4 ਲੱਖ ਗੈਲਨ ਸਮਰੱਥਾ ਵਾਲੀ ਪੀਣ ਵਾਲੇ ਪਾਣੀ ਦੀ ਟੈਂਕੀ ਵੀ ਪਿਆਸੀ ਤੇ ਲੋਕ ਵੀ ਪਿਆਸੇ

08/24/2020 2:34:22 PM

ਰੂਪਨਗਰ (ਕੈਲਾਸ਼)— ਰੂਪਨਗਰ ਸ਼ਹਿਰ 'ਚ ਪੀਣ ਵਾਲੇ ਪਾਣੀ ਦੀ ਕਮੀ ਦੇ ਚੱਲਦਿਆਂ ਸੀਵਰੇਜ ਬੋਰਡ ਵੱਲੋਂ ਬਣਾਈ ਗਈ 4 ਲੱਖ ਗੈਲਨ ਦੀ ਸਮਰੱਥਾ ਵਾਲੀ ਟੈਂਕੀ ਦੀ ਜੇ ਪਿਆਸ ਬੁੱਝ ਨਹੀਂ ਰਹੀ ਤਾਂ ਫਿਰ ਸ਼ਹਿਰ ਦੇ ਦੂਜੇ ਖੇਤਰਾਂ 'ਚ ਬਿਛਾਈ ਗਈ ਲਗਭਗ 42 ਕਿਲੋਮੀਟਰ ਲੰਬੀ ਨਵੀਂ ਪਾਈਪਲਾਈਨ 'ਚ ਪਾਣੀ ਕਿੱਥੋਂ ਪੂਰਾ ਹੋਵੇਗਾ। ਇਸ ਕਾਰਨ ਸ਼ਹਿਰ ਨਿਵਾਸੀ ਅਤੇ ਬਾਹਰੀ ਖੇਤਰਾਂ ਦੇ ਲੋਕ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਪਰੇਸ਼ਾਣੀਆਂ ਦਾ ਸਾਹਮਣਾ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਉਕਤ ਟੈਂਕੀ ਆਪਣੀ ਪੂਰੀ ਸਮਰੱਥਾ ਨਾਲ ਭਰ ਨਹੀਂ ਪਾਉਂਦੀ ਜਿਸ ਕਾਰਣ ਲੋਕਾਂ ਨੂੰ ਜਲ ਸੰਕਟ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਹ ਵੀ ਪੜ੍ਹੋ:ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਨੇ ਕੋਰੋਨਾ ਨਾਲ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਲਿਆ ਇਹ ਫੈਸਲਾ

ਫਲੰਚ ਟੁੱਟਣ ਨਾਲ ਪ੍ਰਭਾਵਿਤ ਹੋਈ ਪਾਣੀ ਦੀ ਸਪਲਾਈ
ਜਾਣਕਾਰੀ ਮੁਤਾਬਕ ਸ਼ਹਿਰ ਦੇ ਮੁੱਖ ਜਲਘਰ ਨੂੰ ਭਾਖੜਾ ਨਹਿਰ 'ਚ ਪਾਏ ਗਏ ਸਾਈਫਨ ਵੱਲੋਂ ਪੀਣ ਵਾਲੇ ਪਾਣੀ ਦੀ ਸਪਲਾਈ ਹੁੰਦੀ ਹੈ ਪਰ ਸ਼ਨੀਵਾਰ ਨੂੰ ਭਾਖੜਾ ਨਹਿਰ 'ਚ ਮੌਜੂਦ 18 ਇੰਚ ਚੌੜੀ ਪਾਈਪ ਦਾ ਫਲੰਚ (ਪਾਈਪ ਦੇ ਅੱਗੇ ਲੱਗਿਆ ਹਿੱਸਾ) ਅਚਾਨਕ ਟੁੱਟ ਗਿਆ ਜਿਸਦੇ ਚੱਲਦਿਆਂ ਸਪਲਾਈ ਪ੍ਰਭਾਵਿਤ ਹੋ ਗਈ। ਪਾਣੀ ਦੀ ਸਪਲਾਈ ਪ੍ਰਭਾਵਿਤ ਹੋਣ ਨਾਲ ਨਗਰ ਕੌਂਸਲ ਦੇ ਐੱਸ. ਡੀ. ਓ. ਕੁਲਦੀਪ ਅਗਰਵਾਲ, ਜਲਘਰ ਦੇ ਸੁਪਰਵਾਈਜ਼ਰ ਗੁਰਪਾਲ ਸਿੰਘ ਭੂਰਾ, ਮਿੰਕਾ, ਮਨੋਜ ਕੁਮਾਰ, ਸੁਸ਼ੀਲ ਕੁਮਾਰ ਅਤੇ ਗੁਰਮੁੱਖ ਸਿੰਘ ਆਦਿ ਦੀ ਇਕ ਟੀਮ ਸਾਈਫਨ 'ਤੇ ਪਹੁੰਚੀ ਅਤੇ ਭਾਖੜਾ ਨਹਿਰ ਤੋਂ ਪਾਈਪ ਨੂੰ ਬਾਹਰ ਕੱਢਿਆ ਗਿਆ ਅਤੇ ਟੁੱਟੇ ਹੋਏ ਫਲੰਚ ਨੂੰ ਵੈਲਡਿੰਗ ਕਰਨ ਤੋਂ ਬਾਅਦ ਮੁੜ ਲਗਾਇਆ ਗਿਆ।

ਇਹ ਵੀ ਪੜ੍ਹੋ: ਮੋਬਾਇਲ ਕਾਰਨ ਤਬਾਹ ਹੋਇਆ ਹੱਸਦਾ-ਖੇਡਦਾ ਪਰਿਵਾਰ, 6ਵੀਂ ਜਮਾਤ 'ਚ ਪੜ੍ਹਦੇ ਮਾਪਿਆਂ ਦੇ ਇਕਲੌਤੇ ਪੁੱਤਰ ਨੇ ਚੁੱਕਿਆ ਹੈਰਾਨ ਕਰਦਾ ਕਦਮ

PunjabKesari

ਵਾਰ-ਵਾਰ ਪ੍ਰਭਾਵਿਤ ਹੋ ਰਹੀ ਪਾਣੀ ਦੀ ਸਪਲਾਈ
ਜਾਣਕਾਰੀ ਅਨੁਸਾਰ ਬੀਤੀ ਰਾਤ ਭਾਖੜਾ ਨਹਿਰ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ 5-6 ਵਾਰ ਪ੍ਰਭਾਵਿਤ ਹੋਈ ਹੈ, ਜਿਸ ਕਾਰਨ ਜਲਘਰ 'ਚ ਪੀਣ ਵਾਲੇ ਪਾਣੀ ਦੀ ਲਗਾਤਾਰ ਕਮੀ ਹੋ ਗਈ ਅਤੇ ਨਤੀਜੇ ਵਜੋਂ ਸ਼ਹਿਰ ਨਿਵਾਸੀਆਂ ਨੂੰ ਪਾਣੀ ਦੇ ਸੰਕਟ ਦਾ ਸਾਹਮਣਾ ਕਰਨਾ ਪਿਆ। ਪਾਣੀ ਦੀ ਵਾਰ-ਵਾਰ ਪ੍ਰਭਾਵਿਤ ਹੋ ਰਹੀ ਸਪਲਾਈ ਨੂੰ ਚੈਕ ਕਰਨ ਲਈ ਉਕਤ ਟੀਮ ਲਗਾਤਾਰ ਡਟੀ ਹੋਈ ਹੈ ਅਤੇ ਐਤਵਾਰ ਨੁੰ ਵੀ ਸਾਈਫਨ ਦੇ ਜੁਆਇੰਟ 'ਤੇ ਲੱਗੇ ਜੈਨ ਦੀ ਦੋ ਵਾਰ ਮੁਰੰਮਤ ਕੀਤੀ ਗਈ ਜਿਸ ਤੋਂ ਬਾਅਦ ਸਪਲਾਈ 'ਚ ਪਹਿਲਾਂ ਨਾਲੋਂ ਸੁਧਾਰ ਹੋਣ ਦੀ ਜਾਣਕਾਰੀ ਅਧਿਕਾਰੀਆਂ ਨੇ ਪ੍ਰਦਾਨ ਕੀਤੀ ਹੈ।
ਇਹ ਵੀ ਪੜ੍ਹੋ:  ਹੋਟਲ 'ਚ ਲਿਜਾ ਕੇ ਨਾਬਾਲਗ ਲੜਕੀ ਨਾਲ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਬਣਾਇਆ ਹਵਸ ਦਾ ਸ਼ਿਕਾਰ

PunjabKesari

ਟੈਂਕੀ ਨੂੰ 7 ਦੀ ਬਜਾਏ 4 ਘੰਟੇ ਹੀ ਮਿਲਦੀ ਹੈ ਸਪਲਾਈ
ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਦੇ ਮੁੱਖ ਜਲਘਰ 'ਚ ਬਣੀ 4 ਲੱਖ ਗੈਲਨ ਦੀ ਸਮਰੱਥਾ ਵਾਲੀ ਵਿਸ਼ਾਲ ਟੈਂਕੀ ਨੂੰ ਭਰਨ ਲਈ ਲਗਭਗ 7-8 ਘੰਟੇ ਰੋਜ਼ਾਨਾ ਪਾਣੀ ਦੀ ਸਪਲਾਈ ਦੀ ਜ਼ਰੂਰਤ ਪੈਂਦੀ ਹੈ ਪਰ ਨਗਰ ਕੌਂਸਲ ਕੋਲ ਪਾਣੀ ਦੀ ਕਮੀ ਦੇ ਚੱਲਦਿਆਂ ਸੀਵਰੇਜ ਬੋਰਡ ਦੀ ਉਕਤ ਟੈਂਕੀ ਨੂੰ ਰੋਜ਼ਾਨਾ 4 ਘੰਟੇ ਹੀ ਸਪਲਾਈ ਮਿਲਦੀ ਹੈ। ਇਸ ਸਬੰਧ ੀ ਐੱਸ. ਡੀ. ਓ. ਕੁਲਦੀਪ ਅਗਰਵਾਲ ਦਾ ਕਹਿਣਾ ਹੈ ਕਿ 4 ਲੱਖ ਗੈਲਨ ਦੀ ਟੈਂਕੀ ਨਾਲ 20 ਇੰਚ ਦੀ 42 ਕਿਲੋਮੀਟਰ ਲੰਬੀ ਪਾਈਪ ਲਾਈਨ ਪਾਈ ਗਈ ਹੈ ਪਰ ਨਹਿਰ ਤੋਂ 12 ਇੰਚ ਪਾਈਪ ਨਾਲ ਸਪਲਾਈ ਹੋ ਰਹੀ ਹੈ ਜਿਸ ਕਾਰਣ ਨਾ ਤਾਂ ਸ਼ਹਿਰ ਨੂੰ ਪੂਰਾ ਪਾਣੀ ਮਿਲ ਰਿਹਾ ਹੈ ਅਤੇ ਨਾ ਹੀ ਬਾਹਰੀ ਖੇਤਰਾਂ ਨੂੰ ਪੂਰਾ ਪਾਣੀ ਮਿਲ ਰਿਹਾ ਹੈ।

ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ 'ਚ ਮੁੜ ਵੱਡੀ ਗਿਣਤੀ 'ਚ ਮਿਲੇ ਕੋਰੋਨਾ ਦੇ ਨਵੇਂ ਕੇਸ, 2 ਦੀ ਹੋਈ ਮੌਤ

ਖਸਤਾਹਾਲ 'ਚ ਹੈ 28 ਸਾਲ ਪਹਿਲਾਂ ਪਾਈ ਗਈ ਪਾਈਪਲਾਈਨ
ਜਾਣਕਾਰੀ ਅਨੁਸਾਰ ਭਾਖੜਾ ਨਹਿਰ ਤੋਂ 1992 'ਚ ਪੀਣ ਵਾਲੇ ਪਾਣੀ ਲਈ ਪਾਈਪ ਲਾਈਨ ਪਾਈ ਗਈ ਸੀ ਜੋ ਕਿ ਹੁਣ ਖਸਤਾ ਹਾਲਤ 'ਚ ਹੈ। ਵਿਭਾਗੀ ਸੂਤਰਾਂ ਮੁਤਾਬਿਕ ਪਾਈਪ ਲਾਈਨ ਦੀ ਲਾਈਫ 30 ਸਾਲ ਦੀ ਹੁੰਦੀ ਹੈ ਜੋ ਹੁਣ ਪੂਰੀ ਹੋਣ ਜਾ ਰਹੀ ਹੈ ਅਤੇ ਪਾਈਪ ਲਾਈਨ ਕਈ ਥਾਵਾਂ ਤੋਂ ਖਸਤਾ ਹਾਲਤ 'ਚ ਹੈ ਜਿਸ ਕਾਰਣ ਵਾਰ-ਵਾਰ ਪਾਈਪ ਲਾਈਨ ਦੀ ਲੀਕੇਜ ਦੀ ਸਮੱਸਿਆ ਆ ਰਹੀ ਹੈ।

PunjabKesari

ਸ਼ਹਿਰ 'ਚ ਲਗਭਗ ਇਕ ਦਰਜਨ ਟਿਊਬਵੈੱਲ ਵੀ ਕਰ ਰਹੇ ਨੇ ਪਾਣੀ ਦੀ ਸਪਲਾਈ
ਸੂਤਰਾਂ ਮੁਤਾਬਕ ਸ਼ਹਿਰ ਦਾ ਵਿਸਤਾਰ ਤੇਜ਼ੀ ਨਾਲ ਹੋ ਜਾਣ ਕਾਰਨ ਮੁੱਖ ਜਲਘਰ ਤੋਂ ਜਿਨ੍ਹਾਂ ਸਥਾਨਾਂ 'ਤੇ ਪਾਣੀ ਦੀ ਸਪਲਾਈ ਨਹੀਂ ਪਹੁੰਚਾਈ ਜਾ ਰਹੀ ਉਥੇ ਨਗਰ ਕੌਂਸਲ ਵੱਲੋਂ ਟਿਊਬਵੈੱਲ ਨਾਲ ਪਾਣੀ ਦੀ ਸਪਲਾਈ ਕੀਤੀ ਜਾ ਰਹੀ ਹੈ, ਜਿਸ ਲਈ ਪੰਪ ਆਪ੍ਰੇਟਰਾਂ, ਬਿਜਲੀ ਦਾ ਬਿੱਲ, ਜਨਰੇਟਰ ਸੈਟ ਦਾ ਡੀਜ਼ਲ ਦਾ ਖਰਚ ਕੌਂਸਲ ਨੂੰ ਅਲੱਗ ਤੋਂ ਚੁੱਕਣਾ ਪੈ ਰਿਹਾ ਹੈ। ਇਨ੍ਹਾਂ 'ਚੋਂ ਬਹੁਤੇ ਟਿਊਬਵੈਲਾਂ ਦਾ ਪਾਣੀ ਪੱਧਰ ਵੀ ਨੀਵਾ ਹੋ ਜਾਣ ਨਾਲ ਕੌਂਸਲ ਨੂੰ ਨਵੇਂ ਬੋਰ ਕਰਵਾਉਣੇ ਪੈ ਰਹੇ ਹਨ। ਸੂਤਰਾਂ ਅਨੁਸਾਰ ਇਕ ਟਿਊਬਵੈਲ 'ਤੇ 25-30 ਲੱਖ ਰੁਪਏ ਦਾ ਖਰਚ ਆਉਂਦਾ ਹੈ।

30 ਇੰਚ ਦੀ ਪਾਈਪ ਪਾਉਣ ਨਾਲ ਹੋ ਸਕਦਾ ਹੈ ਹੱਲ
ਦੂਜੇ ਪਾਸੇ ਜਦੋਂ ਪੀਣ ਵਾਲੇ ਪਾਣੀ ਦੀ ਰੋਜ਼ਾਨਾ ਪੇਸ਼ ਆ ਰਹੀ ਸਮੱਸਿਆ ਦੇ ਹੱਲ ਨੂੰ ਲੈ ਕੇ ਨਗਰ ਕੌਂਸਲ ਦੇ ਐੱਸ. ਡੀ. ਓ. ਕੁਲਦੀਪ ਅਗਰਵਾਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸ਼ਹਿਰ ਦਾ ਵਿਸਤਾਰ ਬਹੁਤ ਦੂਰ ਤੱਕ ਹੋ ਚੁੱਕਿਆ ਹੈ ਪਰ ਪੀਣ ਵਾਲਾ ਪਾਣੀ ਉਨ੍ਹਾਂ ਹੀ ਹੈ, ਜਿਨ੍ਹਾਂ 28-30 ਸਾਲ ਪਹਿਲਾਂ ਸੀ। ਉਨ੍ਹਾਂ ਕਿਹਾ ਕਿ ਪਾਣੀ ਦੀ ਸਮੱਸਿਆ ਦਾ ਹੱਲ 30 ਇੰਚ ਦੀ ਨਵੀਂ ਪਾਈਪਲਾਈਨ ਪਾਉਣ ਨਾਲ ਹੋ ਸਕਦਾ ਹੈ, ਜਿਸ ਦਾ ਮੁੱਖ ਰੂਟ ਭਾਖੜਾ ਨਹਿਰ ਤੋਂ ਰੇਲਵੇ ਸਟੇਸ਼ਨ ਦੇ ਨਜ਼ਦੀਕ ਬਣੇ ਫਲਾਈ ਓਵਰ ਦੇ ਹੇਠਾਂ ਤੋਂ ਹੋ ਕੇ ਸਟੇਸ਼ਨ ਦੇ ਨਾਲ ਬਣੇ ਪੁਲ ਦੇ ਬਰਾਬਰ ਪਾਈਪ ਲਾਈਨ ਦੇ ਲਈ ਅਲੱਗ ਪੁਲ ਦਾ ਨਿਰਮਾਣ ਹੋਵੇ ਜਿਸ ਨਾਲ ਪਾਈਪ ਲਾਈਨ ਸਿੱਧੀ ਜਲ ਘਰ ਤੱਕ ਪਹੁੰਚ ਜਾਵੇਗੀ। ਉਨ੍ਹਾਂ ਦੱਸਿਆ ਕਿ ਪ੍ਰੋਜੈਕਟ ਨਾਲ ਪ੍ਰਾਪਤ ਪਾਣੀ ਮਿਲ ਸਕੇਗਾ ਅਤੇ ਕੌਂਸਲ ਦਾ ਟਿਊਬਵੈੱਲਾਂ 'ਤੇ ਹੋ ਰਿਹਾ ਖਰਚ ਵੀ ਰੁਕ ਜਾਵੇਗਾ।
ਇਹ ਵੀ ਪੜ੍ਹੋ: ਫਾਜ਼ਿਲਕਾ ਜ਼ਿਲ੍ਹੇ 'ਚ ਕੋਰੋਨਾ ਦਾ ਕਹਿਰ ਜਾਰੀ, 29 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ


shivani attri

Content Editor

Related News