ਖਾਲਿਸਤਾਨੀਆਂ ਨੂੰ ਪੰਜਾਬ ਹੀ ਨਹੀਂ ਬਲਕਿ ਹਿੰਦੁਸਤਾਨ ਦੀ ਜ਼ਮੀਨ ''ਤੇ ਵੀ ਕਦਮ ਨਹੀਂ ਰੱਖਣ ਦੇਵਾਂਗੇ : ਸ਼ਿਵ ਸੈਨਾ

Thursday, Jul 06, 2017 - 04:50 PM (IST)

ਅੰਮ੍ਰਿਤਸਰ - ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਦੇ ਪੰਜਾਬ ਯੁਵਾ ਇੰਚਾਰਜ ਸੰਜੀਵ ਭਾਸਕਰ ਅਤੇ ਜ਼ਿਲਾ ਪ੍ਰਧਾਨ ਰਜਿੰਦਰ ਸ਼ਰਮਾ ਦੀ ਅਗਵਾਈ ਵਿਚ ਬੈਠਕ ਹੋਈ ਜਿਸ ਵਿਚ ਪੰਜਾਬ ਪ੍ਰਧਾਨ ਯੋਗਰਾਜ ਸ਼ਰਮਾ ਵਿਸ਼ੇਸ਼ ਤੌਰ 'ਤੇ ਪਹੁੰਚੇ।
ਇਸ ਮੌਕੇ ਯੋਗਰਾਜ ਸ਼ਰਮਾ ਨੇ ਕਿਹਾ ਕਿ ਪੰਜਾਬ ਵਿਚ ਵਿਦੇਸ਼ੀ ਤਾਕਤਾਂ ਦੇ ਇਸ਼ਾਰਿਆਂ 'ਤੇ ਖਾਲਿਸਤਾਨ ਦਾ ਨਾਅਰਾ ਲਗਾਉਣ ਵਾਲੇ ਸ਼ਰਾਰਤੀ ਅਨਸਰ ਜੋ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ ਉਸ ਨੂੰ ਸ਼ਿਵ ਸੈਨਾ ਬਰਦਾਸ਼ਤ ਨਹੀਂ ਕਰੇਗੀ, ਜਿਨ੍ਹਾਂ ਨੇ ਪੰਜਾਬ ਵਿਚ ਕਈ ਸ਼ਹਿਰਾਂ ਵਿਚ ਖਾਲਿਸਤਾਨ ਦੇ ਨਾਂ ਦੇ ਇਸ਼ਤਿਹਾਰ/ਬੋਰਡ ਲਗਾਏ ਹਨ, ਉਹ ਪੰਜਾਬ ਵਿਚ 1984 ਵਾਲਾ ਮਾਹੌਲ ਪੈਦਾ ਕਰਨਾ ਚਾਹੁੰਦੇ ਹਨ। ਪੰਜਾਬ ਅੱਜ ਵੀ ਉਸ ਮਾਹੌਲ ਦੇ ਸੰਤਾਪ ਤੋਂ ਬਾਹਰ ਨਹੀਂ ਨਿਕਲਿਆ। ਜੇਕਰ ਵਿਦੇਸ਼ਾਂ ਵਿਚ ਬੈਠੇ ਹੋਏ ਖਾਲਿਸਤਾਨ ਸਮਰਥਕ ਆਪਣੀਆਂ ਇਨ੍ਹਾਂ ਹਰਕਤਾਂ ਤੋਂ ਬਾਜ਼ ਨਹੀਂ ਆਏ ਤਾਂ ਸ਼ਿਵ ਸੈਨਾ ਉਨ੍ਹਾਂ ਨੂੰ ਪੰਜਾਬ ਵਿਚ ਹੀ ਨਹੀਂ ਬਲਕਿ ਹਿੰਦੁਸਤਾਨ ਦੀ ਜ਼ਮੀਨ 'ਤੇ ਕਦਮ ਨਹੀਂ ਰੱਖਣ ਦੇਵੇਗੀ ਕਿਉਂਕਿ ਸ਼ਿਵ ਸੈਨਾ ਪੰਜਾਬ ਵਿਚ ਅਮਨ-ਸ਼ਾਂਤੀ ਚਾਹੁੰਦੀ ਹੈ। 
ਇਸ ਸਮੇਂ ਪੰਜਾਬ ਦੇ ਜਨਰਲ ਸਕੱਤਰ ਜੁਗਿੰਦਰਪਾਲ, ਪੰਜਾਬ ਸੀਨੀਅਰ ਮੀਤ ਪ੍ਰਧਾਨ ਪਵਨ ਸਰੀਨ, ਪੰਜਾਬ ਸੰਗਠਨ ਮੰਤਰੀ ਪੰਕਜ ਦਵੇਸਰ, ਕਪੂਰਥਲਾ ਦਿਹਾਤੀ ਪ੍ਰਧਾਨ ਗੋਪੀ, ਮੀਤ ਪ੍ਰਧਾਨ ਤਰੁਣ ਸੇਠ, ਅੰਤਰਰਾਸ਼ਟਰੀ ਦਲ ਦੇ ਮੀਤ ਪ੍ਰਧਾਨ ਡੈਨੀ ਆਦਿ ਹਾਜ਼ਰ ਸਨ।


Related News