ਨਵਾਂਸ਼ਹਿਰ ਦੇ ਰਿਹਾਇਸ਼ੀ ਇਲਾਕਿਆਂ ''ਚ ਵੜਿਆ ਪਾਣੀ, ਲੋਕ ਮੁਸੀਬਤ ''ਚ

08/19/2019 9:02:42 AM

ਨਵਾਂਸ਼ਹਿਰ : ਸਤਲੁਜ ਦਰਿਆ 'ਚ ਵਧੇ ਪਾਣੀ ਦੇ ਪੱਧਰ ਕਾਰਨ ਸ਼ਹਿਰ ਦੇ ਰਿਹਾਇਸ਼ੀ ਇਲਾਕਿਆਂ 'ਚ ਪਾਣੀ ਵੜ ਗਿਆ ਹੈ। ਗੜ੍ਹਸ਼ੰਕਰ ਰੋਡ ਅਤੇ ਬੰਗਾ ਰੋਡ ਤੋਂ ਲੰਘਦੀ ਵੇਈਂ 'ਚ ਪਾਣੀ ਦਾ ਵਹਾਅ ਬਹੁਤ ਵਧ ਗਿਆ ਹੈ, ਜਿਸ ਕਾਰਨ ਨਵਾਂਸ਼ਹਿਰ ਦੇ ਗੁਰੂ ਤੇਗ ਬਹਾਦਰ ਨਗਰ, ਕੱਲਰਾ ਮੁੱਹਲਾ, ਸੈਂਸੀ ਮੁਹੱਲਾ, ਗੁਜਰਪੁਰ ਕਾਲੋਨੀ ਸਮੇਤ ਹੋਰ ਮੁਹੱਲਿਆਂ ਅੰਦਰ ਪਾਣੀ ਵੜ ਗਿਆ ਹੈ। ਪਾਣੀ ਵੜਨ ਕਾਰਨ ਲੋਕ ਵੱਡੀ ਮੁਸੀਬਤ 'ਚ ਹਨ ਅਤੇ ਆਪਣੇ ਘਰ ਛੱਡਣ ਲਈ ਮਜਬੂਰ ਹਨ। ਦੱਸ ਦੇਈਏ ਕਿ ਨਵਾਂਸ਼ਹਿਰ ਦੇ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਜ਼ਿਲੇ 'ਚ ਬਰਸਾਤ ਅਤੇ ਹੜ੍ਹਾਂ ਦੇ ਖਤਰਿਆਂ ਨੂੰ ਦੇਖਦਿਆਂ ਸ਼ਹੀਦ ਭਗਤ ਸਿੰਘ ਨਗਰ ਜ਼ਿਲੇ ਦੇ ਸਮੂਹ ਸਰਕਾਰੀ/ਨਿਜੀ ਵਿੱਦਿਅਕ ਅਦਾਰਿਆਂ 'ਚ 19 ਅਗਸਤ ਨੂੰ ਛੁੱਟੀ ਦਾ ਐਲਾਨ ਕੀਤਾ ਹੈ।

Babita

This news is Content Editor Babita