ਪੰਜਾਬ ''ਚ ਆਉਣ ਵਾਲੇ ਦਿਨਾਂ ਦੌਰਾਨ ਬਦਲੇਗਾ ''ਮੌਸਮ'', ਕਿਸਾਨਾਂ ਨੂੰ ਦਿੱਤੀ ਗਈ ਖ਼ਾਸ ਸਲਾਹ

04/15/2021 1:50:31 PM

ਲੁਧਿਆਣਾ (ਨਰਿੰਦਰ) : ਉੱਤਰ ਭਾਰਤ ਵਿੱਚ ਲਗਾਤਾਰ ਮੌਸਮ 'ਚ ਵੱਡੀ ਤਬਦੀਲੀ ਵੇਖਣ ਨੂੰ ਮਿਲ ਰਹੀ ਹੈ। ਬੀਤੇ ਇਕ ਹਫ਼ਤੇ ਦੌਰਾਨ ਪੰਜਾਬ ਭਰ ਵਿੱਚ ਲੋਕਾਂ ਨੂੰ ਤਿੱਖੀ ਗਰਮੀ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਦਿਨਾਂ ਦੌਰਾਨ ਗਰਮ ਹਵਾਵਾਂ ਵੀ ਚੱਲਦੀਆਂ ਰਹੀਆਂ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਸਹਾਇਕ ਵਿਗਿਆਨੀ ਡਾ. ਕੁਲਵਿੰਦਰ ਕੌਰ ਨੇ ਦੱਸਿਆ ਕਿ ਸੂਬੇ ਵਿੱਚ 16 ਅਪ੍ਰੈਲ ਤੋਂ ਲੈ ਕੇ 18 ਅਪ੍ਰੈਲ ਤੱਕ ਤੇਜ਼ ਹਵਾਵਾਂ ਚੱਲਣਗੀਆਂ ਅਤੇ ਇਸ ਦੇ ਨਾਲ ਹੀ ਮੀਂਹ ਪੈਣ ਦੀ ਵੀ ਸੰਭਾਵਨਾ ਹੈ, ਜਿਸ ਨਾਲ ਮੌਸਮ 'ਚ ਕਾਫੀ ਤਬਦੀਲੀ ਆਵੇਗੀ।

ਇਹ ਵੀ ਪੜ੍ਹੋ : ਪੰਜਾਬ 'ਚੋਂ ਜ਼ਮੀਨ ਵੇਚ ਕੇ 'ਅਮਰੀਕਾ' ਪੁੱਜੇ ਸ਼ਖਸ ਨਾਲ ਜੋ ਹੋਇਆ, ਕਦੇ ਸੁਫ਼ਨੇ 'ਚ ਵੀ ਨਹੀਂ ਸੀ ਸੋਚਿਆ

ਉਨ੍ਹਾਂ ਕਿਹਾ ਕਿ ਬੀਤੇ ਕਈ ਦਿਨਾਂ ਤੋਂ ਲਗਾਤਾਰ ਗਰਮ ਹਵਾਵਾਂ ਚੱਲ ਰਹੀਆਂ ਸਨ, ਉਸ ਤੋਂ ਵੀ ਲੋਕਾਂ ਨੂੰ ਥੋੜ੍ਹੀ-ਬਹੁਤ ਨਿਜ਼ਾਤ ਮਿਲੇਗੀ। ਡਾ. ਕੁਲਵਿੰਦਰ ਕੌਰ ਨੇ ਕਿਹਾ ਹੈ ਕਿ ਬੀਤੇ ਦਿਨਾਂ ਵਿਚ ਲੂ ਚੱਲਣ ਨਾਲ ਪਾਰੇ ਵਿਚ ਵਾਧਾ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਅਤੇ ਲੁਧਿਆਣਾ ਵਿੱਚ ਬੀਤੇ ਦਿਨਾਂ ਦਾ ਪਾਰਾ 35 ਡਿਗਰੀ ਤੋਂ ਲੈ ਕੇ 38 ਡਿਗਰੀ ਤੱਕ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ ਬੋਰਡ ਦੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਪ੍ਰੀਖਿਆਵਾਂ ਹੋਣਗੀਆਂ ਜਾਂ ਨਹੀਂ, ਫ਼ੈਸਲਾ ਅੱਜ
ਕਿਸਾਨਾਂ ਨੂੰ ਦਿੱਤੀ ਗਈ ਖ਼ਾਸ ਸਲਾਹ
ਡਾ. ਕੁਲਵਿੰਦਰ ਕੌਰ ਨੇ ਕਿਹਾ ਕਿ ਦੌਰਾਨ ਕਿਸਾਨ ਇਹ ਖ਼ਾਸ ਧਿਆਨ ਰੱਖਣ ਕਿ ਉਹ ਇਨ੍ਹਾਂ ਦਿਨਾਂ 'ਚ ਕਣਕ ਦੀ ਵਾਢੀ ਨਾ ਕਰਨ ਕਿਉਂਕਿ ਖੇਤਾਂ 'ਚ ਵੱਢੀ ਹੋਈ ਕਣਕ ਦਾ ਖੜ੍ਹੀ ਫ਼ਸਲ ਨਾਲੋਂ ਵੱਧ ਨੁਕਸਾਨ ਹੁੰਦਾ ਹੈ। ਇਸ ਕਰਕੇ ਜੇਕਰ ਕਿਸੇ ਨੇ ਕਿਸਾਨ ਵੱਢ ਕੇ ਰੱਖੀ ਹੈ ਤਾਂ ਉਹ ਵੀ ਜ਼ਰੂਰ ਇਸ ਨੂੰ ਸੁਰੱਖਿਅਤ ਥਾਂਵਾਂ 'ਤੇ ਸਾਂਭ ਲੈਣ। ਡਾ. ਕੁਲਵਿੰਦਰ ਕੌਰ ਨੇ ਕਿਹਾ ਕਿ ਅਪ੍ਰੈਲ ਮਹੀਨੇ ਦੇ ਵਿੱਚ ਮੌਸਮ ਆਮ ਦੀ ਤਰ੍ਹਾਂ ਹੀ ਚੱਲ ਰਿਹਾ ਹੈ।
ਨੋਟ : ਪੰਜਾਬ 'ਚ ਮੌਸਮ ਦੀ ਤਬਦੀਲੀ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਲਿਖੋ
 

Babita

This news is Content Editor Babita