ਅਸਲੇ ਦੇ ਸ਼ੌਕੀਨਾਂ ਨੂੰ ਬਣੀਆਂ ਮੌਜਾਂ, ਸਰਕਾਰ ਨੇ ਕੀਤਾ ਵੱਡਾ ਐਲਾਨ

01/24/2019 6:43:18 PM

ਬਠਿੰਡਾ (ਅਮਿਤ)— ਅਸਲਾ ਰੱਖਣ ਦੇ ਸ਼ੌਕੀਨਾਂ ਨੂੰ ਪੰਜਾਬ ਸਰਕਾਰ ਨੇ ਵੱਡਾ ਐਲਾਨ ਕਰਦੇ ਹੋਏ ਅਸਲਾ ਲਾਇਸੈਂਸ ਫਾਈਲ 'ਤੇ ਲੱਗਦੇ ਵਾਧੂ ਖਰਚੇ ਤੋਂ ਮੁਕਤ ਕਰ ਦਿੱਤਾ ਹੈ। ਸਰਕਾਰ ਨੇ ਨਵਾਂ ਅਸਲਾ ਬਣਵਾਉਣ ਵਾਲੇ ਲੋਕਾਂ ਨੂੰ ਛੋਟ ਦਿੰਦੇ ਹੋਏ ਕਿਹਾ ਕਿ ਜੋ ਅਸਲਾ ਲਾਇਸੈਂਸ ਦੀ ਫਾਈਲ ਸੀ, ਉਹ ਫੀਸ 'ਚ ਵੱਖਰਾ ਖਰਚਾ ਮਿਲਾ ਕੇ ਕਰੀਬ 20 ਹਜ਼ਾਰ 'ਚ ਬਣਦੀ ਸੀ ਪਰ ਹੁਣ ਇਹ ਵਾਧੂ ਖਰਚ ਸਰਕਾਰ ਨੇ ਮੁਆਫ ਕਰ ਦਿੱਤਾ ਹੈ। ਇਸ ਕਰਕੇ ਨਵਾਂ ਅਸਲਾ ਲੈਣ ਲਈ ਲੋਕਾਂ ਦੀ ਭੀੜ ਲਗਾਤਾਰ ਵੱਧਦੀ ਜਾ ਰਹੀ ਹੈ। 

ਇਸ ਬਾਰੇ 'ਚ ਬਠਿੰਡਾ ਦੇ ਪਿੰਡ 'ਚ ਨੇੜੇ-ਤੇੜੇ ਤੋਂ ਆਏ ਲੋਕਾਂ ਤੋਂ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜੋ ਅਸਲਾ ਲਾਇਸੈਂਸ ਦੀ ਫਾਈਲ ਖਰਚਾ 20 ਹਜ਼ਾਰ ਪੈਂਦਾ ਹੈ, ਹੁਣ ਉਹ ਮੁਆਫ ਕਰ ਦਿੱਤਾ ਹੈ। ਇਸ ਦੇ ਲਈ ਕੋਈ ਵੀ ਫੀਸ ਨਹੀਂ ਦੇਣਾ ਪਵੇਗੀ। ਨਵਾਂ ਅਸਲਾ ਲੈਣ 'ਚ ਜੋ ਫਾਰਮੈਲਿਟੀ ਆਉਂਦੀ ਹੈ, ਉਹੀ ਕਰਨੀ ਪਵੇਗੀ।

ਵਧੀਕ ਜ਼ਿਲਾ ਮੈਜਿਸਟਰੇਟ ਬਠਿੰਡਾ ਸੁਖਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਹੈ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬਠਿੰਡਾ ਜ਼ਿਲੇ ਦੇ ਅਸਲਾ ਲਾਇਸੰਸਾਂ ਨੂੰ ਨਵੇਂ ਸਾਫ਼ਟਵੇਅਰ 'ਚ ਅਪਡੇਟ ਕੀਤਾ ਜਾ ਰਿਹਾ ਹੈ। ਉਨ੍ਹਾਂ ਜ਼ਿਲੇ ਦੇ ਅਸਲਾ ਧਾਰਕਾਂ ਨੂੰ ਸੂਚਿਤ ਕੀਤਾ ਕਿ ਇਸ ਪ੍ਰਕਿਰਿਆ ਦੌਰਾਨ ਜੇਕਰ ਕਿਸੇ ਵਿਅਕਤੀ ਨੂੰ ਆਪਣੇ ਅਸਲਾ ਲਾਇਸੰਸ 'ਚ ਕਿਸੇ ਤਰ੍ਹਾਂ ਦੀ ਤਰੁੱਟੀ ਦੂਰ ਕਰਵਾਉਣੀ ਹੈ ਤਾਂ ਉਹ 25 ਤੋਂ 31 ਜਨਵਰੀ, 2019 ਤੱਕ ਕਿਸੇ ਵੀ ਦਫ਼ਤਰੀ ਸਮੇਂ ਦੌਰਾਨ ਆਪਣੇ ਲਾਇਸੰਸ ਦੀ ਫ਼ੋਟੋ ਕਾਪੀ ਅਤੇ ਦਰਖ਼ਾਸਤ ਆਪਣੇ ਸਬੰਧਤ ਤਹਿਸੀਲ ਦਫ਼ਤਰ ਰਾਹੀਂ ਵਧੀਕ ਜ਼ਿਲਾ ਮੈਜਿਸਟਰੇਟ ਦੇ ਦਫ਼ਤਰ ਨੂੰ ਭਿਜਵਾ ਸਕਦੇ ਹਨ।