ਵਿਆਹ ਤੋਂ ਇਕ ਦਿਨ ਬਾਅਦ ਲਾੜੀ ਨੇ ਪਰਿਵਾਰ ਨੂੰ ਬੇਹੋਸ਼ ਕਰਕੇ ਇੰਝ ਮਾਰੀ ਠੱਗੀ, ਉੱਡੇ ਸਭ ਦੇ ਹੋਸ਼

04/23/2021 5:17:12 PM

ਬਾਘਾਪੁਰਾਣਾ (ਮੁਨੀਸ਼) - ਪੰਜਾਬ ’ਚ ਸ਼ਾਤਰ ਕਿਸਮ ਦੇ ਠੱਗ ਲੋਕਾਂ ਵਲੋਂ ਰੋਜ਼ਾਨਾਂ ਨਵੇਂ-ਨਵੇਂ ਢੰਗਾਂ ਰਾਹੀਂ ਲੋਕਾਂ ਦੀ ‘ਲੁੱਟ’ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਦਾ ਮਾਮਲਾ ਮੋਗਾ ਜ਼ਿਲ੍ਹੇ ਦੀ ਸਬ-ਡਵੀਜ਼ਨ ਬਾਘਾ ਪੁਰਾਣਾ ਵਿਖੇ ਸਾਹਮਣੇ ਆਇਆ ਹੈ, ਜਿਥੋਂ ਦੇ ਇਕ ਨੌਜਵਾਨ ਨਾਲ ਵਿਆਹ ਕਰਵਾ ਕੇ ਇਕ ਦਿਨ ਦੀ ਦੁਲਹਨ ਬਣ ਹਜ਼ਾਰਾਂ ਰੁਪਏ ਦੀ ‘ਠੱਗੀ’ ਮਾਰ ਕੇ ਮਹਿਲਾ ਆਪਣੇ ਘਰ ਰੁਪਾਣਾ (ਮੁਕਤਸਰ ਸਾਹਿਬ) ਵਿਖੇ ਚਲੀ ਗਈ। ਇਸ ਘਟਨਾ ਦਾ ਪਤਾ ਲੱਗਣ ’ਤੇ ਪੀੜਤ ਪਰਿਵਾਰ ਨੇ ਇਸ ਮਾਮਲੇ ਦੀ ਸ਼ਿਕਾਇਤ ਥਾਣਾ ਬਾਘਾ ਪੁਰਾਣਾ ਵਿਖੇ ਦਰਜ ਕਰਵਾ ਦਿੱਤੀ, ਜਿਥੋਂ ਦੀ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ-ਪੜਤਾਲ ਕੀਤੀ ਜਾ ਰਹੀ ਹੈ। 

ਪੜ੍ਹੋ ਇਹ ਵੀ ਖਬਰ - ਖ਼ੌਫਨਾਕ ਵਾਰਦਾਤ : ਘਰ ਦੇ ਵਿਹੜੇ 'ਚ ਦੱਬਿਆ ਮਿਲਿਆ ਧੜ ਨਾਲੋਂ ਵੱਖ ਕੀਤਾ ਕਿਸਾਨ ਦਾ ‘ਸਿਰ’, ਇੰਝ ਹੋਇਆ ਖ਼ੁਲਾਸਾ

ਪੜ੍ਹੋ ਇਹ ਵੀ ਖਬਰ - 12ਵੀਂ ਦੇ ਵਿਦਿਆਰਥੀ ਦੀ ਸ਼ਰਮਨਾਕ ਕਰਤੂਤ: ਘੁਮਾਉਣ ਦੇ ਬਹਾਨੇ 13 ਸਾਲਾ ਕੁੜੀ ਨਾਲ ਕੀਤਾ ਜਬਰ-ਜ਼ਿਨਾਹ

ਇਕੱਤਰ ਵੇਰਵਿਆਂ ਅਨੁਸਾਰ ਬਾਘਾਪੁਰਾਣਾ ਦੇ ਕੁਲਦੀਪ ਸਿੰਘ ਦਾ ਵਿਆਹ ਇਕ ਵਿਚੋਲੇ ਨੇ 30 ਹਜ਼ਾਰ ਰੁਪਏ ਲੈ ਕੇ ਰੁਪਾਣਾ ਵਿਖੇ ਕਰਵਾਇਆ ਸੀ ਅਤੇ ਇਸ ਮਗਰੋਂ ਵਿਆਹ ਦੇ ਖਰਚ ਕਰਨ ਤੋਂ ਇਲਾਵਾ ਕੁੜੀ ਨੂੰ ਕਥਿਤ ਤੌਰ ’ਤੇ ਵਿਆਹ ਦੇ ਬਦਲੇ ਪੈਸੇ ਦਿੱਤੇ ਗਏ ਸਨ। ਕੁਲਦੀਪ ਸਿੰਘ ਦੇ ਪਿਤਾ ਠਾਣਾ ਸਿੰਘ ਨੇ ਕਿਹਾ ਕਿ ਸਾਡੀ ਹੈਰਾਨੀ ਦੀ ਉਦੋਂ ਕੋਈ ਹੱਦ ਨਾ ਰਹੀ ਜਦੋਂ ਕੁੜੀ ਨੇ ਵਿਆਹ ਤੋਂ ਅਗਲੇ ਦਿਨ ਉਨ੍ਹਾਂ ਨੂੰ ਰਾਤ ਦੇ ਖਾਣੇ ਵਿੱਚ ਬੇਹੋਸ਼ੀ ਦੀ ਦਵਾਈ ਦੇ ਦਿੱਤੀ, ਜਿਸ ਨੂੰ ਖਾਣ ਤੋਂ ਬਾਅਦ ਸਾਡੀ ਸਵੇਰੇ ਜਦ ਅੱਖ ਖੁੱਲ੍ਹੀ ਤਾਂ ਪਤਾ ਲੱਗਾ ਕਿ ਕੁੜੀ ਘਰ ’ਚੋਂ ਗਾਇਬ ਹੈ ਅਤੇ ਉਨ੍ਹਾਂ ਦੇ ਦੋ ਮੋਬਾਇਲ ਵੀ ਆਪਣੇ ਨਾਲ ਲੈ ਗਈ।

ਪੜ੍ਹੋ ਇਹ ਵੀ ਖਬਰ - ਬਟਾਲਾ : ਸਰਕਾਰੀ ਸਕੂਲ ਦੀ ਅਧਿਆਪਕਾ ’ਤੇ ਤੇਜ਼ਧਾਰ ਦਾਤਰ ਨਾਲ ਕਾਤਲਾਨਾ ਹਮਲਾ, ਹਾਲਤ ਨਾਜ਼ੁਕ (ਵੀਡੀਓ)

ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕੁੜੀ ਦੇ ਪਰਿਵਾਰ ਵਾਲਿਆਂ ਅਤੇ ਵਿਚੋਲੇ ਨੂੰ ਇਸ ਸਬੰਧੀ ਕਈ ਦਫ਼ਾ ਸ਼ਿਕਾਇਤ ਕੀਤੀ ਪਰ ਜਦੋਂ ਉਨ੍ਹਾਂ ਦੀ ਕੋਈ ਸੁਣਵਾਈ ਨਾ ਕੀਤੀ ਤਾਂ ਆਖਰਿਕਾਰ ਪੁਲਸ ਪ੍ਰਸ਼ਾਸਨ ਨੂੰ ਸ਼ਿਕਾਇਤ ਪੱਤਰ ਦੇਣਾ ਪਿਆ। ਉਨ੍ਹਾਂ ਜ਼ਿਲ੍ਹਾ ਪੁਲਸ ਮੁਖੀ ਹਰਮਨਬੀਰ ਸਿੰਘ ਗਿੱਲ ਤੋਂ ਮੰਗ ਕੀਤੀ ਹੈ ਇਸ ਮਾਮਲੇ ਦੀ ਪੜਤਾਲ ਕਰਵਾ ਕੇ ਇਨਸਾਫ ਦਿਵਾਇਆ ਜਾਵੇ, ਕਿਉਂਕਿ ਬਾਘਾ ਪੁਰਾਣਾ ਪੁਲਸ ਵਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ।

ਪੜ੍ਹੋ ਇਹ ਵੀ ਖਬਰ - ਅਡਾਨੀ ਦਾ ਸਾਇਲੋ ਬੰਦ ਕਰਨ ਨਾਲ ਆਖ਼ਰ ਕਿਸਦਾ ਹੋ ਰਿਹਾ ਹੈ ਨੁਕਸਾਨ?

ਪੜ੍ਹੋ ਇਹ ਵੀ ਖ਼ਬਰਾਂ - Shahnaz Husain:ਗਰਮੀ ’ਚ ਇੰਝ ਕਰੋ ਨਾਰੀਅਲ ਦੇ ਤੇਲ ਦੀ ਵਰਤੋਂ, ਚਮਕੇਗਾ ਚਿਹਰਾ ਤੇ ਝੁਰੜੀਆਂ ਤੋਂ ਮਿਲੇਗੀ ਰਾਹਤ

rajwinder kaur

This news is Content Editor rajwinder kaur