ਪੰਜਾਬ 'ਚ ਅਜੇ Active ਰਹੇਗਾ ਮਾਨਸੂਨ, ਜਾਣੋ 4 ਜੁਲਾਈ ਤੱਕ ਮੌਸਮ ਦਾ ਹਾਲ

07/01/2023 10:26:30 AM

ਲੁਧਿਆਣਾ (ਬਸਰਾ) : ਪੰਜਾਬ 'ਚ ਇਸ ਸਮੇਂ ਮਾਨਸੂਨ ਸਰਗਰਮ ਹੈ, ਜੋ ਕਿ ਕੁੱਝ ਦਿਨ ਹੋਰ ਐਕਟਿਵ ਰਹੇਗਾ ਅਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ। ਪੱਛਮੀ ਦਬਾਅ ਦੇ ਪ੍ਰਭਾਵ ਕਾਰਨ ਇਸ ਵਾਰ ਮਾਰਚ ਮਹੀਨੇ ਤੋਂ ਲੈ ਕੇ ਜੂਨ ਦੇ ਪਹਿਲੇ ਪੰਦਰਵਾੜੇ ਤੱਕ ਉੱਤਰ ਭਾਰਤ ’ਚ ਵੱਖ-ਵੱਖ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਬਾਰਸ਼ ਸਮੇਂ-ਸਮੇਂ ’ਤੇ ਹੁੰਦੀ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਲੱਖਾਂ ਰਾਸ਼ਨ ਕਾਰਡ ਧਾਰਕਾਂ ਲਈ ਬੁਰੀ ਖ਼ਬਰ, ਹੁਣ ਨਹੀਂ ਮਿਲੇਗਾ ਮੁਫ਼ਤ ਅਨਾਜ

ਇਸ ਤੋਂ ਬਾਅਦ ਮਾਨਸੂਨ ਦੇ ਅਗੇਤੀ ਦਸਤਕ ਦੇਣ ਨਾਲ ਪੰਜਾਬ ’ਚ ਬੱਦਲਵਾਈ ਤੇ ਕਈ ਥਾਈਂ ਬਾਰਸ਼ ਹੋ ਰਹੀ ਹੈ। ਸ਼ੁੱਕਰਵਾਰ ਨੂੰ ਦੋਰਾਹਾ, ਪਟਿਆਲਾ, ਜਗਰਾਓਂ, ਸਮਾਣਾ, ਸਮਰਾਲਾ, ਰਣਜੀਤ ਸਾਗਰ ਡੈਮ, ਲੁਧਿਆਣਾ, ਨੰਗਲ, ਸਰਹਿੰਦ, ਫਤਿਹਗੜ੍ਹ ਸਾਹਿਬ ਸਮੇਤ ਕਈ ਇਲਾਕਿਆਂ ’ਚ ਬਾਰਸ਼ ਹੋਈ।

ਇਹ ਵੀ ਪੜ੍ਹੋ : ਦਸੂਹਾ ਰੇਲਵੇ ਸਟੇਸ਼ਨ ਨੇੜੇ ਬੇਗਮਪੁਰਾ ਐਕਸਪ੍ਰੈੱਸ ਦਾ ਇੰਜਣ ਫੇਲ੍ਹ, ਬੁਰੀ ਤਰ੍ਹਾਂ ਡਰ ਗਏ ਲੋਕ

ਮੌਸਮ ਵਿਭਾਗ ਮੁਤਾਬਕ ਕ 4 ਜੂਲਾਈ ਤੱਕ ਸੂਬੇ ਦੇ ਕਈ ਹਿੱਸਿਆ ’ਚ ਬਾਰਸ਼ ਹੋਣ ਦੀ ਸੰਭਾਵਨਾ ਹੈ। ਬੀਤੇ ਦਿਨ ਤਾਪਮਾਨ ’ਚ 0.9 ਡਿਗਰੀ ਸੈਲਸੀਅਸ ਦੀ ਮਾਮੂਲੀ ਗਿਰਾਵਟ ਦਰਜ ਕੀਤੀ ਗਈ। ਸੂਬੇ ’ਚ ਸਭ ਤੋਂ ਵੱਧ ਤਾਪਮਾਨ ਜ਼ਿਲ੍ਹਾ ਫਰੀਦਕੋਟ ਦਾ 38.9 ਡਿਗਰੀ ਸੈਲਸੀਅਸ ਰਿਹਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita