ਵੈਸਟਰਨ ਮਾਲਜ਼ ''ਚ ਚੱਲ ਰਿਹਾ ਸੀ ਕਾਲਾ ਧੰਦਾ, ਗਾਹਕਾਂ ਸਣੇ 4 ਕੁੜੀਆਂ ਕਾਬੂ

08/12/2019 11:32:55 AM

ਲੁਧਿਆਣਾ (ਰਿਸ਼ੀ) : ਫਿਰੋਜ਼ਪੁਰ ਰੋਡ 'ਤੇ ਬਣੇ ਵੈਸਟਰਨ ਮਾਲਜ਼ 'ਚ ਐਤਵਾਰ ਦੇਰ ਸ਼ਾਮ ਥਾਣਾ ਸਰਾਭਾ ਨਗਰ ਦੀ ਪੁਲਸ ਵਲੋਂ ਰੇਡ ਕੀਤੀ ਗਈ ਅਤੇ ਓਰਾ ਡੇ ਸਪਾ ਮਸਾਜ ਸੈਂਟਰ ਦੀ ਆੜ 'ਚ ਦੇਹ ਵਪਾਰ ਦਾ ਧੰਦਾ ਚਲਾਉਣ ਵਾਲਿਆਂ ਨੂੰ ਦਬੋਚਿਆ ਗਿਆ। ਪੁਲਸ ਵਲੋਂ ਘਟਨਾ ਸਥਾਨ 'ਤੇ 4 ਲੜਕੀਆਂ, 4 ਗਾਹਕਾਂ ਅਤੇ 2 ਮੈਨੇਜਰਾਂ ਨੂੰ ਦਬੋਚ ਕੇ ਐੱਫ. ਆਈ. ਆਰ. ਦਰਜ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਮਧੂ ਬਾਲਾ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਉਕਤ ਮਾਲਜ਼ 'ਚ ਕੁਝ ਲੋਕਾਂ ਵਲੋਂ ਸਪਾ ਸੈਂਟਰ ਦੀ ਆੜ 'ਚ ਬੇਖੌਫ ਹੋ ਕੇ ਵੱਡੇ ਪੱਧਰ 'ਤੇ ਹਾਈਟੈੱਕ ਤਰੀਕੇ ਨਾਲ ਦੇਹ ਵਪਾਰ ਦਾ ਧੰਦਾ ਚਲਾਇਆ ਜਾ ਰਿਹਾ ਹੈ, ਜਿਥੇ ਮਨਮਰਜ਼ੀ ਦੇ ਪੈਸੇ ਵਸੂਲੇ ਜਾ ਰਹੇ ਹਨ। ਇੰਨਾ ਹੀ ਨਹੀਂ ਆਉਣ ਵਾਲੇ ਹਰੇਕ ਗਾਹਕ ਨੂੰ ਪੁਲਸ ਰੇਡ ਨਾ ਹੋਣ ਦਾ ਭਰੋਸਾ ਦਿੱਤਾ ਗਿਆ ਸੀ। ਪੁਲਸ ਅਨੁਸਾਰ ਫੜੇ ਗਏ ਮੈਨੇਜਰਾਂ ਦੀ ਪਛਾਣ ਸੰਦੀਪ ਕੁਮਾਰ ਅਤੇ ਮਨੋਜ ਕੁਮਾਰ ਵਜੋਂ ਹੋਈ ਹੈ।

ਬਚਾਉਣ ਵਾਲਿਆਂ ਦਾ ਲੱਗਾ ਥਾਣੇ ਦੇ ਬਾਹਰ ਜਮਾਵੜਾ
ਰੇਡ ਹੋਣ ਦਾ ਪਤਾ ਲੱਗਦੇ ਹੀ ਮਾਲ ਵਿਚ ਖਲਬਲੀ ਮਚ ਗਈ। ਕੁਝ ਦੇਰ ਬਾਅਦ ਹੀ ਨੌਜਵਾਨਾਂ ਨੂੰ ਬਚਾਉਣ ਵਾਲਿਆਂ ਦਾ ਪੁਲਸ ਸਟੇਸ਼ਨ ਦੇ ਬਾਹਰ ਜਮਾਵੜਾ ਲੱਗ ਗਿਆ ਪਰ ਪੁਲਸ ਅੱਗੇ ਕਿਸੇ ਦੀ ਨਾ ਚੱਲੀ ਅਤੇ ਸਾਰਿਆਂ 'ਤੇ ਕੇਸ ਦਰਜ ਕੀਤਾ ਗਿਆ। ਪੁਲਸ ਸੋਮਵਾਰ ਨੂੰ ਸਾਰਿਆਂ ਨੂੰ ਅਦਾਲਤ ਵਿਚ ਪੇਸ਼ ਕਰੇਗੀ।

ਕਈ ਜਗ੍ਹਾ ਚੱਲ ਰਹੇ ਹਨ ਇਸ ਤਰ੍ਹਾਂ ਦੇ ਸਪਾ ਸੈਂਟਰ
ਮਹਾਨਗਰ ਵਿਚ ਕਈ ਥਾਵਾਂ ਹਨ, ਜਿਥੇ ਸਪਾ ਸੈਂਟਰ ਦੀ ਆੜ ਵਿਚ ਦੇਹ ਵਪਾਰ ਦਾ ਧੰਦਾ ਚਲਾਇਆ ਜਾ ਰਿਹਾ ਹੈ। ਥਾਣਾ ਸਰਾਭਾ ਨਗਰ ਤੋਂ ਕੁਝ ਕਦਮਾਂ ਦੀ ਦੂਰੀ 'ਤੇ ਬੇਸਮੈਂਟ ਵਿਚ ਥਾਣਾ ਦੁੱਗਰੀ ਦੇ ਇਲਾਕੇ ਵਿਚ ਬਣੀ ਇਕ ਮਾਰਕੀਟ ਵਿਚ ਚੱਲਣ ਵਾਲੇ ਸਪਾ ਸੈਂਟਰਾਂ ਦੀ ਪੂਰੇ ਸ਼ਹਿਰ ਵਿਚ ਖੂਬ ਚਰਚਾ ਹੈ।

Gurminder Singh

This news is Content Editor Gurminder Singh