ਕੁਰਾਲੀ ''ਚ ਮੀਂਹ ਦਾ ਕਹਿਰ, 3 ਮਕਾਨ ਪਾਣੀ ''ਚ ਰੁੜ੍ਹੇ

08/19/2019 11:38:44 AM

ਕੁਰਾਲੀ (ਬਠਲਾ) : ਭਾਰੀ ਮੀਂਹ ਅਤੇ ਨਦੀ 'ਚ ਆਏ ਤੇਜ਼ ਪਾਣੀ ਦੇ ਵਹਾਅ ਨੇ ਕੁਰਾਲੀ ਦੇ ਮਾਡਲ ਟਾਊਨ 'ਚ ਬਣੀ ਬਾਰਾ ਪਿੰਡੀ ਮੰਦਰ ਕਾਲੋਨੀ ਨੂੰ ਲਪੇਟ 'ਚ ਲੈ ਗਿਆ ਅਤੇ 3 ਮਕਾਨ ਵਹਾਅ 'ਚ ਰੁੜ੍ਹ ਗਏ। ਲੋਕਾਂ ਨੇ ਘਰਾਂ 'ਚੋਂ ਨਿਕਲ ਕੇ ਆਪਣੀ ਜਾਨ ਬਚਾਈ, ਜਦੋਂ ਕਿ ਕਾਲੋਨੀ ਦੇ ਹੋਰ ਘਰਾਂ ਨੂੰ ਖਾਲੀ ਕਰਵਾਇਆ ਗਿਆ। ਇਸ ਤੋਂ ਇਲਾਵਾ ਪਿੰਡ ਨਿਹੋਲਕਾ 'ਚ ਦਰਜਨਾਂ ਘਰਾਂ 'ਚ ਪਾਣੀ ਭਰ ਗਿਆ। ਸ਼ਹਿਰ ਦੇ ਬਾਹਰੋਂ ਲੰਘਦੀ ਬੁਦਕੀ ਰਾਓਂ ਨਦੀ 'ਚ ਅਚਾਨਕ ਬਹੁਤ ਜ਼ਿਆਦਾ ਪਾਣੀ ਆ ਗਿਆ। ਨਦੀ 'ਚ ਆਏ ਤੇਜ਼ ਰਫਤਾਰ ਪਾਣੀ ਨੇ ਸਭ ਤੋਂ ਪਹਿਲਾਂ ਨਦੀ ਦੇ ਬੰਨ੍ਹ ਨੂੰ ਤੋੜ ਕੇ ਬਣਾਈ ਡਬਲਿਊ. ਡਬਲਿਊ. ਆਈ. ਸੀ. ਐੱਸ. ਅਸਟੇਟ ਕਾਲੋਨੀ ਨੂੰ ਆਪਣੀ ਲਪੇਟ 'ਚ ਲੈ ਗਿਆ।

ਇਸ ਦੌਰਾਨ ਤੇਜ਼ ਵਹਾਅ ਵਾਲੇ ਪਾਣੀ ਨੇ ਮਾਡਲ ਟਾਊਨ ਦੀ ਬਾਰਾ ਪਿੰਡ ਮੰਦਰ ਕਾਲੋਨੀ ਨੂੰ ਵੀ ਲਪੇਟ 'ਚ ਲੈ ਲਿਆ। ਦਰਜਨਾਂ ਘਰਾਂ 'ਚ ਕਈ-ਕਈ ਫੁੱਟ ਪਾਣੀ ਭਰ ਗਿਆ। ਘਰ ਦੇ ਅੰਦਰ ਪਾਣੀ ਭਰਨ ਕਾਰਨ ਲੋਕ ਛੱਤਾਂ 'ਤੇ ਚੜ੍ਹ ਗਏ ਅਤੇ ਲੱਖਾਂ ਦਾ ਨੁਕਸਾਨ ਹੋ ਗਿਆ।

Babita

This news is Content Editor Babita