ਪੰਜਾਬ 'ਚ ਅਗਲੇ 2 ਦਿਨਾਂ 'ਚ ਛਾ ਜਾਵੇਗਾ Monsoon, ਜਾਣੋ ਮੌਸਮ ਦੀ ਪੂਰੀ Update

06/30/2023 10:04:26 AM

ਲੁਧਿਆਣਾ (ਬਸਰਾ) : ਦੱਖਣੀ-ਪੱਛਮੀ ਮਾਨਸੂਨ ਦੀ ਸਥਿਤੀ ਕਾਫੀ ਅਗੇਤੀ ਲੱਗ ਰਹੀ ਹੈ, ਜਿਸ ਕਾਰਨ ਦੇਸ਼ ਦੇ ਬਾਕੀ ਹਿੱਸਿਆਂ ਖ਼ਾਸ ਤੌਰ ’ਤੇ ਰਾਜਸਥਾਨ, ਹਰਿਆਣਾ ਅਤੇ ਪੰਜਾਬ ਦੇ ਬਾਕੀ ਰਹਿੰਦੇ ਹਿੱਸਿਆਂ ’ਚ ਮਾਨਸੂਨ ਐਕਟਿਵ ਹੋ ਜਾਵੇਗਾ। ਇਸ ਕਾਰਨ ਪੰਜਾਬ ਦੇ ਕਈ ਇਲਾਕਿਆਂ ’ਚ 3 ਜੁਲਾਈ ਤੱਕ ਹਲਕੀ ਤੋਂ ਦਰਮਿਆਨੀ ਬਾਰਸ਼ ਦੇ ਆਸਾਰ ਹਨ।

ਇਹ ਵੀ ਪੜ੍ਹੋ : ਘਰ 'ਚ ਰਾਤ ਭਰ ਬੇਹੋਸ਼ ਪਿਆ ਰਿਹਾ ਮੁੰਡਾ, ਸਵੇਰ ਤੱਕ ਨੀਲਾ ਪੈ ਗਿਆ ਪੂਰਾ ਸਰੀਰ, ਪੈ ਗਿਆ ਚੀਕ-ਚਿਹਾੜਾ

ਗੁਆਂਢੀ ਸੂਬੇ ਹਰਿਆਣਾ ’ਚ ਮਾਨਸੂਨ ਵਧੇਰੇ ਐਕਟਿਵ ਲੱਗ ਰਿਹਾ ਹੈ, ਜਿਸ ਕਾਰਨ ਆਉਣ ਵਾਲੇ ਦਿਨਾਂ ’ਚ ਹਰਿਆਣਾ ’ਚ ਭਾਰੀ ਬਾਰਸ਼ ਦੀ ਸੰਭਾਵਨਾ ਹੈ। ਪੰਜਾਬ ’ਚ ਵੀਰਵਾਰ ਨੂੰ ਧਾਰੀਵਾਲ, ਪੱਟੀ, ਸ਼ਾਹਪੁਰ ਕੰਡੀ, ਗੁਰਦਾਸਪੁਰ, ਲੁਧਿਆਣਾ ਸਮੇਤ ਕਈ ਹਿੱਸਿਆਂ ’ਚ ਬਾਰਸ਼ ਹੋਈ।

ਇਹ ਵੀ ਪੜ੍ਹੋ : ਪੰਜਾਬ ਭਾਜਪਾ 'ਚ ਇਸ ਤਾਰੀਖ਼ ਮਗਰੋਂ ਹੋਵੇਗਾ ਵੱਡਾ ਬਦਲਾਅ, ਕਈਆਂ ਦੀ ਛੁੱਟੀ ਤੈਅ!

ਮੌਸਮ ਵਿਭਾਗ ਮੁਤਾਬਕ ਹਾਲਾਂਕਿ ਬੀਤੇ ਦਿਨ ਦੇ ਮੁਕਾਬਲੇ ਤਾਪਮਾਨ ’ਚ 1.4 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ ਹੈ, ਜਦਕਿ ਔਸਤਨ ਤਾਪਮਾਨ ਨਾਲੋਂ ਇਹ 2.3 ਡਿਗਰੀ ਸੈਲਸੀਅਸ ਘੱਟ ਦਰਜ ਕੀਤਾ ਗਿਆ ਹੈ। ਸੂਬੇ ’ਚ ਸਭ ਤੋਂ ਵੱਧ ਤਾਪਮਾਨ ਜ਼ਿਲ੍ਹਾ ਹੁਸ਼ਿਆਰਪੁਰ ਦਾ 38.6 ਡਿਗਰੀ ਸੈਲਸੀਅਸ ਰਿਹਾ। ਅਗਲੇ 4 ਦਿਨ ਤੱਕ ਤਾਪਮਾਨ ’ਚ ਵਾਧਾ ਹੋਣ ਦੇ ਆਸਾਰ ਕਾਫੀ ਘੱਟ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita