ਹਰ ਘਰ ਜਲ, ਹਰ ਘਰ ਸਫਾਈ ਮਿਸ਼ਨ ਤਹਿਤ ਜ਼ਿਲ੍ਹਾ ਬਰਨਾਲਾ ਦੇ 49 ਪਿੰਡਾਂ ’ਚ ਬਣਨਗੇ ਜਨਤਕ ਪਖਾਨੇ

02/03/2021 2:09:39 PM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) - ਪੰਜਾਬ ਸਰਕਾਰ ਵੱਲੋਂ ਚਲਾਏ ਗਏ ‘ਹਰ ਘਰ ਜਲ, ਹਰ ਘਰ ਸਫ਼ਾਈ’ ਮਿਸ਼ਨ ਤਹਿਤ ਜ਼ਿਲ੍ਹਾ ਬਰਨਾਲਾ ਦੇ 49 ਪਿੰਡਾਂ ’ਚ ‘ਜਨਤਕ ਪਖਾਨੇ ਕੰਪਲੈਕਸ’ ਬਣਾਏ ਜਾ ਰਹੇ ਹਨ। ਅਜਿਹਾ ਕਰਨ ਦਾ ਮੁੱਖ ਉਦੇਸ਼ ਪ੍ਰਵਾਸੀਆਂ ਲੋਕਾਂ ਅਤੇ ਹੋਰ ਗਰੀਬ ਵਰਗਾਂ ਲਈ ਸੈਨੀਟੇਸ਼ਨ ਸਹੂਲਤ ਮੁਹੱਈਆ ਕਰਾਉਣਾ ਹੈ। ਸਰਕਾਰ ਵੱਲੋਂ ਸਵੱਛ ਭਾਰਤ ਮਿਸ਼ਨ ਦੇ ਪਹਿਲੇ ਗੇੜ ਅਧੀਨ ਲੋਕਾਂ ਦੇ ਘਰਾਂ ’ਚ ਪਖਾਨੇ ਬਣਾਉਣ ਸਬੰਧੀ ਵਿੱਤੀ ਸਹਾਇਤਾ ਦਿੱਤੀ ਗਈ ਸੀ ਅਤੇ ਹੁਣ ਦੂਜੇ ਗੇੜ ਅਧੀਨ ਪਿੰਡਾਂ ’ਚ ਕੰਮ ਕਰਨ ਲਈ ਆਉਣ ਵਾਲੇ ਪ੍ਰਵਾਸੀਆਂ ਲਈ ਪਖਾਨੇ ਬਣਾਏ ਜਾ ਰਹੇ ਹਨ।

ਪੜ੍ਹੋ ਇਹ ਵੀ ਖ਼ਬਰ - ਸ਼ਹੀਦ ਭਗਤ ਸਿੰਘ ਦੇ ਪੁਸ਼ਤੈਨੀ ਘਰ ਨੂੰ ਖ਼ਰੀਦੇਗੀ ਪਾਕਿ ਦੀ ਸੰਸਥਾ, ਬਣਾਏਗੀ ਸ਼ਹੀਦ ਦੀ ਯਾਦਗਾਰ

ਪੜ੍ਹੋ ਇਹ ਵੀ ਖ਼ਬਰ - ਫਰਵਰੀ ਮਹੀਨੇ ’ਚ ਆਉਣ ਵਾਲੇ ਵਰਤ-ਤਿਉਹਾਰਾਂ ਨੂੰ ਜਾਣਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ

ਪਿੰਡ ਠੀਕਰੀਵਾਲ ਵਾਸੀ ਦਰਸ਼ਨ ਸਿੰਘ ਨੇ ਦੱਸਿਆ ਕਿ ਹੁਣ ਉਨ੍ਹਾਂ ਦੇ ਪਿੰਡ ਕੰਮ ਕਰਨ ਆਉਣ ਵਾਲੀ ਲੇਬਰ ਅਤੇ ਖੇਤਾਂ ’ਚ ਕੰਮ ਲਈ ਆਉਣ ਵਾਲੇ ਕਾਮਿਆਂ ਨੂੰ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਅਤੇ ਇਸ ਨਾਲ ਗੰਦਗੀ ਨਹੀਂ ਫੈਲੇਗੀ ਤੇ ਸੈਨੀਟੇਸ਼ਨ ਸਹੂਲਤਾਂ ਬਿਹਤਰ ਹੋਣਗੀਆਂ। ਡਿਪਟੀ ਕਮਿਸ਼ਨਰ ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ 49 ਪਿੰਡਾਂ ’ਚ ਪਖਾਨੇ ਬਣਾਏ ਜਾ ਰਹੇ ਹਨ। ਕਈ ਗਰੀਬ ਘਰਾਂ ਵਿਚ ਲੋੜੀਂਦੀ ਥਾਂ ਨਾ ਹੋਣ ਕਰ ਕੇ ਪਖਾਨੇ ਨਹੀਂ ਬਣੇ ਸਨ, ਇਸ ਮਿਸ਼ਨ ਦਾ ਲਾਭ ਉਨ੍ਹਾਂ ਘਰਾਂ ਨੂੰ ਵੀ ਮਿਲੇਗਾ। ਉਨ੍ਹਾਂ ਕਿਹਾ ਕਿ ਮਾਰਚ ਮਹੀਨੇ ਤੱਕ ਸਾਰੇ ਹੀ ਪਿੰਡਾਂ ’ਚ ਜਨਤਕ ਪਖਾਨਿਆਂ ਸਬੰਧੀ ਕੰਮ ਮੁਕੰਮਲ ਹੋ ਜਾਣ ਦੀ ਉਮੀਦ ਹੈ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵਾਰਦਾਤ : ਤੇਜ਼ਧਾਰ ਹਥਿਆਰ ਨਾਲ ਆਟੋ ਚਾਲਕ ਦਾ ਕਤਲ

ਪੜ੍ਹੋ ਇਹ ਵੀ ਖ਼ਬਰ - ਨਗਰ ਪੰਚਾਇਤ ਭਿੱਖੀਵਿੰਡ ਦੀਆਂ ਚੋਣਾਂ ਸਬੰਧੀ ਨਾਮਜ਼ਦਗੀਆਂ ਦਾਖ਼ਲ ਕਰਾਉਣ ਮੌਕੇ ਚੱਲੀਆਂ ਗੋਲੀਆਂ

ਕਾਰਜਕਾਰੀ ਇੰਜੀਨਿਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਗੁਰਵਿੰਦਰ ਸਿੰਘ ਢੀਂਡਸਾ ਨੇ ਦੱਸਿਆ ਕਿ ਹਰ ਇਕ ਪਿੰਡ ਨੂੰ ਕਮਿਊਨਿਟੀ ਟਾਇਲਟ ਪ੍ਰਾਜੈਕਟ ਦਿੱਤਾ ਜਾ ਰਿਹਾ ਹੈ, ਜਿਸ ’ਚ 4 ਬਾਥਰੂਮ-ਕਮ-ਟਾਇਲਟ ਹੋਣਗੇ। 2-2 ਟਾਇਲਟ ਔਰਤਾਂ ਅਤੇ ਪੁਰਸ਼ਾਂ ਲਈ ਹੋਣਗੇ ਅਤੇ ਇਨ੍ਹਾਂ ’ਚੋਂ ਕੋਈ ਵੀ ਇਕ ਟਾਇਲਟ ਦਿਵਿਆਂਗ (ਅੰਗਹੀਣ) ਲਈ ਹੋਵੇਗਾ, ਜਿਹੜਾ ਕਿ ਪਿੰਡ ਦੀ ਪੰਚਾਇਤ ਦੀ ਮੰਗ ਅਨੁਸਾਰ ਬਣਇਆ ਜਾਵੇਗਾ। ਇਕ ਕੰਪਲੈਕਸ ਦੀ ਕੁੱਲ ਲਾਗਤ 3.10 ਰੁਪਏ ਲੱਖ ਹੈ, ਜਿਸ ’ਚੋਂ 2.10 ਲੱਖ ਰੁਪਏ ਸਵੱਛ ਭਾਰਤ ਮਿਸ਼ਨ ਅਧੀਨ ਅਤੇ 90,000 ਰੁਪਏ 15ਵੇਂ ਵਿੱਤ ਕਮਿਸ਼ਨ ਅਧੀਨ ਦਿੱਤੇ ਜਾਣਗੇ।

ਪੜ੍ਹੋ ਇਹ ਵੀ ਖ਼ਬਰ - ਟਿਕਰੀ ਬਾਰਡਰ ’ਤੇ ਚੱਲ ਰਹੇ ਕਿਸਾਨੀ ਸੰਘਰਸ਼ ’ਚ ਰਾਮਪੁਰ ਛੰਨਾਂ ਦੇ ਨੌਜਵਾਨ ਦੀ ਮੌਤ

ਪੜ੍ਹੋ ਇਹ ਵੀ ਖ਼ਬਰ - ਲਾਲ ਕਿਲ੍ਹੇ ’ਤੇ ਝੰਡਾ ਲਾਉਣ ਵਾਲੇ ਨੌਜਵਾਨ ਜੁਗਰਾਜ ਸਿੰਘ ਦਾ ਪਰਿਵਾਰ ਹੋਇਆ ਰੂਪੋਸ਼

ਇਨ੍ਹਾਂ ਪਿੰਡਾਂ ਵਿਚ ਬਣਾਏ ਜਾ ਰਹੇ ਹਨ ਜਨਤਕ ਪਖਾਨੇ
ਪਿੰਡ ਬੀਹਲਾ, ਬੀਹਲਾ ਖੁਰਦ, ਮੂਮ, ਕਲਾਲ ਮਾਜਰਾ, ਕਿਰਪਾਲ ਸਿੰਘ ਵਾਲਾ, ਕੁਰੜ, ਕੁਤਬਾ, ਖਿਆਲੀ, ਦਾਨਗੜ, ਰੂੜੇਕੇ ਖੁਰਦ, ਭੈਣੀ ਜੱਸਾ, ਰੂੜੇਕੇ ਕਲਾਂ, ਮਾਂਗੇਵਾਲ, ਅਸਪਾਲ ਕਲਾਂ, ਪੰਧੇਰ, ਕੋਟਦੁੱਨਾ, ਫਤਿਹਗੜ ਛੰਨਾ, ਅਸਪਾਲ ਖੁਰਦ, ਰਾਜਗੜ੍ਹ, ਕੱਟੂ, ਗੁਮਟੀ, ਝਲੂਰ, ਸੇਖਾ, ਰਾਜੀਆ, ਠੁੱਲੀਵਾਲ, ਉੱਪਲੀ, ਬਦਰਾ, ਠੀਕਰੀਵਾਲ, ਖੁੱਡੀ ਕਲਾਂ, ਖੁੱਡੀ ਖੁਰਦ, ਨੈਣੇਵਾਲਾ, ਸ਼ਹਿਣਾ, ਭੋਤਨਾ, ਦਰਾਕਾ, ਪੱਖੋ ਕੇ, ਚੁੰਘਾ, ਘੁੰਨਸ, ਮਹਿਤਾ, ਢਿੱਲਵਾਂ ਪਟਿਆਲਾ, ਟੱਲੇਵਾਲ, ਸੁਖਪੁਰਾ, ਸੰਧੂ ਕਲਾਂ, ਜੰਗੀਆਣਾ, ਮੱਲੀਆਂ, ਦੀਪਗੜ, ਮੌੜ ਮੁਕਸੂਦਾਂ, ਤਾਜੋਕੇ ਆਦਿ ਪਿੰਡਾਂ ’ਚ ਜਨਤਕ ਪਖਾਨੇ ਬਣਾਏ ਜਾ ਰਹੇ ਹਨ।

ਪੜ੍ਹੋ ਇਹ ਵੀ ਖ਼ਬਰ - ਭਾਰਤ-ਪਾਕਿ ਸਰਹੱਦ ’ਤੇ ਦਿਖਿਆ ਪਾਕਿਸਤਾਨੀ ਡਰੋਨ, ਜਵਾਨਾਂ ਨੇ ਚਲਾਈਆਂ ਗੋਲੀਆਂ

rajwinder kaur

This news is Content Editor rajwinder kaur