜੀਤ ਸਿੰਘ ਜ਼ਿਲਾ ਮੰਡੀ ਅਫਸਰ, ਬਲਰਾਜ ਸਿੰਘ ਡੀ. ਐੱਫ. ਸੀ. ਜ਼ਿਲਾ ਫਿਰੋਜ਼ਪੁਰ, ਰਮਨ ਗੋਇਲ ਜ਼ਿਲਾ ਮੈਨੇਜਰ ਪੰਜਾਬ ਐਗਰੋ ਆਦਿ ਹਾਜ਼ਰ ਸਨ।