ਜਲੰਧਰ : ਸ਼ਰਤਾਂ ਦੇ ਨਾਲ 5 ਮਰਲੇ ਵਾਲਿਆਂ ਨੂੰ ਦਿੱਤਾ ਜਾਵੇ ਇੰਨੇ ਲਿਟਰ ਫਰੀ ਪਾਣੀ

01/01/2020 12:27:40 PM

ਜਲੰਧਰ (ਖੁਰਾਣਾ)— ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਸ਼ਹਿਰਾਂ ਨੂੰ ਨਵੀਂ ਵਾਟਰ ਮੀਟਰ ਪਾਲਿਸੀ ਲਾਗੂ ਕਰਨ ਲਈ ਕਿਹਾ ਹੈ। ਜਲੰਧਰ ਨਗਰ ਨਿਗਮ ਨੇ ਵੀ ਪੰਜਾਬ ਸਰਕਾਰ ਦੀ ਵਾਟਰ ਮੀਟਰ ਪਾਲਿਸੀ ਨੂੰ ਤਾਂ ਅਪਣਾ ਲਿਆ ਹੈ ਪਰ ਸਰਕਾਰ ਨੂੰ ਆਪਣੇ ਵੱਲੋਂ ਕੁਝ ਸੁਝਾਅ ਦਿੱਤੇ ਹਨ ਤਾਂ ਕਿ ਵਾਟਰ ਮੀਟਰ ਪਾਲਿਸੀ 'ਚ ਕੁਝ ਬਦਲਾਅ ਕੀਤੇ ਜਾ ਸਕਣ।

ਬੀਤੇ ਦਿਨ ਇਕ ਮੀਟਿੰਗ ਮੇਅਰ ਜਗਦੀਸ਼ ਰਾਜਾ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਪੰਜਾਬ ਸਰਕਾਰ ਦੇ ਚੀਫ ਇੰਜੀਨੀਅਰ ਏ. ਐੱਸ. ਧਾਲੀਵਾਲ, ਨਿਗਮ ਕਮਿਸ਼ਨਰ ਦੀਪਰਵ ਲਾਕੜਾ, ਜੁਆਇੰਟ ਕਮਿਸ਼ਨਰ ਗੁਰਵਿੰਦਰ ਕੌਰ ਰੰਧਾਵਾ, ਐੱਸ. ਈ. ਸਤਿੰਦਰ ਮਹਾਜਨ ਅਤੇ ਸੁਪਰਡੈਂਟ ਮਨੀਸ਼ ਦੁੱਗਲ ਤੋਂ ਇਲਾਵਾ ਸਬ ਕਮੇਟੀ ਦੇ ਮੈਂਬਰ ਬਲਰਾਜ ਠਾਕੁਰ, ਕੌਂਸਲਰ ਜਗਦੀਸ਼ ਦਕੋਹਾ, ਕੌਂਸਲਰ ਨਿਰਮਲ ਸਿੰਘ ਨਿੰਮਾ ਅਤੇ ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ ਆਦਿ ਮੌਜੂਦ ਸਨ।

ਮੀਟਿੰਗ 'ਚ ਪੰਜਾਬ ਸਰਕਾਰ ਵੱਲੋਂ ਲਾਗੂ ਵਾਟਰ ਮੀਟਰ ਪਾਲਿਸੀ ਦੀਆਂ ਕਈ ਦਰਾਂ 'ਚ ਰਿਆਇਤ ਦੀ ਸਿਫਾਰਿਸ਼ ਕੀਤੀ ਗਈ। ਮੁੱਖ ਸਿਫਾਰਿਸ਼ ਇਹ ਕੀਤੀ ਗਈ ਹੈ ਕਿ 5 ਮਰਲੇ ਤੱਕ ਦੇ ਮਕਾਨਾਂ ਨੂੰ ਸ਼ਰਤਾਂ ਦੇ ਨਾਲ 10,000 ਲਿਟਰ ਤੱਕ ਪਾਣੀ ਫ੍ਰੀ ਦਿੱਤਾ ਜਾਵੇ ਅਤੇ ਉਸ ਤੋਂ ਬਾਅਦ ਉਨ੍ਹਾਂ ਕੋਲੋਂ ਚਾਰਜ ਲਏ ਜਾਣ। ਸ਼ਰਤ ਇਹ ਹੈ ਕਿ ਮਕਾਨ ਸਿੰਗਲ ਸਟੋਰੀ ਹੋਣ, ਪੁੱਡਾ ਜਾਂ ਇੰਪਰੂਵਮੈਂਟ ਟਰੱਸਟ ਦੀ ਸਕੀਮ ਦਾ ਹਿੱਸਾ ਨਾ ਹੋਣ ਅਤੇ ਮਕਾਨ ਮਾਲਕ 6 ਮਹੀਨਿਆਂ 'ਚ ਵਾਟਰ ਮੀਟਰ ਲਵਾਉਣ। ਜੇਕਰ ਵਾਟਰ ਮੀਟਰ ਨਹੀਂ ਲੱਗਦਾ ਤਾਂ ਉਨ੍ਹਾਂ ਕੋਲੋਂ ਫਿਕਸ ਚਾਰਜ 'ਤੇ ਪਾਣੀ ਦੇ ਚਾਰਜ ਵਸੂਲੇ ਜਾਣ।

ਤਜਵੀਜ਼ਤ ਰਿਆਇਤਾਂ ਦੇ ਮੁੱਖ ਅੰਸ਼
ਫਿਕਸ ਚਾਰਜ ਘਰੇਲੂ ਕੁਨੈਕਸ਼ਨਾਂ 'ਤੇ 75+75 ਰੁਪਏ ਲਏ ਜਾਣ।
ਫਿਕਸ ਚਾਰਜ ਕਮਰਸ਼ੀਅਲ ਕੁਨੈਕਸ਼ਨਾਂ 'ਤੇ 150+150 ਰੁਪਏ ਲਏ ਜਾਣ।
ਮੀਟਰ ਲੱਗਣ 'ਤੇ 10 ਕਿਲੋ ਲਿਟਰ ਤੱਕ 2 ਰੁਪਏ ਚਾਰਜ ਲੱਗਣ।
10 ਤੋਂ 20 ਕਿਲੋ ਲਿਟਰ ਤੱਕ 6 ਰੁਪਏ ਚਾਰਜ ਲਏ ਜਾਣ।
20 ਤੋਂ 40 ਕਿਲੋ ਲਿਟਰ ਤੱਕ 8 ਰੁਪਏ ਚਾਰਜ ਲਏ ਜਾਣ।
40 ਤੋਂ ਵੱਧ ਕਿਲੋ ਲਿਟਰ 'ਤੇ 10 ਰੁਪਏ ਪ੍ਰਤੀ ਕਿਲੋ ਚਾਰਜ ਲਏ ਜਾਣ।

ਉੱਚ ਤਕਨੀਕ ਵਾਲੇ ਮੀਟਰ ਲੱਗਣਗੇ
ਮੀਟਿੰਗ ਦੌਰਾਨ ਕ੍ਰਾਂਤੀ ਵਾਟਰ ਮੀਟਰ ਕੰਪਨੀ ਦੇ ਨੁਮਾਇੰਦਿਆਂ ਵੱਲੋਂ ਪ੍ਰੈਜ਼ੈਂਟੇਸ਼ਨ ਦਿੱਤੀ ਗਈ, ਜਿਸ ਦੌਰਾਨ ਆਮ ਮੀਟਰ ਅਤੇ ਏ. ਐੱਮ. ਆਰ. ਭਾਵ ਉੱਚ ਤਕਨੀਕ ਵਾਲੇ ਮੀਟਰਾਂ ਬਾਰੇ ਵਿਸਥਾਰ ਨਾਲ ਦੱਸਿਆ ਗਿਆ। ਮੀਟਿੰਗ ਦੌਰਾਨ ਫੈਸਲਾ ਲਿਆ ਗਿਆ ਕਿ ਵਾਟਰ ਮੀਟਰ ਪਾਲਸੀ ਤਹਿਤ ਏ. ਐੱਮ. ਆਰ. ਤਕਨੀਕ ਵਾਲੇ ਮੀਟਰ ਹੀ ਲਵਾਏ ਜਾਣ, ਜੋ ਥੋੜ੍ਹਾ ਮਹਿੰਗੇ ਤਾਂ ਪੈਂਦੇ ਹਨ ਪਰ ਉਨ੍ਹਾਂ ਨੂੰ ਸਮਾਰਟ ਮੀਟਰ 'ਚ ਬਦਲਿਆ ਜਾ ਸਕਦਾ ਹੈ।

shivani attri

This news is Content Editor shivani attri