ਹਾਦਸਿਆਂ ਨੂੰ ਸੱਦਾ ਦੇ ਰਹੀ ਹੈ ਖਸਤਾਹਾਲ ਭਿੰਡਰ ਕਲਾਂ-ਕੋਕਰੀ ਵਹਿਣੀਵਾਲ ਸੜਕ

09/24/2017 7:55:48 AM

ਕਿਸ਼ਨਪੁਰਾ ਕਲਾਂ  (ਭਿੰਡਰ) - ਭਾਵੇਂ ਕਿ ਮੌਜੂਦਾ ਕਾਂਗਰਸ ਸਰਕਾਰ ਵੱਲੋਂ ਪੰਜਾਬ ਦਾ ਵੱਡੇ ਪੱਧਰ 'ਤੇ ਵਿਕਾਸ ਕਰਵਾਉਣ ਦਾ ਢਿੰਡੋਰਾ ਪਿੱਟਿਆ ਜਾ ਰਿਹਾ ਹੈ ਪਰ ਪੰਜਾਬ ਦੇ ਕਈ ਪਿੰਡ ਅਜਿਹੇ ਹਨ, ਜਿਨ੍ਹਾਂ ਨੂੰ ਜੋੜਨ ਵਾਲੀਆਂ ਲਿੰਕ ਸੜਕਾਂ ਦੀ ਹਾਲਤ ਬਦ ਤੋਂ ਬਦਤਰ ਬਣੀ ਹੋਈ ਹੈ। ਇਸੇ ਲੜੀ ਤਹਿਤ ਵਿਧਾਨ ਸਭਾ ਹਲਕਾ ਧਰਮਕੋਟ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ ਪਰ ਇਸ ਹਲਕੇ ਦਾ ਵਿਕਾਸ ਪੱਖੋਂ ਬਹੁਤ ਮਾੜਾ ਹਾਲ ਹੈ। ਇਸ ਦੀ ਜਿਊਂਦੀ-ਜਾਗਦੀ ਮਿਸਾਲ ਇਲਾਕੇ ਦੀਆਂ ਲਿੰਕ ਸੜਕਾਂ ਤੋਂ ਮਿਲਦੀ ਹੈ। ਇਲਾਕੇ ਦੀਆਂ ਲਿੰਕ ਸੜਕਾਂ ਦੀ ਹਾਲਤ ਇੰਨੀ ਕੁ ਤਰਸਯੋਗ ਬਣੀ ਹੋਈ ਹੈ ਕਿ ਉਹ ਆਪਣੀ ਇਸ ਹਾਲਤ 'ਤੇ ਅੱਥਰੂ ਵਹਾਉਣ ਲਈ ਮਜਬੂਰ ਹਨ। ਜਾਣਕਾਰੀ ਅਨੁਸਾਰ ਪਿੰਡ ਭਿੰਡਰ ਕਲਾਂ ਤੋਂ ਕੋਕਰੀ ਵਹਿਣੀਵਾਲ, ਕਿਸ਼ਨਪੁਰਾ ਕਲਾਂ ਤੋਂ ਬਹਾਦਰਕੇ, ਜੀਂਦੜਾ, ਨਸੀਰੇਵਾਲ, ਚੱਕਤਾਰੇਵਾਲਾ, ਚੱਕ ਕੰਨੀਆਂ ਕਲਾਂ ਸੁਸਾਇਟੀ ਇੰਦਰਗੜ੍ਹ ਆਦਿ ਪਿੰਡਾਂ ਨੂੰ ਜੋੜਦੀਆਂ ਲਿੰਕ ਸੜਕਾਂ 'ਤੇ ਵੱਡੇ-ਵੱਡੇ ਟੋਏ ਪੈ ਚੁੱਕੇ ਹਨ, ਜਿਸ ਕਾਰਨ ਰੋਜ਼ਾਨਾ ਕੋਈ ਨਾ ਕੋਈ ਹਾਦਸਾ ਵਾਪਰਦਾ ਰਹਿੰਦਾ ਹੈ। ਇਸ ਤੋਂ ਇਲਾਵਾ ਲੋਕਾਂ ਦੇ ਵਾਹਨ ਵੀ ਕਬਾੜ ਬਣਦੇ ਜਾ ਰਹੇ ਹਨ। ਲੋਕਾਂ ਦੀ ਭਾਰੀ ਆਵਾਜਾਈ ਅਤੇ ਸੜਕ ਖਸਤਾ ਹੋਣ ਕਾਰਨ 15 ਮਿੰਟਾਂ ਦਾ ਰਸਤਾ ਘੰਟੇ ਵਿਚ ਤੈਅ ਕਰਨਾ ਪੈਂਦਾ ਹੈ।