ਕਿਸਾਨ ਅੰਦੋਲਨ ’ਚ ਗੂੰਜਿਆ ‘ਬੈਲਾ ਚਾਓ’ ਦਾ ਪੰਜਾਬੀ ਵਰਜ਼ਨ ‘ਵਾਪਸ ਜਾਓ’ (ਵੀਡੀਓ)

12/26/2020 5:46:40 PM

ਨਵੀਂ ਦਿੱਲੀ (ਬਿਊਰੋ)– ਦੁਨੀਆ ਭਰ ’ਚ ਵਿਰੋਧ ਦਰਜ ਕਰਵਾਉਣ ਦਾ ਤਰਾਨਾ ‘ਬੈਲਾ ਚਾਓ’ ਦਾ ਪੰਜਾਬੀ ਵਰਜ਼ਨ ‘ਵਾਪਸ ਜਾਓ’ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੀ ਆਵਾਜ਼ ਨਾਲ ਗੂੰਜਣ ਲੱਗਾ ਹੈ। ਸਪੈਨਿਸ਼ ਤਰਾਨੇ ਦਾ ਪੰਜਾਬੀ ਰੂਪ 27 ਸਾਲਾ ਪੂਜਨ ਸਾਹਿਲ ਨੇ ਤਿਆਰ ਕੀਤਾ ਹੈ। ਇਸ ਗੀਤ ਦੀ ਵੀਡੀਓ ਨੂੰ ਇਕ ਹਫਤੇ ਤੋਂ ਵੀ ਘੱਟ ਸਮੇਂ ’ਚ ਯੂਟਿਊਬ ’ਤੇ ਲਗਭਗ 3 ਲੱਖ ਤੋਂ ਵੱਧ ਵਿਊਜ਼ ਮਿਲੇ ਹਨ।

ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਵੱਡੇ ਪੱਧਰ ’ਤੇ ਸਾਂਝਾ ਕੀਤਾ ਗਿਆ ਹੈ। ਸਾਹਿਲ, ਜੋ ਦਿੱਲੀ ਦੇ ਸਕੂਲ ’ਚ ਗਣਿਤ ਅਧਿਆਪਕ ਹੈ, ਨੇ ਕਿਹਾ ਕਿ ਸਮਾਜਿਕ ਤੌਰ ’ਤੇ ਸੁਚੇਤ ਸੰਗੀਤਸਾਜ਼ ਲਈ ‘ਖੌਫ਼, ਗਾਲ੍ਹਾਂ ਤੇ ਨਿਰਾਸ਼ਾ’ ਇਕ ਬਰਾਬਰ ਹਨ ਪਰ ਜੇ ਉਸ ਦੇ ਅਲਫ਼ਾਜ਼ ਪਿਛਲੇ ਇਕ ਮਹੀਨੇ ਤੋਂ ਖੇਤੀ ਕਾਨੂੰਨਾਂ ਖ਼ਿਲਾਫ਼ ਡਟੇ ਹਜ਼ਾਰਾਂ ਕਿਸਾਨਾਂ ਨੂੰ ਤਾਕਤ ਦਿੰਦੇ ਹਨ ਤਾਂ ਇਹੀ ਮੁੱਲਵਾਨ ਲੱਗਦੇ ਹਨ।

ਸਾਹਿਲ ਨੇ ਕਿਹਾ, ‘ਮੇਰੇ ਗੀਤਾਂ ਲਈ ਇਕ ਮਾਪਦੰਡ ਹੈ। ਜਿਵੇਂ ਹੀ ਯੂਟਿਊਬ ਕੁਮੈਂਟਸ ’ਚ ਗਾਲ੍ਹਾਂ ਮਿਲਣ ਲੱਗੀਆਂ, ਮੈਂ ਸਮਝ ਗਿਆ ਕਿ ਵੀਡੀਓ ਕੁਝ ਮਕਬੂਲ ਹੋ ਗਈ ਹੈ।’

‘ਬੈਲਾ ਚਾਓ’ ਨੈੱਟਫਲਿਕਸ ਦੀ ਡਰਾਮਾ ਲੜੀ ‘ਮਨੀ ਹੀਸਟ’ ਦਾ ਮਕਬੂਲ ਗੀਤ ਹੈ ਤੇ ਸਾਹਿਲ ਨੇ ਇਸ ਸਾਲ ਸੀ. ਏ. ਏ. ਵਿਰੋਧੀ ਪ੍ਰਦਰਸ਼ਨਾਂ ਮੌਕੇ ਇਸ ਦਾ ਹਿੰਦੀ ਰੂਪ ਤਿਆਰ ਕੀਤਾ ਸੀ।

ਨੋਟ– ‘ਬੈਲਾ ਚਾਓ’ ਦਾ ਪੰਜਾਬੀ ਵਰਜ਼ਨ ਤੁਹਾਨੂੰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।

Rahul Singh

This news is Content Editor Rahul Singh