ਪਹਾੜਾਂ ’ਤੇ ਮੀਂਹ ਤੇ ਬਰਫਬਾਰੀ, ਮੈਦਾਨਾਂ ’ਚ ਮੌਸਮ ਸਾਫ

10/11/2019 12:45:04 AM

ਚੰਡੀਗੜ੍ਹ,–ਹਿਮਾਚਲ ਪ੍ਰਦੇਸ਼ ਦੇ ਕਈ ਉਚੇਰੇ ਇਲਾਕਿਆਂ ਵਿਚ ਵੀਰਵਾਰ ਮੀਂਹ ਪਿਆ ਅਤੇ ਨਾਲ ਹੀ ਬਰਫਬਾਰੀ ਵੀ ਹੋਈ। ਇਸ ਕਾਰਣ ਠੰਡ ਨੇ ਜ਼ੋਰ ਫੜ ਲਿਆ ਹੈ। ਨਾਲ ਹੀ ਉੱਤਰੀ-ਪੱਛਮੀ ਖੇਤਰ ਵਿਚੋਂ ਮਾਨਸੂਨ ਦੀ ਵਾਪਸੀ ਹੋਣ ਨਾਲ ਮੌਸਮ ਦਾ ਮਿਜਾਜ਼ ਬਦਲਣ ਲੱਗਾ ਹੈ। ਵੀਰਵਾਰ ਸਾਰੇ ਮੈਦਾਨੀ ਇਲਾਕਿਆਂ ਵਿਚ ਮੌਸਮ ਖੁਸ਼ਕ ਰਿਹਾ। ਮੌਸਮ ਵਿਭਾਗ ਮੁਤਾਬਕ ਆਉਂਦੇ ਕੁਝ ਦਿਨਾਂ ਤੱਕ ਮੌਸਮ ਸਾਫ ਰਹੇਗਾ।

ਪਹਾੜਾਂ ’ਤੇ ਮੀਂਹ ਅਤੇ ਬਰਫ ਪੈਣ ਕਾਰਣ ਮੈਦਾਨੀ ਇਲਾਕਿਆਂ ਵਿਚ ਵੀ ਹਲਕੀ ਠੰਡ ਸ਼ੁਰੂ ਹੋ ਗਈ ਹੈ। ਵੀਰਵਾਰ ਚੰਡੀਗੜ੍ਹ ਵਿਚ ਘੱਟੋ-ਘੱਟ ਤਾਪਮਾਨ 19 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅੰਮ੍ਰਿਤਸਰ ਵਿਚ 17, ਭਿਵਾਨੀ ਵਿਚ 20, ਪਟਿਆਲਾ ਵਿਚ 18, ਜਲੰਧਰ ਨੇੜੇ ਆਦਮਪੁਰ ਵਿਚ 15, ਸ਼੍ਰੀਨਗਰ ਵਿਚ 6, ਸ਼ਿਮਲਾ ਵਿਚ 10, ਕਲਪਾ ਵਿਚ 4, ਭੁੰਤਰ ਵਿਚ 9 ਅਤੇ ਕਾਂਗੜਾ ਵਿਚ 12 ਡਿਗਰੀ ਰਿਹਾ।

Arun chopra

This news is Content Editor Arun chopra