ਖੂਹ ''ਚ ਬੰਨ੍ਹਿਆ ਬੋਰਾ ਦੇਖ ਘਬਰਾਏ ਲੋਕ, ਜਦੋਂ ਖੋਲ੍ਹ ਕੇ ਦੇਖਿਆ ਤਾਂ ਪੈਰਾਂ ਹੇਠੋਂ ਖਿਸਕੀ ਜ਼ਮੀਨ (ਤਸਵੀਰਾਂ)

08/29/2015 8:39:43 PM

ਸਾਹਨੇਵਾਲ/ਕੁਹਾੜਾ (ਜਗਰੂਪ) - ਥਾਣਾ ਸਾਹਨੇਵਾਲ ਦੇ ਇਲਾਕੇ ''ਚ ਸ਼ੁਕਰਵਾਰ ਇਕ ਵਾਰ ਫਿਰ ਤੋਂ ਪਿੰਡ ਕੁਹਾੜਾ ਦੇ ਸਾਬਕਾ ਸਰਪੰਚ ਦੀ ਮੋਟਰ ਦੀ ਖੂਹੀ ''ਚੋਂ ਅਣਪਛਾਤੀ ਲਾਸ਼ ਮਿਲਣ ਨਾਲ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਮ੍ਰਿਤਕ ਨੂੰ ਚੁੰਨੀ ਅਤੇ ਚਮੜੇ ਦੀ ਬੈਲਟ ਨਾਲ ਨੂੜਨ ਤੋਂ ਬਾਅਦ ਬੋਰੀ ''ਚ ਬੰਨ੍ਹ ਕੇ ਖੂਹੀ ''ਚ ਸੁੱਟਿਆ ਹੋਇਆ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਏ. ਡੀ. ਸੀ. ਪੀ.-4 ਸਤਵੀਰ ਸਿੰਘ ਅਟਵਾਲ ਅਤੇ ਏ. ਸੀ. ਪੀ. ਸਾਹਨੇਵਾਲ ਤੇਜਵੀਰ ਸਿੰਘ ਥਾਣਾ ਸਾਹਨੇਵਾਲ ਅਤੇ ਚੌਕੀ ਰਾਮਗੜ੍ਹ ਦੀ ਪੁਲਸ ਪਾਰਟੀ ਸਮੇਤ ਮੌਕੇ ''ਤੇ ਪਹੁੰਚੀ।
ਮ੍ਰਿਤਕ ਦੀ ਲਾਸ਼ ਬਾਰੇ ਸ਼ੁਕਰਵਾਰ ਸਵੇਰੇ ਉਸ ਸਮੇਂ ਪਤਾ ਲੱਗਾ ਜਦੋਂ ਮੋਟਰ ''ਤੇ ਰਹਿਣ ਵਾਲੇ ਪ੍ਰਵਾਸੀ ਮਜ਼ਦੂਰ ਸਵੇਰੇ ਉੱਠੇ ਤਾਂ ਉਨ੍ਹਾਂ ਦੇਖਿਆ ਕਿ ਮੋਟਰ ਦੀ ਖੂਹੀ ''ਚ ਬੋਰੀ ''ਚ ਕੋਈ ਸ਼ੱਕੀ ਚੀਜ਼ ਬੰਨ੍ਹ ਕੇ ਸੁੱਟੀ ਹੋਈ ਹੈ, ਜਿਸ ''ਤੇ ਉਨ੍ਹਾਂ ਤੁਰੰਤ ਇਸ ਸਬੰਧੀ ਮਾਲਕ ਸਾਬਕਾ ਸਰਪੰਚ ਤੇਜ ਸਿੰਘ ਨੂੰ ਜਾਣਕਾਰੀ ਦਿੱਤੀ, ਜਿਨ੍ਹਾਂ ਨੇ ਇਸ ਬਾਰੇ ਪੁਲਸ ਨੂੰ ਸੂਚਿਤ ਕੀਤਾ।
ਪੁਲਸ ਦਾ ਕਹਿਣਾ ਹੈ ਕਿ ਮ੍ਰਿਤਕ ਵਿਅਕਤੀ ਦੀ ਕਿਸੇ ਹੋਰ ਜਗ੍ਹਾ ''ਤੇ ਹੱਤਿਆ ਕਰਕੇ ਸਬੂਤਾਂ ਨੂੰ ਖੁਰਦ-ਬੁਰਦ ਕਰਨ ਲਈ ਇਸ ਜਗ੍ਹਾ ''ਤੇ ਸੁੱਟ ਦਿੱਤਾ ਗਿਆ ਹੈ। ਮ੍ਰਿਤਕ ਦੇ ਗਲੇ ਅਤੇ ਚਿਹਰੇ ''ਤੇ ਸੱਟਾਂ ਦੇ ਨਿਸ਼ਾਨ ਹਨ। ਫਿਲਹਾਲ ਪੁਲਸ ਨੇ ਉਸਦੀ ਲਾਸ਼ ਨੂੰ ਕਬਜ਼ੇ ''ਚ ਲੈ ਕੇ ਅਗਲੇ 72 ਘੰਟੇ ਲਈ ਪਛਾਣ ਲਈ ਸਿਵਲ ਹਸਪਤਾਲ ਦੇ ਮੁਰਦਾਘਰ ''ਚ ਰਖਵਾਇਆ ਹੈ। ਪੋਸਟਮਾਰਟਮ ਤੋਂ ਬਾਅਦ ਹੀ ਮ੍ਰਿਤਕ ਦੀ ਮੌਤ ਦੇ ਅਸਲ ਕਾਰਨਾਂ ਬਾਰੇ ਸਥਿਤੀ ਸਪੱਸ਼ਟ ਹੋ ਸਕੇਗੀ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Gurminder Singh

This news is Content Editor Gurminder Singh