ਕੀ ਵਿਆਹ ਸਮਾਗਮਾਂ ’ਚ ਹੀ ਪਹੁੰਚ ਰਿਹੈ ਕੋਰੋਨਾ, ਸਿਆਸੀ ਰੈਲੀਆਂ ’ਚ ਨਹੀਂ?

04/04/2021 12:58:10 PM

ਅੰਮ੍ਰਿਤਸਰ (ਟੋਡਰਮਲ) - ਰਿਜ਼ੋਰਟ ਐਂਡ ਹੋਟਲ ਐਸੋਸੀਏਸ਼ਨ, ਕ੍ਰੀਡੇਈ ਅਤੇ ਟੈਕਸਟਾਈਲ ਪ੍ਰੋਸੈਸਿੰਗ ਐਸੋਸੀਏਸ਼ਨ ਅੰਮ੍ਰਿਤਸਰ ਦੇ ਪ੍ਰਧਾਨ ਸਾਬਕਾ ਕੌਂਸਲਰ ਕ੍ਰਿਸ਼ਨ ਕੁਮਾਰ ਕੁੱਕੂ ਨੇ ਸਰਕਾਰ ਦੇ ਵਿਆਹ ਸਮਾਗਮਾਂ ’ਚ 20 ਤੋਂ ਜ਼ਿਆਦਾ ਲੋਕਾਂ ਦੇ ਇਕੱਠੇ ਨਾ ਹੋਣ ਦੇ ਫ਼ੈਸਲੇ ਨੂੰ ਲੰਮੇ ਹੱਥੀਂ ਲਿਆ ਹੈ। ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵਿਆਹ ਸਮਾਗਮਾਂ ਦੇ ਕਾਰਡਾਂ ’ਤੇ ਵਿਆਹ ਸਮਾਗਮ ਨਾ ਲਿਖ ਕੇ ਰੈਲੀ ਸਮਾਗਮ ਲਿਖਣ ਤਾਂ ਕਿ ਸਰਕਾਰ ਤੁਹਾਡੀ ਪ੍ਰਾਹੁਣਾਚਾਰੀ ਵੀ ਕਰੇਗੀ ਅਤੇ ਕਿਸੇ ਤਰ੍ਹਾਂ ਦੀ ਕਾਰਵਾਈ ਵੀ ਨਹੀਂ ਕਰੇਗੀ।

ਪੜ੍ਹੋ ਇਹ ਵੀ ਖਬਰ - ਵੱਡੀ ਖ਼ਬਰ : ਟਿਕਰੀ ਬਾਰਡਰ ‘ਤੇ ਪਿੰਡ ਢਿੱਲਵਾਂ ਦੇ ਕਿਸਾਨ ਦਾ ਦੋਸਤ ਵਲੋਂ ਕਤਲ

ਕ੍ਰਿਸ਼ਨ ਕੁਮਾਰ ਪੱਪੂ ਨੇ ਕਿਹਾ ਕਿ ਸਰਕਾਰ ਦੋਹਰਾ ਮਾਪਦੰਡ ਕਿਉਂ ਅਪਨਾ ਰਹੀ ਹੈ। ਇਕ ਪਾਸੇ ਦੇਸ਼ ਅਤੇ ਪ੍ਰਦੇਸ਼ ਦੋਨਾਂ ’ਚ ਰਾਜਨੀਤਿਕ ਪਾਰਟੀ ਤੋਂ ਚੋਣ ਰੈਲੀਆਂ ਅਤੇ ਪ੍ਰਚਾਰ ਕੀਤਾ ਜਾ ਰਿਹਾ ਹੈ, ਜਿਸ ’ਚ ਹਜ਼ਾਰਾਂ ਹੀ ਨਹੀਂ ਲੱਖਾਂ ਦੀ ਗਿਣਤੀ ’ਚ ਲੋਕ ਇਕੱਠੇ ਹੋ ਰਹੇ ਹਨ, ਉੱਥੇ ਹੀ ਦੂਜੇ ਪਾਸੇ ਸਰਕਾਰ ਵਿਆਹ ਸਮਾਗਮਾਂ ’ਚ 20 ਲੋਕਾਂ ਤੋਂ ਜ਼ਿਆਦਾ ਨਹੀਂ ਇਕੱਠੇ ਹੋਣ ਦਾ ਫ਼ਰਮਾਨ ਜਾਰੀ ਕਰ ਰਹੀ ਹੈ। ‘ਵਨ ਨੇਸ਼ਨ ਵਨ ਰੂਲ’ ਦਾ ਫ਼ਰਮਾਨ ਜਾਰੀ ਕਰਨ ਵਾਲੀ ਕੇਂਦਰ ਸਰਕਾਰ ਹੁਣ ਇੱਥੇ ਕਿਉਂ ਚੁੱਪ ਹੈ? ਪੰਜਾਬ ’ਚ ਦੋਹਰਾ ਮਾਪਦੰਡ ਚੱਲ ਰਿਹਾ ਹੈ ਅਤੇ ਜਿਹੜਾ ਕੰਮ-ਕਾਜ ਥੋੜ੍ਹਾ ਜਿਹਾ ਪਟੜੀ ’ਤੇ ਆਇਆ ਸੀ ਫਿਰ ਤੋਂ ਤਬਾਹ ਹੋਣ ਦੀ ਕਗਾਰ ’ਤੇ ਪਹੁੰਚ ਗਿਆ ਹੈ ।

ਪੜ੍ਹੋ ਇਹ ਵੀ ਖ਼ਬਰ - ਜੀਜੇ ਨੇ ਰਿਸ਼ਤਾ ਕੀਤਾ ਤਾਰ-ਤਾਰ: ਸਾਲੇ ਨੂੰ ਬੰਧਕ ਬਣਾ ਗਰਭਵਤੀ ਸਾਲੇਹਾਰ ਨਾਲ ਕੀਤਾ ਜਬਰ-ਜ਼ਿਨਾਹ

ਉਨ੍ਹਾਂ ਕਿਹਾ ਕਿ ਕੀ ਵਿਆਹ ਸਮਾਗਮਾਂ ’ਚ ਕੋਰੋਨਾ ਪੁੱਜਦਾ ਹੈ, ਰੈਲੀਆਂ ਅਤੇ ਚੋਣ ਪ੍ਰਚਾਰ ਕਰਨ ਦੌਰਾਨ ਕੋਰੋਨਾ ਨਹੀਂ ਪਹੁੰਚ ਰਿਹਾ। ਉਂਝ ਹੀ ਪੰਜਾਬ ’ਚ ਕੰਮਕਾਜ ਦਾ ਮਾੜਾ ਹਾਲ ਹੋ ਗਿਆ ਹੈ ਅਤੇ ਹੁਣ ਸਰਕਾਰ ਇਸ ਤਰ੍ਹਾਂ ਦੇ ਫਰਮਾਨ ਜਾਰੀ ਕਰਨ ਨਾਲ ਇਸ ਕੰਮ ਦੇ ਨਾਲ ਜੁੜੇ ਲੋਕਾਂ ਨੂੰ ਆਰਥਿਕ ਤੌਰ ’ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੋਟਲ ਐਂਡ ਰਿਜ਼ੋਰਟ ਐਸੋਸੀਏਸ਼ਨ, ਕੈਟਰਿੰਗ ਐਸੋਸੀਏਸ਼ਨ, ਡੇਕੋਰੇਸ਼ਨ ਐਸੋਸੀਏਸ਼ਨ ਅਤੇ ਕਈ ਅਜਿਹੀਆਂ ਐਸੋਸੀਏਸ਼ਨਾਂ ਜਿਹੜੀਆਂ ਵਿਆਹ ਸਮਾਰੋਹਾਂ ਦੇ ਪ੍ਰੋਗਰਾਮਾਂ ਦੇ ਨਾਲ ਜੁੜੀਆਂ ਹਨ, ਜਿਨ੍ਹਾਂ ਦਾ ਰੋਜ਼ਗਾਰ ਇਨ੍ਹਾਂ ਤੋਂ ਚੱਲਦਾ ਹੈ।

ਪੜ੍ਹੋ ਇਹ ਵੀ ਖਬਰ - ਗੁਰਦਾਸਪੁਰ : ਸਾਬਕਾ ਅਕਾਲੀ ਸਰਪੰਚ ਦੇ ਘਰ ’ਤੇ ਹੋਈ ਅਨ੍ਹੇਵਾਹ ਫਾਇਰਿੰਗ, ਦਹਿਸ਼ਤ ਦਾ ਮਾਹੌਲ 

6 ਅਪ੍ਰੈਲ ਨੂੰ ਡੀ. ਸੀ. ਦਫ਼ਤਰ ਦੇ ਬਾਹਰ ਸਾਂਝੇ ਤੌਰ ’ਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਇਹ ਮੰਗ ਕੀਤੀ ਜਾਵੇਗੀ ਕਿ ਜਿਸ ਤਰ੍ਹਾਂ ਵਿਆਹ ਸਮਾਗਮਾਂ ’ਤੇ 20 ਤੋਂ ਜ਼ਿਆਦਾ ਲੋਕਾਂ ਦੇ ਇਕੱਠੇ ਹੋਣ ’ਤੇ ਰੋਕ ਲਗਾਈ ਹੈ, ਠੀਕ ਉਸੇ ਤਰ੍ਹਾਂ ਰਾਜਨੀਤਿਕ ਪ੍ਰੋਗਰਾਮਾਂ ’ਚ ਰੋਕ ਲਾਈ ਜਾਵੇ। ਜੇਕਰ ਅਜਿਹਾ ਸੰਭਵ ਨਹੀਂ ਤਾਂ ਵਿਆਹ ਸਮਾਗਮਾਂ ’ਤੇ ਲਗਾਈ ਰੋਕ ਨੂੰ ਤੁਰੰਤ ਹਟਾਇਆ ਜਾਵੇ।

ਪੜ੍ਹੋ ਇਹ ਵੀ ਖਬਰ - ਜਲਾਲਾਬਾਦ ’ਚ ਗੁੰਡਾਗਰਦੀ ਦਾ ਨੰਗਾ ਨਾਚ : ਤੇਜ਼ਧਾਰ ਹਥਿਆਰਾਂ ਨਾਲ 2 ਸਕੇ ਭਰਾਵਾਂ ’ਤੇ ਕਾਤਲਾਨਾ ਹਮਲਾ (ਤਸਵੀਰਾਂ)


rajwinder kaur

Content Editor

Related News