‘ਆਪ’ ਵਿਧਾਇਕ ਕਾਕਾ ਬਰਾੜ ਦਾ ਸ੍ਰੀ ਮੁਕਤਸਰ ਸਾਹਿਬ ਨੂੰ ਲੈ ਕੇ ਜਾਣੋ ਕੀ ਹੈ ਵਿਜ਼ਨ (ਵੀਡੀਓ)

04/07/2022 8:29:59 PM

ਸ੍ਰੀ ਮੁਕਤਸਰ ਸਾਹਿਬ (ਵੈੱਬ ਡੈਸਕ) : ਸ੍ਰੀ ਮੁਕਤਸਰ ਸਾਹਿਬ ਤੋਂ ਵੱਡੀ ਲੀਡ ਨਾਲ ਜਿੱਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਸ੍ਰੀ ਮੁਕਤਸਰ ਸਾਹਿਬ ਨੂੰ ਲੈ ਕੇ ਆਪਣੇ ਵਿਜ਼ਨ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ। ‘ਜਗ ਬਾਣੀ’ ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਵੱਲੋਂ ਵਿਧਾਇਕ ਕਾਕਾ ਬਰਾੜ ਨਾਲ ਅਹਿਮ ਗੱਲਬਾਤ ਕਰਦਿਆਂ ਸ੍ਰੀ ਮੁਕਤਸਰ ਸਾਹਿਬ ਨੂੰ ਲੈ ਕੇ ਉਨ੍ਹਾਂ ਦੇ ਵਿਜ਼ਨ ਬਾਰੇ ਸਵਾਲ-ਜਵਾਬ ਕੀਤੇ। ਇਨ੍ਹਾਂ ਦੇ ਜਵਾਬ ਬੇਬਾਕੀ ਨਾਲ ਦਿੰਦਿਆਂ ਵਿਧਾਇਕ ਕਾਕਾ ਬਰਾੜ ਨੇ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ ’ਚ ਬਹੁਤ ਦੇਰ ਤੋਂ ਪੀਣ ਵਾਲੇ ਪਾਣੀ ਵਿਚ ਸੀਵਰੇਜ ਵਾਲਾ ਪਾਣੀ ਮਿਕਸ ਹੋ ਕੇ ਆ ਰਿਹਾ ਹੈ ਤੇ ਇਹ ਬਹੁਤ ਵੱਡੀ ਸਮੱਸਿਆ ਹੈ। ਉਨ੍ਹਾਂ ਕਿਹਾ ਕਿ ਸੀਵਰ ਸਿਸਟਮ ਤੇ ਵਾਟਰ ਸਪਲਾਈ ਨੂੰ ਸੁਧਾਰਨ ਲਈ ਵੱਡੇ ਫੰਡ ਦੀ ਲੋੜ ਹੈ। ਸਾਰੇ ਸ਼ਹਿਰ ਦਾ ਸਤਿਆਨਾਸ਼ ਕਰਨ ਵਿਚ ਇਕ ਹੀ ਠੇਕਦਾਰ ਦਾ ਰੋਲ ਹੈ, ਜਿਸ ਨੇ ਇਹ ਸਭ ਕੁਝ ਲੀਡਰਾਂ ਤੇ ਅਫ਼ਸਰਾਂ ਦੀ ਮਿਲੀਭੁਗਤ ਨਾਲ ਕੀਤਾ।

ਇਹ ਵੀ ਪੜ੍ਹੋ : ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦੇ ਪ੍ਰਸਾਰਣ ਨੂੰ ਲੈ ਕੇ CM ਭਗਵੰਤ ਮਾਨ ਦੀ ਸ਼੍ਰੋਮਣੀ ਕਮੇਟੀ ਨੂੰ ਅਪੀਲ

ਕਾਕਾ ਬਰਾੜ ਨੇ ਕਿਹਾ ਕਿ ਮੈਂ ਸ਼ਹਿਰ ਦਾ ਸੁਧਾਰ ਕਰਨ ਵਿਚ ਆਪਣੇ ਵੱਲੋਂ ਕੋਈ ਕਸਰ ਬਾਕੀ ਨਹੀਂ ਛੱਡਾਂਗਾ। ਮੈਂ ਉਮੀਦ ਕਰਦਾ ਹਾਂ ਮੁੱਖ ਮੰਤਰੀ ਭਗਵੰਤ ਮਾਨ ਤੇ ਪ੍ਰਸ਼ਾਸਨ ਤੋਂ ਕਿ ਉਹ ਸਾਥ ਦੇਣ ਕਿ ਸ਼ਹਿਰ ਦੀ ਕਾਇਆਕਲਪ ਹੋ ਸਕੇ। ੳੁਨ੍ਹਾਂ ਦੱਸਿਆ ਕਿ ਅਜੇ ਵੱਡੇ ਘਰ ਜਾਣ ਦੀ ਲੋੜ ਨਹੀਂ ਹੈ। ਜੇ ਅਸੀਂ ਇਥੇ ਅੰਮ੍ਰਿਤ ਯੋਜਨਾ ਵਾਲਾ ਪ੍ਰਾਜੈਕਟ ਪਾਸ ਕਰਵਾ ਕੇ ਲੈ ਆਉਂਦੇ ਹਾਂ, ਜਿਸ ਨੂੰ ਲੈ ਕੇ ਸਾਡੀ ਵੱਖ-ਵੱਖ ਵਿਭਾਗਾਂ ਨਾਲ ਚਰਚਾ ਚੱਲ ਰਹੀ ਹੈ, ਉਸ ਦਾ ਮੈਪ ਤਿਆਰ ਕਰਕੇ ਪ੍ਰਾਜੈਕਟ ਤਿਆਰ ਕਰਕੇ ਸਰਕਾਰ ਸਾਹਮਣੇ ਪੇਸ਼ ਕਰਾਂਗੇ ਤਾਂ ਫਿਰ ਵੱਡੇ ਘਰ ਪਹੁੰਚਾਂਗੇ।  

Manoj

This news is Content Editor Manoj