ਅਨਾਜ ਮੰਡੀ ''ਚ ਕਣਕ ਦੀ ਆਮਦ ਸ਼ੁਰੂ ਹੋਈ

04/15/2018 4:58:17 AM

ਕਪੂਰਥਲਾ,   (ਸ਼ਰਮਾ)-  ਸਥਾਨਕ ਅਨਾਜ ਮੰਡੀ 'ਚ ਕਣਕ ਦੀ ਫਸਲ ਦੀ ਆਮਦ ਸ਼ੁਰੂ ਹੋ ਗਈ ਹੈ, ਜਿਸ ਨੂੰ ਸਰਕਾਰੀ ਖਰੀਦ ਏਜੰਸੀਆਂ ਵਲੋਂ ਖਰੀਦ ਕੀਤਾ ਜਾ ਰਿਹਾ ਹੈ। ਅਨਾਜ ਮੰਡੀ ਐਸੋ. ਦੇ ਪ੍ਰਧਾਨ ਓਮ ਪ੍ਰਕਾਸ਼ ਬਹਿਲ, ਉਪ ਪ੍ਰਧਾਨ ਰਾਜਿੰਦਰ ਕੌੜਾ, ਮਾਰਕੀਟ ਕਮੇਟੀ ਸਕੱਤਰ ਅਰਵਿੰਦਰ ਸਿੰਘ ਸਾਹੀ ਨੇ ਕਣਕ ਦੀ ਖਰੀਦ ਸ਼ੁਰੂ ਕਰਵਾਈ। ਇਸ ਮੌਕੇ ਆੜ੍ਹਤੀ ਨੇਤਾਵਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਫਸਲ ਸੁਕਾ ਕੇ ਮੰਡੀਆਂ 'ਚ ਲਿਆਉਣ ਤਾਂ ਜੋ ਉਨ੍ਹਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ। ਉਨ੍ਹਾਂ ਨੇ ਕਿਹਾ ਕਿ ਕਣਕ ਦੀ ਖਰੀਦ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। 
ਇਸ ਮੌਕੇ ਪ੍ਰਧਾਨ ਸਤਪਾਲ ਆਨੰਦ, ਮੈਨੇਜਰ ਮਾਰਕਫੈੱਡ ਸ਼ਕਤੀਮਾਨ, ਹਿਮਾਂਸ਼ੂ ਰਾਣਾ, ਅਸ਼ੋਕ ਕੌੜਾ, ਸੁਦੀਪ ਸੂਦ, ਪਵਨ ਕੌੜਾ, ਵਿਪਨ ਅਜ਼ਾਦ, ਪਰਮਿੰਦਰ ਸਿੰਘ ਚੰਦੀ, ਰਣਜੀਤ ਸਿੰਘ, ਅਸ਼ਵਨੀ ਸ਼ਰਮਾ, ਵਿਜੇ ਸ਼ਰਮਾ, ਕੁਲਵਿੰਦਰ ਸਿੰਘ, ਜਸਵਿੰਦਰ ਸਿੰਘ, ਰਾਕੇਸ਼ ਸ਼ਰਮਾ, ਨਾਰਾਇਣ ਗੁਪਤਾ, ਮੁਕੇਸ਼ ਛਾਬੜਾ, ਸੰਦੀਪ ਗੁਪਤਾ, ਤਿਲਕਰਾਜ ਸ਼ਰਮਾ, ਸਵਤੰਤਰ ਸੱਭਰਵਾਲ, ਮਾਨਵ ਕੌੜਾ, ਸੁਧੀਰ ਕੁਮਾਰ, ਚੇਤਨ ਗੁਪਤਾ, ਕੁੰਦਨ ਲਾਲ, ਅਸ਼ੋਕ ਜੁਲਕਾ, ਸਚਿਨ ਗੁਪਤਾ ਆਦਿ ਵੀ ਹਾਜ਼ਰ ਸਨ।