ਹਥਿਆਰਾਂ ਦੀ ਨੋਕ ’ਤੇ ਪੰਜਾਬ ਐਂਡ ਸਿੰਧ ਬੈਂਕ ’ਚੋਂ 6.50 ਲੱਖ ਦੀ ਲੁੱਟ, ਗਾਰਡ ਨੂੰ ਬੰਧਕ ਬਣਾ ਖੋਹੀ ਰਾਇਫਲ

02/08/2022 1:57:57 PM

ਅੰਮ੍ਰਿਤਸਰ (ਸੰਜੀਵ) - ਮਜੀਠਾ ਰੋਡ ਬਾਈਪਾਸ ਸਥਿਤ ਪੰਜਾਬ ਐਂਡ ਸਿੰਧ ਬੈਂਕ ਦੇ ਕਰਮਚਾਰੀਆਂ ਨੂੰ ਬੰਧਕ ਬਣਾ ਕੇ ਲੁਟੇਰੇ 6.50 ਲੱਖ ਰੁਪਏ ਦੀ ਨਕਦੀ ਲੁੱਟ ਕੇ ਲੈ ਗਏ। ਲੁਟੇਰਿਆਂ ਨੇ ਪਹਿਲਾਂ ਬੈਂਕ ਦੇ ਗਾਰਡ ਨੂੰ ਬੰਧਕ ਬਣਾ ਕੇ ਉਸ ਦੀ ਰਾਈਫਲ ਕਬਜ਼ੇ ਵਿਚ ਲਈ ਅਤੇ ਉਸ ਤੋਂ ਬਾਅਦ ਕੈਸ਼ ਕਾਊਂਟਰ ’ਤੇ ਪਈ ਨਕਦੀ ਬੈਗ ਵਿਚ ਪਾ ਆਪਣੇ ਨਾਲ ਲੈ ਗਏ। ਫਿਲਹਾਲ ਥਾਣਾ ਕੰਬੋਅ ਦੀ ਪੁਲਸ ਨੇ ਅਣਪਛਾਤੇ ਲੁਟੇਰਿਆਂ ਵਿਰੁੱਧ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੜ੍ਹੋ ਇਹ ਵੀ ਖ਼ਬਰ - ਪਰਿਵਾਰ ’ਤੇ ਟੁੱਟਾ ਦੁੱਖਾਂ ਦਾ ਪਹਾੜ, ਇਕੋ ਘਰ ਵਿਆਹੇ ਦੋ ਸਕੇ ਭਰਾਵਾਂ ਦੀ ਇਕੱਠਿਆਂ ਮੌਤ (ਤਸਵੀਰਾਂ)

ਇਹ ਹੈ ਵਾਰਦਾਤ : 
ਬੀਤੀ ਸ਼ਾਮ 4 ਵਜੇ ਦੇ ਕਰੀਬ ਮਜੀਠਾ ਰੋਡ ਬਾਈਪਾਸ ਸਥਿਤ ਨੌਸ਼ਹਿਰਾ ਦੇ ਪੰਜਾਬ ਐਂਡ ਸਿੰਧ ਬੈਂਕ ਵਿਚ 5 ਨਾਕਾਬਪੋਸ਼ ਲੁਟੇਰੇ ਪੁੱਜੇ, ਜਿਨ੍ਹਾਂ ’ਚੋਂ ਇਕ ਬੈਂਕ ਦੇ ਬਾਹਰ ਖੜ੍ਹਾ ਰਿਹਾ ਹੈ ਅਤੇ 4 ਲੁਟੇਰੇ ਅੰਦਰ ਦਾਖਲ ਹੋ ਗਏ। ਦਾਖਲ ਹੋਣ ਤੋਂ ਬਾਅਦ ਸਭ ਤੋਂ ਪਹਿਲਾਂ ਲੁਟੇਰਿਆਂ ਨੇ ਬੈਂਕ ਗਾਰਡ ’ਤੇ ਪਿਸਤੋਲ ਤਾਣ ਦਿੱਤੀ ਅਤੇ ਉਸ ਦੀ ਰਾਇਫਲ ਆਪਣੇ ਕਬਜ਼ੇ ਵਿਚ ਲੈ ਲਈ, ਜਿਸ ਤੋਂ ਬਾਅਦ 2 ਲੁਟੇਰੇ ਬੈਂਕ ਵਿਚ ਮੌਜੂਦ ਸਾਰੇ ਕਰਮਚਾਰੀਆਂ ਨੂੰ ਬੰਧਕ ਬਣਾਉਣ ਵਿਚ ਲੱਗ ਗਏ। 2 ਲੁਟੇਰਿਆਂ ਨੇ ਕੈਸ਼ ਕਾਊਂਟਰ ’ਤੇ ਪਈ ਕਰੀਬ 6.50 ਲੱਖ ਰੁਪਏ ਦੀ ਨਕਦੀ ਬੈਗ ਵਿਚ ਪਾ ਲਈ। ਲੁਟੇਰਿਆਂ ਦਾ ਪੰਜਵਾਂ ਸਾਥੀ ਬੈਂਕ ਦੇ ਬਾਹਰ ਖੜ੍ਹਾ ਰਿਹਾ ਅਤੇ ਬਾਹਰ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖ ਹੋਇਆ ਸੀ। ਬੈਂਕ ਲੁੱਟਣ ਦੇ ਬਾਅਦ ਲੁੱਟੇਰਿਆਂ ਨੇ ਡੀ.ਵੀ.ਆਰ. ਨੂੰ ਵੀ ਕਬਜ਼ੇ ਵਿਚ ਲਿਆ ਅਤੇ ਮੌਕੇ ਤੋਂ ਫ਼ਰਾਰ ਹੋ ਗਏ।

ਪੜ੍ਹੋ ਇਹ ਵੀ ਖ਼ਬਰ - ਸ਼ਰਮਨਾਕ : ਟੌਫੀ ਦੇਣ ਦੇ ਬਹਾਨੇ 5 ਸਾਲਾ ਬੱਚੇ ਨੂੰ ਕੁਆਰਟਰ ’ਚ ਲਿਜਾ ਕੀਤਾ ਕੁਕਰਮ

ਇਹ ਕਹਿਣਾ ਹੈ ਪੁਲਸ ਦਾ? 
ਘਟਨਾ ਦੀ ਜਾਣਕਾਰੀ ਮਿਲਦੇ ਹੀ ਮੌਕੇ ’ਤੇ ਪੁੱਜੇ ਡੀ.ਐੱਸ.ਪੀ. ਬਲਬੀਰ ਸਿੰਘ ਦਾ ਕਹਿਣਾ ਹੈ ਕਿ ਫਿਲਹਾਲ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹਨ। ਦੂਜੇ ਪਾਸੇ ਬੈਂਕ ਦੇ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ਼ ਕਢਵਾਈ ਜਾ ਰਹੀ ਹੈ।

ਪੜ੍ਹੋ ਇਹ ਵੀ ਖ਼ਬਰ - ਪਤੰਗ ਫੜਦਾ 6 ਸਾਲਾ ਬੱਚਾ ਛੱਪੜ ’ਚ ਡੁੱਬਿਆ, ਭਰਾ ਨੂੰ ਬਚਾਉਣ ਲਈ ਭੈਣ ਨੇ ਮਾਰੀ ਛਾਲ

rajwinder kaur

This news is Content Editor rajwinder kaur